ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸਮਾਣਾ ਵਲੋਂ ਅਫਸਰਸ਼ਾਹੀ ਖਿਲਾਫ ਦਿੱਤਾ ਰੋਸ ਧਰਨਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਰਮਚਾਰੀ ਦਲ ਪੰਜਾਬ ਭਗੜਾਣਾ ਰਜਿ: ਬ੍ਰਾਂਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸਮਾਣਾ ਵਲੋਂ ਬਾਰਾਂ ਕੂਆ ਏਰੀਆ ਨਾਭਾ ਰੋਡ ਦਫਤਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਬੋਰਡ ਮੰਡਲ ਨੰਬਰ—2, ਪਟਿਆਲਾ ਵਿਖੇ ਜਥੇਬੰਦੀ ਵਲੋਂ ਅਫਸਰਸ਼ਾਹੀ ਖਿਲਾਫ ਰੋਸ ਧਰਨਾ ਦਿੱਤਾ ਗਿਆ, ਇਸ ਧਰਨੇ ਵਿੱਚ ਡੀ.ਸੀ. ਦਫਤਰ ਅਤੇ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਾਥ ਦਿੱਤਾ ਗਿਆ।
ਇਹ ਧਰਨਾ ਪਹਿਲਾ ਸਮਾਣਾ ਵਿਖੇ 20—04—2023 ਤੋਂ ਚੱਲ ਰਿਹਾ ਸੀ ਪਰ ਅਫਸਰ ਸ਼ਾਹੀ ਵਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ। ਇਸ ਰੋਸ ਵੱਲੋਂ ਸਮੂਹ ਮੁਲਾਜਮਾਂ ਵੱਲੋਂ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਸੁਪਰੀਡੈਂਟ ਵੱਲੋਂ ਐਕਸ਼ਨ ਸਾਹਿਬ ਨਾਲ ਗੱਲਬਾਤ ਕਰ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਅਤੇ ਧਰਨਾ ਸਮਾਪਤ ਕਰਨ ਲਈ ਕਿਹਾ ਗਿਆ। ਜਿਸ ਵਿੱਚ ਜਥੇਬੰਦੀ ਦੇ ਜਿਲਾ ਪ੍ਰਧਾਨ ਅਮਿਤ ਕੁਮਾਰ, ਰੂਪ ਸਿੰਘ ਜਨਰਲ ਸਕੱਤਰ ਸਮਾਣਾ, ਹੀਰਾ ਲਾਲ, ਓਮ ਪ੍ਰਕਾਸ਼, ਅਨੂਪ ਸਿੰਘ ਬਾਵਾ, ਬਲਬੀਰ ਸਿੰਘ, ਜਰਨੈਲ ਸਿੰਘ, ਰਵੀ ਕੁਮਾਰ, ਰਮੇਸ਼ ਕੁਮਾਰ, ਸੰਜੇ ਕੁਮਾਰ, ਰੋਹਿਤ ਕੁਮਾਰ, ਸੁਭਾਸ਼ ਕੁਮਾਰ ਆਦਿ ਸਮੂਹ ਮੁਲਾਜਮ ਹਾਜਰ ਹੋਏ।

