ਪਟਿਆਲਾ

ਨਵ ਨਿਯੁਕਤ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਦਿੱਤੀ ਵਧਾਈ

ਪਟਿਆਲਾ 19 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉਮੰਗ ਵੈਲਫੇਅਰ ਫਾਉਂਡੇਸ਼ਨ ਰਜਿH ਟੀਮ ਵੱਲੋਂ ਤੌਰ ਤੇ ਪੀਆਰਟੀਸੀ ਦੇ ਨਵਨਿਯੁਕਤ ਚੇਅਰਮੈਨ ਰਣਜੋਧ ਹਡਾਣਾ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਅਤੇ ਹਲਕਾ ਸਨੌਰ ਦੇ ਬਲਾਕ ਪ੍ਰਧਾਨ ਗਗਨ ਸੰਧੂ ਨੇ ਪੀਆਰਟੀਸੀ ਵੱਲੋਂ ਪਿੰਡਾ ਦੇ ਕਈ ਰੂਟਾ ਤੇ ਬੱਸਾਂ ਦੀ ਕਮੀ ਬਾਰੇ ਵਿਚਾਰ ਚਰਚਾ ਕੀਤੀ।

ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਪੀਆਰਟੀਸੀ ਵੱਲੋਂ ਤੇਲ ਕੰਪਨੀਆਂ ਨਾਲ ਕੀਤੇ ਨਵੇਂ ਸਮਝੋਤੇ ਰਾਹੀ ਵਿਭਾਗ ਦੀ ਆਮਦਨ ਵਿੱਚ ਹੋਏ ਵਾਧੇ ਲਈ ਰਣਜੋਧ ਹਡਾਣਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਵਿਭਾਗ ਆਰਥਿਕ ਪਖੋਂ ਹੋਰ ਮਜਬੂਤ ਹੋਵੇਗਾ। ਇਸ ਮੌਕੇ ਸੰਸਥਾਂ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਹਡਾਣਾ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਗਗਨ ਸੰਧੂ, ਹਰਜੀਤ ਸਿੰਘ, ਗੁਰਚਰਨ ਸਿੰਘ, ਇਕਬਾਲ ਅਲੀ, ਅਮਨ ਮਹਿਰਾ ਅਤੇ ਕਈ ਹੋਰ ਸੰਸਥਾ ਦੇ ਵਾਲੰਟੀਅਰ ਮੌਜੂਦ ਰਹੇ।

Leave a Reply

Your email address will not be published. Required fields are marked *