ਪੰਜਾਬਪਟਿਆਲਾ

ਚੰਡੀਗੜ੍ਹ ਨਗਰ ਨਿਗਮ ਵਰਗੇ ਹੋਣਗੇ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ: ਰੱਖੜਾ

ਭਾਨਰੀ ਪਿੰਡ ਬਣਨ ਵਾਲੇ ਕਾਲਜ ਦਾ ਨੀਂਹ ਪੱਥਰ ਰੱਖਿਆ
ਪਟਿਆਲਾ 20 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ @ਚ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ-ਬੀ.ਜੇ. ਪੀ ਗੱਠਜੋੜ ਨੂੰ ਹੂੰਝਾ ਫੇਰ ਜਿੱਤ ਦਿੱਤੀ ਹੈ ਉਸੀ ਤਰ੍ਹਾਂ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਆਉਣਗੇ।

ਸ. ਰੱਖੜਾ ਨੇ ਕਿਹਾ ਕਿ ਲੋਕਾਂ ਨੇ ਨੋਟ ਬੰਦੀ ਦੇ ਆਉਣ ਵਾਲੇ ਦਿਨਾਂ @ਚ ਦੇਸ਼ ਦੀ ਆਰਥਿਕਤਾ @ਤੇ ਪੈਣ ਵਾਲੇ ਵਧੀਆ ਅਸਰ ਨੂੰ ਧਿਆਨ @ਚ ਰੱਖ ਕੇ @ਚ ਸ਼੍ਰੋਮਣੀ ਅਕਾਲੀ ਦਲ-ਬੀ.ਜੇ. ਪੀ ਨੂੰ ਫ਼ਤਵਾ ਦਿੱਤਾ ਹੈ, ਉਸ ਨਾਲ ਇਹ ਸਾਫ਼ ਹੋ ਗਿਆ ਹੈ ਕਿ ਇਮਾਨਦਾਰ ਲੋਕੀਂ ਇਸ ਫ਼ੈਸਲੇ ਤੋਂ ਖ਼ੁਸ਼ ਹਨ ਜਦਕਿ ਠੱਗ ਅਤੇ ਭ੍ਰਿਸ਼ਟ ਲੋਕਾਂ ਦੀ ਨੀਂਦ ਉੱਡੀ ਹੋਈ ਹੈ।
ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਨੇ ਨਾਲ ਹੀ ਇਹ ਵੀ ਕਿਹਾ ਕਿ ਨੋਟ ਬੰਦੀ ਨਾਲ ਆਮ ਲੋਕਾਂ ਨੂੰ ਕੁਝ ਦਿਨਾਂ ਦੀ ਪਰੇਸ਼ਾਨੀ ਜ਼ਰੂਰ ਹੋਈ ਹੈ ਪਰ ਜਿਹੜੇ ਲੋਕਾਂ ਨੇ ਗ਼ਲਤ ਤਰੀਕਿਆਂ ਨਾਲ ਪੈਸੇ ਇੱਕਠੇ ਕੀਤੇ ਸੀ ਉਨ੍ਹਾਂ ਦੀ ਨੀਂਦ ਹਮੇਸ਼ਾ ਲਈ ਉੱਡੀ ਹੋਈ ਹੈ।
ਦੂਜੇ ਪਾਸੇ ਸਮਾਣਾ ਹਲਕੇ ਦੇ ਲੋਕਾਂ ਦੀ ਕਾਫ਼ੀ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਭਾਨਰੀ ਪਿੰਡ @ਚ ੮ ਏਕੜ @ਚ ੫ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਾਲਜ ਦਾ ਨੀਂਹ ਪੱਥਰ ਰੱਖਿਆ ਹੈ।
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪਿੰਡ ਭਾਨਰੀ ਵਿਖੇ ਬਣਨ ਵਾਲੇ ਇਸ ਸਟੱਡੀ ਸੈਂਟਰ ਲਈ ਪਿੰਡ ਦੀ ਪੰਚਾਇਤ ਨੇ ਜ਼ਮੀਨ ਦਿੱਤੀ ਹੈ। ਕਰੀਬ 13 ਹਜ਼ਾਰ ਵਰਗ ਫੁੱਟ ਦੀ ਮੁੱਖ ਇਮਾਰਤ ਤੋਂ ਇਲਾਵਾ ਕੁਲ 22 ਹਜ਼ਾਰ ਵਰਗ ਫੁੱਟ @ਚ ਕਾਲਜ ਦੀ ਇਮਾਰਤ ਬਣਾਈ ਜਾਵੇਗੀ । ਸ. ਰੱਖੜਾ ਨੇ ਕਿਹਾ ਹੈ ਕਿ ਪਹਿਲੀ ੫ ਕਰੋੜ ਦੀ ਗਰਾਂਟ ਜਾਰੀ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਵੀ ਪੰਜ-ਪੰਜ ਕਰੋੜ ਦੀਆਂ ਹੋਰ ਗਰਾਂਟਾਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਪਿੰਡ ਭਾਨਰੀ ਵਿਖੇ ਇਕ ਸਮਾਗਮ ਵਿਚ ਪਿੰਡ ਨੂੰ ਅੱਠ ਲੱਖ ਰੁਪਏ ਤੋਂ ਵਧ ਦੀ ਗਰਾਂਟ ਦੇ ਚੈੱਕ ਦੇਣ ਦੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ.ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਹਲਕੇ ਵਿਚ ਲੜਕੀਆਂ ਦੇ ਕਾਲਜ ਖੋਲ੍ਹਣ ਦੀ ਮੰਗ ਉੱਠਦੀ ਰਹੀ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਵਿਸ਼ੇਸ਼ ਯਤਨਾਂ ਰਾਹੀ ਪਹਿਲਾਂ ਕਰਹਾਲੀ ਸਾਹਿਬ ਵਿਖੇ ਲੜਕੀਆਂ ਦਾ ਕਾਲਜ ਖੁਲ੍ਹਵਾਇਆ ਅਤੇ ਹੁਣ ਪਿੰਡ ਭਾਨਰੀ ਵਿੱਚ ਸਟੱਡੀ ਸੈਂਟਰ ਸਰਕਾਰ ਤੋਂ ਮਨਜ਼ੂਰ ਕਰਵਾਇਆ ਹੈ।
ਸ. ਰੱਖੜਾ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸੂਬੇ ਦੇ 125000 ਨੌਜਵਾਨਾ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਜਿਨ੍ਹਾਂ ਵਿਚ 65000 ਅਧਿਆਪਕ ਮੈਰਿਟ ­’ਤੇ ਭਰਤੀ ਕਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ਹੈ। ਪੰਜਾਬੀਆਂ ਨੂੰ ਇਕ ਮਿਹਨਤੀ ਅਤੇ ਅਗਾਂਹਵਧੂ ਕੌਮ ਦੱਸਦੇ ਹੋਏ ਸ. ਰੱਖੜਾ ਨੇ ਕਿਹਾ ਕਿ ਪੰਜਾਬੀ ਦੁਨੀਆ ਭਰ ਵਿੱਚ ਛਾਏ ਹੋਏ ਹਨ ਅਤੇ ਪੰਜਾਬ ਸਰਕਾਰ ਅਜਿਹੇ ਕਾਲਜ ਖੋਲ੍ਹ ਕੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰ ਰਹੀ ਹੈ।
ਸ.ਸੁਰਜੀਤ ਸਿੰਘ ਰੱਖੜਾ ਨੇ ਆਪਣੇ ਸੰਬੋਧਨ ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਨੈਕ ਰਾਹੀ ਰਾਸ਼ਟਰੀ ਰੇਕਿੰਗ ਵਿਚ ਸਰਵੋਤਮ ਗਰੇਡ ਪ੍ਰਾਪਤ ਕਰਨ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ।

Leave a Reply

Your email address will not be published. Required fields are marked *