ਮੁੜ ਲੀਹਾਂ ਤੇ ਹੋਵੇਗਾ ਪੀ.ਆਰ.ਟੀ.ਸੀ
ਵਿਭਾਗ ਨੇ ਬਾਹਰਲੇ ਪ੍ਰਾਈਵੇਟ ਪੰਪਾਂ ਨੂੰ ਪੱਕੇ ਤੌਰ ਤੇ ਕਿਹਾ “ਅਲਵਿਦਾ”
ਪਟਿਆਲਾ 9 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੰਗੀ ਨੀਤੀ ਅਤੇ ਨੀਅਤ ਕਾਰਨ ਪੰਜਾਬ ਮੁੜ ਰੰਗਲਾ ਪੰਜਾਬ ਬਨਣ ਦੇ ਰਾਹ ਤੇ ਹੈ। ਬੀਤੇ ਲੰਮੇ ਸਮੇਂ ਤੋਂ ਪੁਰਾਣੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਪੰਜਾਬ ਦਾ ਅਹਿਮ ਵਿਭਾਗ ਪੀਆਰਟੀਸੀ ਅਕਸਰ ਘਾਟੇ ਵਿੱਚ ਰਹਿੰਦਾ ਸੀ ਜਿਸ ਦਾ ਸਭ ਤੋਂ ਵੱਡਾ ਕਾਰਨ ਸਰਕਾਰ ਦੇ ਆਪਣੇ ਤੇਲ ਡਿੱਪੂਆਂ ਤੋਂ ਤੇਲ ਨਾ ਪੈਣਾ ਸੀ। ਇਹ ਪ੍ਰਗਟਾਵਾ ਪੀਆਰਟੀਸੀ ਦੇ ਚੈਅਰਮੈਨ ਰਣਜੋਧ ਹਡਾਣਾ ਨੇ ਇੰਡੀਅਨ ਆਇਲ ਕਾਰਪੋਰੇਸ਼ਨ(ਆਈ ਓ ਸੀ) ਤੇਲ ਕੰਪਨੀ ਤੋਂ ਆਏ ਸਟੇਟ ਅਧਿਕਾਰੀ ਦਿਵਾਕਰ ਰਾਠੋਰ ਡੀ.ਜੀ.ਐਮ ਇੰਸਚੀਟਿਊਸ਼ਨਲ ਬਿਜਨਸ ਪੰਜਾਬ, ਨੀਰਜ ਮਰਵਾਹਾ ਚੀਫ ਮੈਨੇਜਰ ਇੰਸਚੀਟਿਊਸ਼ਨਲ ਬਿਜਨਸ ਚੰਡੀਗੜ੍ਹ, ਗੁਰਿੰਦਰ ਸਿੰਘ ਭਿੰਡਰ ਚੀਫ ਮੈਨੇਜਰ ਇੰਸਚੀਟਿਊਸ਼ਨਲ ਬਿਜਨਸ ਪਟਿਆਲਾ, ਪੀ.ਆਰ.ਟੀ.ਸੀ ਪਟਿਆਲਾ ਦੇ ਜਨਰਲ ਮੈਨੇਜਰ ਐਮ.ਪੀ ਸਿੰਘ ਨਾਲ ਹੋਈ ਅਹਿਮ ਮੀਟਿੰਗ ਮਗਰੋਂ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਹਡਾਣਾ ਨੇ ਕਿਹਾ ਕਿ ਸੂਬੇ ਦੇ 27 ਰੋਡਵੇਜ਼ ਅਤੇ ਪੈਪਸੂ ਡਿੱਪੂਆਂ ਦੇ ਤੇਲ ਪੰਪਾਂ ਦਾ ਸੋਕਾ ਖਤਮ ਹੋ ਗਿਆ ਹੈ ਜਿਸ ਨਾਲ ਸਰਕਾਰੀ ਬੱਸਾਂ ਵਿੱਚ ਪਹਿਲਾਂ ਵਾਂਗ ਡਿੱਪੂਆਂ ਤੋਂ ਤੇਲ ਪੈਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਸਿੱਧਾ ਕੰਪਨੀ ਤੋਂ ਸਸਤਾ ਤੇਲ ਮਿਲਣ ਕਾਰਨ ਬਾਹਰਲੇ ਪੰਪਾਂ ਨਾਲੋਂ ਨਾਤਾ ਵੀ ਟੁੱਟ ਗਿਆ ਹੈ। ਸਸਤੇ ਤੇਲ ਕਾਰਨ ਵਿਭਾਗ ਨੂੰ ਆਮਦਨ ਵਿੱਚ ਵਾਧਾ ਹੋ ਰਿਹਾ ਹੈ। ਦਰਅਸਲ ਪਿਛਲੇ ਸਾਲ ਇੰਡਿਅਨ ਆਇਲ ਕਾਰਪੋਰੇਸ਼ਨ (ਆਈ.ੳ.ਸੀ) ਦੀ ਤੁਲਨਾ ਬਾਹਰਲੇ ਪੰਪਾਂ ਤੋਂ ਸਸਤਾ ਤੇਲ ਮਿਲਦਿਆ ਵੇਖ ਵਿਭਾਗ ਨੇ ਡਿੱਪੂਆਂ ‘ਚ ਤੇਲ ਮੰਗਵਾਉਣਾ ਬੰਦ ਕਰ ਦਿੱਤਾ ਅਤੇ ਬਾਹਰਲੇ ਪੰਪਾਂ ਨਾਲ ਸੰਪਰਕ ਕਰ ਲਿਆ ਸੀ। ਉਪਰੰਤ ਸੂਬੇ ਦੀਆਂ 250 ਪੰਜਾਬ ਰੋਡਵੇਜ਼, 1850 ਪਨਬੱਸ ਤੇ 1238 ਪੀ.ਆਰ.ਟੀ.ਸੀ ਬੱਸਾਂ ਵਿੱਚ ਤੇਲ ਇਨ੍ਹਾਂ ਬਾਹਰਲੇ ਪੰਪਾਂ ਤੋਂ ਹੀ ਭਰਵਾਇਆ ਜਾਣ ਲੱਗ ਪਿਆ ਤਾਂ ਜੋ ਆਰਥਿਕ ਤੌਰ ‘ਤੇ ਘਾਟਾ ਨਾ ਪਵੇ ਅਤੇ ਨਾ ਕਿਰਾਇਆ ਵਧਾਉਣ ਦੀ ਨੌਬਤ ਆਵੇ।
ਦੱਸਣਯੋਗ ਹੈ ਕਿ ਹੁਣ ਬਾਹਰਲੇ ਪੰਪਾਂ ਦੀ ਬਜਾਏ ਆਈ ੳ ਸੀ ਤੋਂ ਸਿੱਧਾ ਤੇਲ ਖਰੀਦਣ ‘ਤੇ 2 ਰੁਪਏ 29 ਰੁਪਏ ਪ੍ਰਤੀ ਲੀਟਰ ਲਾਭ ਹੁੰਦਾ ਦਿਖ ਰਿਹਾ ਹੈ। ਜਦੋ ਕਿ 1 ਅਪੈਲ 2023 ਤੋਂ ਪਹਿਲਾ ਤੇਲ ਖਰੀਦਣ ਤੇ ਇਹ ਫਾਇਦਾ ਸਿਰਫ 30 ਤੋਂ 80 ਪੈਸੇ ਸੀ। ਇਸ ਕਰਕੇ ਵਿਭਾਗ ਨੇ ਬਾਹਰਲੇ ਪੰਪਾਂ ਨੂੰ ਅਲਵਿਦਾ ਕਹਿ ਫੇਰ ਸਿੱਧਾ ਕੰਪਨੀ ਤੋਂ ਡਿੱਪੂਆਂ ਵਿੱਚ ਤੇਲ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਪੀ.ਆਰ.ਟੀ.ਸੀ ਬੱਸਾਂ ਵਿੱਚ ਰੋਜ਼ਾਨਾ ਅੰਦਾਜ਼ਨ 90000 ਲੀਟਰ ਤੇਲ ਦੀ ਖਪਤ ਹੁੰਦੀ ਹੈ। ਇਸ ਤਰ੍ਹਾਂ ਅਦਾਰਾ ਪੀ.ਆਰ.ਟੀ.ਸੀ ਵਿਭਾਗ ਨੂੰ ਅੰਦਾਜਨ ਹਰ ਰੋਜ਼ 2 ਲੱਖ ਰੁਪਏ ਤੋਂ ਵੱਧ ਦਾ ਮੁਨਾਫ਼ਾ ਹੋਵੇਗਾ। ਨਵੰਬਰ 2024 ਤੱਕ ਇਕਰਾਰਨਾਮਾ ਹੋਵੇਗਾ ਸਫਲ ਕਦਮ — ਇਡਿੰਨ ਆਇਲ ਕਾਰਪੋਰੇਸ਼ਨ ਅਤੇ ਪੀਆਰਟੀਸੀ ਵਿੱਚਕਾਰ ਹੋਏ ਮੌਜੂਦਾ ਇਕਰਨਾਮੇ ਦੀ ਮਿਆਦ 30 ਨਵੰਬਰ 2024 ਹੈ। ਹਡਾਣਾ ਨੇ ਕਿਹਾ ਕਿ ਇਹ ਇੱਕ ਸਫਲ ਕਦਮ ਹੋਵੇਗਾ ਅਤੇ ਇਸ ਤਰ੍ਹਾਂ ਵਿਭਾਗ ਅੰਦਰ ਹੋਰ ਚੋਰ ਮੋਰੀਆਂ ਵੀ ਬੰਦ ਕੀਤੀਆਂ ਜਾਣਗੀਆਂ। ਕਿਉਂਕਿ ਸਰਕਾਰ ਦਾ ਮੁਢਲਾ ਕਦਮ ਪੈਸੇ ਦੀ ਚੋਰੀ, ਵਿਭਾਗਾਂ ਨੂੰ ਆਪਣੇ ਪੈਰੀ ਖੜ੍ਹੇ ਕਰਨਾ, ਲੋਕ ਹਿੱਤ ਅਤੇ ਵਿਕਾਸ ਕਰਨਾ ਹੈ। ਜਿਸ ਲਈ ਅਹਿਮ ਕਦਮ ਚੁੱਕਣੇ ਪਹਿਲਕਦਮੀ ਹੋਵੇਗਾ। ਨੀਅਤ ਨੂੰ ਮੁਰਾਦਾਂ ਵਾਲੀ ਕਹਾਵਤ ਸੱਚ ਸਾਬਤ ਕਰਾਂਗੇ— ਹਡਾਣਾ ਨੇ ਕਿਹਾ ਕਿ ਪਹਿਲਾਂ ਤੇਲ ਦਾ ਮਾਰਕਿਟ ਰੇਟ 87 ਰੁਪਏ 91 ਪੈਸੇ ਪ੍ਰਤੀ ਲੀਟਰ ਸੀ ਪਰ ਤੇਲ ਕੰਪਨੀ ਵੱਲੋਂ ਪੀਆਰਟੀਸੀ ਨੂੰ 1 ਰੁਪਏ 98 ਪੈਸੇ ਪ੍ਰਤੀ ਲੀਟਰ ਡਿਸਕਾਊਂਟ ਦੇਣ ਮਗਰੋਂ 85 ਰੁਪਏ 62 ਪੈਸੇ ਪ੍ਰਤੀ ਲੀਟਰ ਦੀ ਖਰੀਦ ਕੀਤੀ ਜਾਵੇਗੀ। ਇਹ ਤਕਰੀਬਨ 2 ਰੁਪਏ 29 ਪੈਸੇ ਪ੍ਰਤੀ ਲੀਟਰ ਨਾਲ ਵਾਧਾ ਹੋਵੇਗਾ।

