ਬਸੰਤ ਰਿਤੂ ਕਲੱਬ ਨੇ ਪਿੰਡ ਕਸਿਆਣਾ ਦੇ ਸਕੂਲ ਵਿੱਚ ਵੰਡੀ ਸਟੇਸ਼ਨਰੀ
ਕਲੱਬ ਸਰਕਾਰੀ ਸਕੂਲਾਂ ਵਿੱਚ ਛੱਤ ਵਾਲੇ ਪੱਖੇ, ਸਬਮਰਸੀਬਲ ਪੰਪ, ਫਰਨੀਚਰ ਅਤੇ ਸਟੇਸ਼ਨਰੀ ਅਤੇ ਵਰਦੀਆਂ ਦੀ ਸੇਵਾ ਨਿਭਾ ਰਿਹਾ ਹੈ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਕਸਿਆਣਾ ਵਿਖੇ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਲਗਭਗ ਪਿਛਲੇ 30 ਸਾਲਾਂ ਤੋਂ ਸਰਕਾਰੀ ਸਕੂਲਾਂ ਬਾਲ ਵਿਕਾਸ ਕੈਂਪ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੇ ਜਾਂਦੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵਰਦੀਆਂ, ਸਟੇਸ਼ਨਰੀ, ਛੱਤ ਵਾਲੇ ਪੱਖੇ, ਸਬਮਰਸੀਬਲ ਪੰਪ ਅਤੇ ਫਰਨੀਚਰ ਦੀ ਸੇਵਾ ਕੀਤੀ ਜਾਂਦੀ ਹੈ।
ਕਲੱਬ ਵੱਲੋਂ ਹਰ ਸਾਲ ਲਗਭਗ 1000 ਲੋੜਵੰਦ ਵਿਦਿਆਰਥੀਆਂ ਦੀ ਕਲੱਬ ਵੱਲੋਂ ਪਠਨ ਸਮੱਗਰੀ ਦੇ ਕੇ ਸਹਾਇਤਾ ਕੀਤਾ ਜਾਂਦੀ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਬੋਲਦਿਆ ਆਖਿਆ ਕਿ ਕਲੱਬ ਵਲੋਂ ਸਰਕਾਰੀ ਸਕੂਲਾਂ ਦੀ ਜਰੂਰਤ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀਆਂ ਸੇਵਾਵਾਂ ਕੀਤੀਆ ਜਾਂਦੀਆਂ ਹਲ। ਸਕੂਲ ਦੇ ਮੁੱਖ ਅਧਿਆਪਕ ਵਲੋਂ ਕਲੱਬ ਦੀ ਨਿੱਘੇ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਗਈ ਅਤੇ ਆਪਣੇ ਸਕੂਲ ਵਿੱਚ ਸਬਮਰਸੀਬਲ ਪੰਪ ਅਤੇ ਛੱਤ ਵਾਲੇ ਪੱਖਿਆ ਦੀ ਸਹਾਇਤਾ ਕਰਨ ਲਈ ਕਲੱਬ ਨੂੰ ਸਿਫਾਰਸ਼ ਕੀਤੀ ਗਈ ਅਤੇ ਕਲੱਬ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਬਮਰਸੀਬਲ ਪੰਪ ਅਤੇ ਪੱਖਿਆ ਦੀ ਸੇਵਾ ਜਲਦੀ ਹੀ ਕਰਵਾ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਅਸ਼ੋਕ ਨਾਸਰਾ, ਹਰਜੀਤ ਸਿੰਘ, ਮੇਹਰਬਾਨ ਸਿੰਘ, ਧਰਮਿੰਦਰ ਕੁਮਾਰ, ਮੁਕੇਸ਼ ਕੁਮਾਰ, ਇੰਜੀ: ਰੁਪਿੰੰਦਰ ਸਿੰਘ, ਆਦਿ ਨੇ ਸਹਿਯੋਗ ਕੀਤਾ।

