ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਾਂ ਭਗਵਤੀ ਦੇ ਜਾਗਰਨ ਵਿੱਚ ਲਗਵਾਈ ਹਾਜ਼ਰੀ
ਹਰ ਧਰਮ ਦੀ ਬਾਣੀ ਸਕੂਨ ਹੀ ਦਿੰਦੀ ਹੈ ^ ਚੇਅਰਮੈਨ ਰਣਜੋਧ ਸਿੰਘ ਹਡਾਣਾ
ਪਟਿਆਲਾ 9 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਈ ਡਬਲਿਊ ਐਸ ਸੋਸਾਇਟੀ ਵੱਲੋਂ ਅਰਬਨ ਅਸਟੇਟ ਫੇਸ-2 ਵਿੱਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਲੋਕਾਂ ਦੇ ਭਲੇ ਲਈ ਮਾਂ ਭਗਵਤੀ ਦਾ ਜਾਗਰਨ ਕਰਵਾਇਆ ਗਿਆ। ਇਸ ਵਿਸ਼ਾਲ ਜਾਗਰਨ ਵਿੱਚ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਘੇ ਸਮਾਜ ਸੇਵਕ ਅਤੇ ਯੂਥ ਆਗੂ ਰੁਪਿੰਦਰ ਸਿੰਘ ਸੋਨੂ ਅਤੇ ਸੁਖਵਿੰਦਰ ਗਾਗੂ ਨੇ ਵੀ ਉਘੇ ਤੌਰ ਤੇ ਪਹੁੰਚ ਕੇ ਜਾਗਰਨ ਵਿੱਚ ਹਾਜ਼ਰੀ ਲਗਵਾਈ। ਆਏ ਮੁੱਖ ਮਹਿਮਾਨ ਹਡਾਣਾ ਨੇ ਮਿੱਕੀ ਖਤ੍ਰੀ ਅਤੇ ਪ੍ਰਿੰਸ ਸ਼ਰਮਾ ਵਲੋਂ ਕਰਵਾਏ ਇਸ ਕਾਰਜ ਦੀ ਸ਼ਲਾਘਾ ਕੀਤੀ।
ਇਸ ਮੌਕੇ ਰਣਜੋਧ ਹਡਾਣਾ ਨੇ ਮਾਤਾ ਦਾ ਆਸ਼ੀਰਵਾਦ ਲੈਦਿਆਂ ਕਿਹਾ ਕਿ ਹਰੇਕ ਧਰਮ ਦੀ ਬਾਣੀ ਸਕੂਨ ਦਿੰਦੀ ਹੈ। ਹਰ ਵਿਅਕਤੀ ਨੂੰ ਜਾਤ ਪਾਤ ਤੋਂ ਉੱਪਰ ਉਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨਾਂ ਨੌਜਵਾਨਾਂ ਨੂੰ ਧਾਰਮਿਕ ਹੋਣ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸੁਸਾਇਟੀ ਦੇ ਨੁਮਾਇਂਦਿਆ ਅਤੇ ਇਲਾਕਾ ਨਿਵਾਸੀਆਂ ਨੇ ਹਡਾਣਾ ਦੇ ਵਿਸ਼ੇਸ਼ ਤੌਰ ਤੇ ਪੁੱਜਣ ਤੇ ਧੰਨਵਾਦ ਕੀਤਾ। ਇਸ ਮੌਕੇ ਅਮ੍ਰਿਤਪਾਲ ਸਿੰਘ, ਸੂਦ, ਰਜਿੰਦਰ ਸਿੰਘ, ਆਰ ਕੇ, ਜ਼ਸਵੰਤ, ਚੰਦਰਭਾਨ ਪ੍ਰਧਾਨ ਡੀ ਐਮ ਡਬਲਿਊ, ਤਰਸੇਮ, ਮਹਿੰਦਰ ਸਿੰਘ, ਰਿਸ਼ੂ ਸ਼ਰਮਾ ਅਤੇ ਹੋਰਨਾਂ ਕਈ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਲਗਵਾਈ।

