ਪੰਜਾਬ

ਪਸ਼ਚਾਤਾਪ ਵੀ ਕਰ ਲੈਣਾ ਚਾਹੀਦਾ ਹੈ ਨਵਜੋਤ ਸਿੱਧੂ ਨੂੰ ਹਰਪਾਲ ਚੀਮਾ

ਚੰਡੀਗੜ੍ਹ, 9 ਅਪਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਖ਼ਜ਼ਾਨਾ ਮੰਤਰੀ ਅਤੇ ਜਲੰਧਰ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਵੱਲੋਂ ਇੰਚਾਰਜ ਥਾਪੇ ਗਏ ਹਰਪਾਲ ਚੀਮਾ ਨੇ ਪੰਜਾਬ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸਿੱਧੂ 1 ਸਾਲ ਜੇਲ੍ਹ ‘ਚ ਰਹਿਕੇ ਆਏ ਨੇ ਇਸ ਲਈ ਕੁਝ ਟਾਈਮ ਉਨ੍ਹਾਂ ਨੂੰ ਆਰਾਮ ਕਰ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਪਸ਼ਚਾਤਾਪ ਵੀ ਕਰ ਲੈਣਾ ਚਾਹੀਦਾ ਹੈ।

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਹਰੇਕ ਖੇਤਰ ਵਿੱਚ ਸਰਕਾਰ ਦਾ ਰੈਵੇਨਿਊ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਇਮਾਨਦਾਰ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਚੀਮਾ ਮੁਤਾਬਿਕ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਐਕਸਾਈਜ਼ ਤੋਂ ₹8,841 ਕਰੋੜ ਦੀ ਆਮਦਨ ਹੋਈ ਅਤੇ ਨਵੀਂ Excise Policy ਨਾਲ਼ ਐਕਸਾਈਜ਼ ਵਿਭਾਗ ਦਾ ਮਾਲੀਆ 41% ਵਧਿਆ। ਇਹ ਮਾਲੀਆ ਇਸ ਕਰਕੇ ਵਧਿਆ ਕਿਉਂਕਿ ਪੰਜਾਬ ‘ਚ ਇਮਾਨਦਾਰ ਸਰਕਾਰ ਹੈ।

ਚੀਮਾ ਨੇ ਕਿਹਾ ਕਿ ਪਹਿਲੇ ਸਾਲ ਹੀ ਸਰਕਾਰ ਵੱਲੋਂ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਨੇ ਜਦਕਿ ਪਿਛਲੀਆਂ ਸਰਕਾਰਾਂ ਵੇਲੇ ਇਹ ਸਾਰੇ ਕੰਮ ਚੌਥੇ ਸਾਲ ‘ਚ ਹੂੰਦੇ ਸਨ। ਨਾਲ ਹੀ ਕਿਹਾ ਕਿ ਪਹਿਲੇ ਸਾਲ ਵਿੱਚ ਹੀ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ ਹਨ ਅਤੇ ਸਰਕਾਰ ਵੱਲੋਂ ਪਹਿਲੇ ਸਾਲ ਹੀ ਗਾਰੰਟੀਆਂ ਲਗਾਤਾਰ ਪੂਰੀਆਂ ਕਰਕੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਭ੍ਰਿਸ਼ਟਾਚਾਰੀਆਂ ‘ਤੇ ਵਰਦੇ ਹੋਏ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਜਿਹੜਾ ਵੀ ਭ੍ਰਿਸ਼ਟਾਚਾਰ ਕਰੂ ਉਹ ਜੇਲ੍ਹ ਵਿੱਚ ਜਾਊ… ਭਾਵੇਂ ਉਹ ਸਾਡੀ ਪਾਰਟੀ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ। ਕਿਉਂਕਿ ਭ੍ਰਿਸ਼ਟਾਚਾਰ ਨੂੰ ਲੈਕੇ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਜਲੰਧਰ ਜਿਮਨੀ ਚੋਣ ਦੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜਲੰਧਰ ਵਿੱਚ ਕੋਈ ਐਂਟੀ-ਇਨਕਮਬੈਂਸੀ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਭਾਰੀ ਵੋਟਾਂ ਨਾਲ ਚੋਣ ਜਿੱਤਣਗੇ।

Leave a Reply

Your email address will not be published. Required fields are marked *