ਸਕੂਲ ਵਲੋਂ ਸਲਾਨਾਂ ਕਨਵੋਕੇਸ਼ਨ ਸਮਾਰੋਹ ਮਨਾਇਆ ਗਿਆ
ਪਟਿਆਲਾ, 25 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਬੱਚਿਆਂ ਵਿੱਚ ਲੁਕੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਅਤੇ ਉਹਨਾਂ ਨੂੰ ਹੌਸਲਾ ਦੇਣ ਲਈ ਸਕੂਲ ਦੇ ਡਾਇਰੈਕਟਰ ਪ੍ਰੇਮ ਸਿੰਘ ਸੌਖਲ ਅਤੇ ਪ੍ਰਿੰਸੀਪਲ ਮੈਡਮ ਇਲਾ ਸੌਖਲ ਦੀ ਅਗਵਾਈ ਹੇਠ ਕਰੋਏਡਾਓਣ ਪ੍ਰੀ ਸਕੂਲ ਵਲੋਂ ਰਾਧੇ ਸ਼ਿਆਮ ਭਵਨ ਵਿਖੇ ਸਾਲਾਨਾ ਕਨਵੋਕੇਸ਼ਨ ਸਮਾਰੋਹ ਬੜੇ ੳਤਸਾਹ ਨਾਲ ਮਨਾਇਆ ਗਿਆ। ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਟੇਜ ਤੇ ਬਚਿਆਂ ਨੇ ਅਪਣੀ ਕਲਾਂ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ।
ਜਿਸ ਵਿੱਚ ਰਾਸ਼ੀ ਪ੍ਰਵਾਕਰ ਨੇ ਸੌ ਐਂਡ ਟੈਲ ਐਕਟੀਵਿਟੀ ਵਿੱਚ ਬਟਰਫਲਾਈ ਦਾ ਰੋਲ, ਰਾਜ ਵੀਰ ਨੇ ਬ੍ਰੋਕਲੀ ਦਾ ਰੋਲ, ਸਮ੍ਰਿਤੀ ਨੇ ਕੈਪਸੀਕਮ ਦਾ ਰੋਲ ਐਂਡ ਕ੍ਰਿਤਮਨ ਨੇ ਬਰੀਨਜਲ ਦਾ ਰੋਲ ਬੜੇ ਹੀ ਵਧੀਆ ਢੰਗ ਨਾਲ ਨਿਭਾਇਆ। ਡਾਂਸ ਐਕਟੀਵਿਟੀ ਵਿੱਚ ਪ੍ਰੀ ਨਰਸਰੀ ਕਲਾਸ ਦੇ ਬਚਿਆਂ ਨੇ ਵੈਲਕਮ ਗਾਣੇ ਤੇ ਅਤੇ ਨਮੋਂ ਨਮੋਂ ਸ਼ੰਕਰਾ ਐਂਡ ਪੰਜਾਬੀ ਗਾਣੇ ਤੇ ਬੜੇ ਹੀ ਉਤਸ਼ਾਹ ਨਾਲ ਅਪਣਾ ਰੋਲ ਨਿਭਾਇਆ। ਹਾਲ ਵਿੱਚ ਬੈਠੇ ਸਾਰੇ ਲੋਕਾਂ ਨੇ ਬੱਚਿਆਂ ਦੀ ਇਸ ਪ੍ਰਤਿਭਾ ਦਾ ਖੂਬ ਅਨੰਦ ਮਾਣਿਆ। ਇਸ ਮੌਕੇ ਕਰੋਏਡਾਓਣ ਸਕੂਲ ਦੇ ਡਾਇਰੈਕਟਰ ਪ੍ਰੇਮ ਸਿੰਘ ਸੌਖਲ ਅਤੇ ਪ੍ਰਿੰਸੀਪਲ ਮੈਡਮ ਇਲਾ ਸੌਖਲ ਨੇ ਸਲਾਨਾਂ ਕਨਵੋਕੇਸ਼ਨ ਸਮਾਰੋਹ ਦੇ ਵਧੀਆ ਸਮਾਂਪੰਨ ਤੇ ਸਾਰੇ ਮਾਪਿਆਂ ਅਤੇ ਸਕੂਲ ਦੀ ਸਾਰੀ ਟੀਮ ਦਾ ਦਿਲ ਤੋਂ ਧਨਵਾਦ ਕੀਤਾ।

