ਹਰੇਕ ਨੌਜਵਾਨ ਵਿਅਕਤੀ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ-ਕੁਮਾਰ ਅਮਿਤ
ਜ਼ਿਲ੍ਹੇ ਚ ਐਨ.ਆਰ.ਆਈ , ਦਿਵਿਯਾਂਗ ਅਤੇ ਪਹਿਲੀ ਵਾਰ ਨੌਜਵਾਨ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਹੋਣ ਲਈ ਅਪੀਲ- ਜ਼ਿਲ੍ਹਾ ਚੋਣ ਅਫ਼ਸਰ
ਕਾਲਜ ਦੀਆਂ ਵਿਦਿਆਰਥਣਾਂ ਨੇ ਕੱਢੀ ਜਾਗੋ ਅਤੇ ਪੇਂਟਿੰਗ ਤੇ ਰੰਗੋਲੀ ਦਾ ਹੋਇਆ ਮੁਕਾਬਲਾ
ਪਟਿਆਲਾ, 25 ਜਨਵਰੀ (ਮਧੂਸਾਰ ਬਿਊਰੋ) 9ਵੇਂ ਨੈਸ਼ਨਲ ਵੋਟਰ ਦਿਵਸ ਦੇ ਮੌਕੇ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਗਿਆਨ ਆਡੀਟੋਰੀਅਮ ਵਿਖੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਪ੍ਰੋਗਰਾਮ ‘ਚ ਡਿਪਟੀ ਕਮਿਸ਼ਨਰ ‘ਤੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬੀ.ਐਸ.ਘੁੰਮਣ ਨੇ ਨੌਜਵਾਨ ਵੋਟਰ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਰੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਾ ਕੇਵਲ ਜਾਗਰੂਕ ਵੋਟਰ ਬਣਨਾ ਚਾਹੀਦਾ ਹੈ ਬਲਕਿ ਚੰਗੀ ਵਿਚਾਰ ਚਰਚਾ ‘ਚ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਦੇਸ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਣਾ ਪੱਖ ਪੇਸ਼ ਕੀਤਾ ਜਾ ਸਕੇ ਤਾਂ ਜੋ ਲੋਕਤੰਤਰ ਦੀ ਤਸਵੀਰ ਹੋਰ ਵੀ ਉਭਰ ਕੇ ਆ ਸਕੇ।
ਵਿਦਿਆਰਥੀਆਂ ਨੂੰ ਉਹਨਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਲੋਕਤੰਤਰ ‘ਚ ਹਰ ਵੋਟ ਕੀਮਤੀ ਹੈ ਪਰ ਸਿਰਫ਼ ਵੋਟ ਪਾ ਕੇ ਹੀ ਸੂਰਤ ਨਹੀਂ ਬਦਲ ਸਕਦੀ। ਇਸ ਲਈ ਸਾਨੂੰ ਹੋਰ ਯਤਨ ਕਰਨੇ ਪੈਣਗੇ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਜ ਸਾਲਾਂ ਚ ਬਿਹਤਰ ਵਿਕਾਸ ਚਾਹੁੰਦੇ ਹਾਂ ਤਾਂ ਵੋਟ ਪਾਉਣ ਤੋਂ ਪਹਿਲਾਂ ਸਾਨੂੰ ਆਪਣੇ ਦਿਮਾਗ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਬਾਅਦ ਚ’ ਪਛਤਾਉਣਾ ਨਾ ਪਵੇ।
ਉਹਨਾਂ ਕਿਹਾ ਕਿ ਜੇਕਰ ਅਸੀਂ ਵੋਟ ਨਹੀਂ ਬਣਵਾਉਂਦੇ ਅਤੇ ਵੋਟ ਨਹੀਂ ਪਾਉਂਦੇ ਤਾਂ ਸਾਡੇ ਕੋਲ ਦੇਸ਼ ਦੀ ਕਿਸੇ ਵੀ ਸਮੱਸਿਆ ਤੇ ਟਿੱਪਣੀ ਕਰਨ ਦਾ ਵੀ ਅਧਿਕਾਰੀ ਨਹੀਂ ਹੁੰਦਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਇੱਕ ਸਾਲ ਦੌਰਾਨ 9 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਵੋਟਰਾਂ ਨੇ ਵੋਟ ਬਣਾ ਕੇ ਉਹਨਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਜ਼ਿਲ੍ਹੇ ‘ਚ ਐਨ.ਆਰ.ਆਈ. ਵੋਟਰਾਂ ਦੀ ਗਿਣਤੀ ਚਾਰ ਸੌ ਤੋਂ ਕੁਝ ਵੱਧ ਹੈ ਅਜਿਹੇ ‘ਚ ਇਸ ਵਰਗ ‘ਤੇ ਧਿਆਨ ਦੇਣਾ ਜ਼ਰੂਰੀ ਹੈ।
ਉਹਨਾਂ ਦੱਸਿਆ ਕਿ 18 ਸਾਲ ਦੇ ਹਰੇਕ ਨੌਜਵਾਨ ਦੀ ਵੋਟ ਬਣਾਈ ਜਾ ਰਹੀ ਹੈ ਕੋਈ ਵੀ ਨੌਜਵਾਨ ਆਨਲਾਇਨ ਜਾਂ ਆਪਣੇ ਜ਼ਿਲ੍ਹੇ ਦੇ ਬੂਥ ਦੇ ਅਫਸਰ ਨੂੰ ਮਿਲ ਕੇ ਸੰਬੰਧਿਤ ਦਸਤਾਵੇਜ਼ ਦੇ ਕੇ ਆਪਣੀ ਵੋਟ ਬਣਵਾ ਸਕਦਾ ਹੈ ਅਤੇ ਜੋ ਬੱਚੇ ਅੱਜ ਇੱਥੇ ਆਏ ਹਨ ਜਿਹਨਾਂ ਦੀ ਵੋਟ ਨਹੀ ਉਹ ਜਲਦ ਹੀ ਆਪਣੀ ਵੋਟ ਬਣਵਾਉਣ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ।
ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਨੇ ਬਿਨਾਂ ਕਿਸੇ ਲਾਲਚ ਤੇ ਡਰ ਤੋਂ ਜਾਗੋ ਕੱਢੀ । ਇਸ ਤਰ੍ਹਾਂ ਹੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਾਲੀ ਪੇਂਟਿੰਗ ਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ ਅਤੇ ਮੁੱਖ ਵੋਟਰ ਦਿਵਸ ਮੌਕੇ ਸਹੁੰ ਵੀ ਚੁਕਾਈ ਗਈ। ਉਹਨਾਂ ਕਿਹਾ ਕਿ ਉਹ ਭਵਿੱਖ ‘ਚ ਸਵੀਪ ਦੀਆਂ ਸਰਗਰਮੀਆਂ ਜਾਰੀ ਰੱਖਣ।
ਇਸ ਮੌਕੇ ਜ਼ਿਲ੍ਹਾ ਇੰਚਾਰਜ ਅਤੇ ਜ਼ਿਲ੍ਹਾ ਸਹਾਇਕ ਕਮਿਸ਼ਨਰ ਟ੍ਰੇਨੀ ਸ੍ਰੀ ਰਾਹੁਲ ਸਿੱਧੂ, ਨੌਡਲ ਅਫ਼ਸਰ ਸ੍ਰੀ ਗੁਰਬਖ਼ਸੀਸ ਸਿੰਘ, ਪ੍ਰੋ ਇਦਰੀਸ ਪ੍ਰਮੁੱਖ ਰੂਪ ‘ਚ ਸ਼ਾਮਲ ਸਨ।

