ਪੰਜਾਬਪਟਿਆਲਾ

ਰਾਈਜਿੰਗ ਸਟਾਰ ਪ੍ਰਤੀਯੋਗੀ ਰੋਹਨਪ੍ਰੀਤ ਸਿੰਘ ਦਾ ਕਾਲਜ ‘ਚ ਕੀਤਾ ਸਨਮਾਨ

ਪਟਿਆਲਾ 24 ਜਨਵਰੀ (ਮਧੂਸਾਰ ਬਿਊਰੋ) “ਵਿਦਿਆਰਥੀ ਕਾਲਜ ਦਾ ਮਾਣ ਹੁੰਦੇ ਹਨ ਅਤੇ ਕਾਲਜ ਦੀ ਤਰੱਕੀ ਵਿੱਚ ਵਿਦਿਆਰਥੀਆਂ ਦਾ ਅਹਿਮ ਹਿੱਸਾ ਹੁੰਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ, ਖਾਲਸਾ ਕਾਲਜ ਪਟਿਆਲਾ ਨੇ ਕਲਰਜ਼ ਚੈਨਲ ਵਲੋਂ ਆਯੋਜਿਤ ਵਿਸ਼ਵਪੱਧਰੀ ਪ੍ਰੋਗਰਾਮ ‘ਰਾਈਜਿੰਗ ਸਟਾਰ’ ਦੇ ਪ੍ਰਤੀਯੋਗੀ ਰੋਹਨਪ੍ਰੀਤ ਸਿੰਘ ਦੇ ਸਨਮਾਨ ਵਿੱਚ ਰੱਖੇ ਸਮਾਰੋਹ ਵਿੱਚ ਕੀਤਾ।

ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਜਿਹੇ ਵਿਦਿਆਰਥੀ ਜਿੱਥੇ ਆਪਣੇ ਘਰ, ਸਮਾਜ, ਕਾਲਜ ਦਾ ਨਾਮ ਰੌਸ਼ਨ ਕਰਦੇ ਹਨ ਉੱਥੇ ਨਾਲ ਇਹ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹਨ। ਉਨ੍ਹਾਂ ਨੇ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਅੱਜ ਵਿਸ਼ਵ ਪੱਧਰ ਤੇ ਕਰਵਾਏ ਜਾ ਰਹੇ ਮੁਕਾਬਲਿਆ ਵਿਚ ਭਾਗ ਲੈ ਰਹੇ ਹਨ ।
ਵਿਸ਼ੇਸ਼ ਜ਼ਿਕਰਯੋਗ ਹੈ ਕਿ ਰੋਹਨਪ੍ਰੀਤ ਸਿੰਘ ਕਾਲਜ ਦਾ ਉਹ ਵਿਦਿਆਰਥੀ ਹੈ ਜਿਸ ਨੇ ‘ਜ਼ੀ ਟੀ.ਵੀ.’ ਵੱਲੋਂ ਆਯੋਜਿਤ ‘ਲਿਟਲ ਸਾਰੇ ਗਾਮਾ ਪਾ’ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਫਸਟ ਰਨਰਅੱਪ ਦਾ ਸਥਾਨ ਪ੍ਰਾਪਤ ਕੀਤਾ ਸੀ । ਇਸ ਤੋਂ ਇਲਾਵਾ ਕਾਲਜ ਸਮੇਂ ਦੌਰਾਨ ਰੋਹਨਪ੍ਰੀਤ ਨੇ ਯੂਥ ਫੈਸਟੀਵਲ ਮੁਕਾਬਲਿਆਂ ਵਿਚ ਭਾਗ ਲੈ ਕੇ ਵੈਸਟਰਨ ਸੋਲੋ ਅਤੇ ਗਰੁੱਪ ਸੋਂਗ ਵਿੱਚ ਪਹਿਲਾ ਸਥਾਨ ਪ੍ਰਾਪਤ ਵੀ ਕੀਤਾ ਸੀ ।
ਇਸ ਮੌਕੇ ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ, ਪ੍ਰੋ. ਸੁਨੀਲ ਮਹਿਤਾ, ਵਾਈਸ ਪ੍ਰਿੰਸੀਪਲ, ਡਾ. ਰਵਿੰਦਰਜੀਤ ਸਿੰਘ ਕੰਟਰੋਲਰ ਪ੍ਰੀਖਿਆਵਾਂ, ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ, ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ ।

Leave a Reply

Your email address will not be published. Required fields are marked *