ਅੰਮ੍ਰਿਤਸਰਪੰਜਾਬ

ਭਾਈ ਫੌਜਾ ਸਿੰਘ ਸ਼ਹੀਦ ਦੀ ਸਲਾਨਾ ਯਾਦ ਨੂੰ ਟਰੱਸਟ ਮੈਂਬਰਾਂ ਨੇ ਧਾਰਮਿਕ ਸਮਾਗਮ ਰਾਹੀ ਯਾਦ ਕੀਤਾ

ਅੰਮ੍ਰਿਤਸਰ:- 10 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) 1978 ਦੇ ਨਿੰਰਕਾਰੀ ਸ਼ਹੀਦੀ ਸਾਕੇ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਸਲਾਨਾ ਯਾਦ ਵਿੱਚ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਮਨੁੱਖਤਾ ਦੇ ਘਰ ਬਟਾਲਾ ਰੋਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵੇਰਕਾ ਨੇ ਗੁਰਬਾਣੀ ਦਾ ਮਨੋਹਰ ਰਸ ਭਿੰਨਾ ਕੀਰਤਨ ਕੀਤਾ। ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੀਆਂ ਬੱਚੀਆਂ ਨੇ ਵੀ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਸ਼ਹੀਦ ਭਾਈ ਫੌਜਾਂ ਸਿੰਘ ਦੀ ਧਰਮਪਤਨੀ ਬੀਬੀ ਅਮਰਜੀਤ ਕੌਰ ਵੱਲੋਂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ. ਇੰਦਰਜੀਤ ਸਿੰਘ ਬਾਗੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਟਰੱਸਟ ਦੇ ਮੰਤਵ ਮਨੋਰਥਾਂ ਬਾਰੇ ਆਈ ਸੰਗਤ ਨਾਲ ਸਾਂਝ ਪਾਈ। ਉਨ੍ਹਾਂ ਕਿਹਾ ਗਰੀਬ, ਲਵਾਰਸ ਬੱਚਿਆਂ ਦੀ ਸਾਂਭ ਸੰਭਾਲ ਅਤੇ ਪੜਾਈ ਦੀ ਸਾਰੀ ਸੇਵਾ ਟਰੱਸਟ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਆਈਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਅਸੀਸ ਦੇਣ ਲਈ ਇਸ ਅਸਥਾਨ ਤੇ ਜ਼ਰੂਰ ਆਉਂਦੇ ਜਾਂਦੇ ਰਿਹਾ ਕਰੋ। ਇਸ ਨਾਲ ਇਨ੍ਹਾਂ ਬੱਚਿਆਂ ਦਾ ਹੋਸਲਾ ਵੱਧਦਾ ਹੈ। ਇਸ ਮੌਕੇ ਪ੍ਰਸਿੱਧ ਕਥਾਵਾਚਕ ਭਾਈ ਭੁਪਿੰਦਰ ਸਿੰਘ ਗੱਧਲੀ, ਭਾਈ ਸਰਬਜੀਤ ਸਿੰਘ ਮੁੱਖ ਗ੍ਰੰਥੀ, ਗੁ: ਪਾ: ਪਹਿਲੀ ਟਾਹਲੀ ਸਾਹਿਬ ਗੁਰਦਾਸਪੁਰ, ਸ. ਕਿਰਪਾਲ ਸਿੰਘ ਗੋਲਡਨ ਐਵੀਨਿਉ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਭਾਈ ਫੌਜਾ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਰਧਾ ਸਤਿਕਾਰ ਭੇਟ ਕੀਤਾ। ਉਨ੍ਹਾਂ ਕਿਹਾ ਸ਼ਹੀਦ ਸਭਨਾਂ ਦੇ ਸਾਂਝੇ ਤੇ ਸਤਿਕਾਰਤ ਹੁੰਦੇ ਹਨ ਉਨ੍ਹਾਂ ਕੀਤੀਆਂ ਕੁਰਬਾਨੀਆਂ ਇਤਿਹਾਸ ਰਾਹੀ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਕਾਂਗਰਸ ਦੇ ਪ੍ਰਮੁੱਖ ਆਗੂ ਸ. ਇੰਦਰਜੀਤ ਸਿੰਘ ਬਾਸਰਕੇ, ਅਕਾਲੀ ਆਗੂ ਸ. ਗੁਰਮੇਜ ਸਿੰਘ ਸਾਬਕਾ ਚੇਅਰਮੈਨ ਹਰੀਪੁਰਾ, ਸ. ਅੰਗਰੇਜ਼ ਸਿੰਘ ਠੇਕੇਦਾਰ, ਸ. ਸੁਖਵਿੰਦਰ ਸਿੰਘ ਖਾਲਸਾ ਕਾਲਜ, ਸ. ਰਘੁਬੀਰ ਸਿੰਘ, ਸ. ਅਵਤਾਰ ਸਿੰਘ ਦਿਓਲ ਸ. ਕਰਤਾਰ ਸਿੰਘ ਪਿੰਡ ਸੱਦਾ ਸਰਪੰਚ, ਸ. ਸੁਰਜੀਤ ਸਿੰਘ ਰਾਹੀ, ਸ. ਦਲਬੀਰ ਸਿੰਘ ਸੁਲਤਾਨੀ, ਸ. ਸਤਨਾਮ ਸਿੰਘ ਵਜੀਦਪੁਰ, ਬਾਬਾ ਅਛਿੰਦਰ ਸਿੰਘ ਸਭਰਾਵਾਂ ਵਾਲੇ, ਸ. ਜਸਬੀਰ ਸਿੰਘ, ਬੀਬੀ ਕਿਰਪਾਲ ਕੌਰ ਪਾਲੀ ਵਾਰਤਨ, ਵਿਸ਼ੇਸ਼ ਤੌਰ ਤੇ ਸੰਗਤ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *