ਐਮ. ਫਾਰਮੇਸੀ ਦੇ ਵਿਦਿਆਰਥੀ ਸੋਨੂੰ ਕੁਮਾਰ ਨੇ ‘ਪੋਸਟਰ ਸਿਰਜਣਾ’ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੰਡੀਗੜ੍ਹ ਵਿਖੇ ਆਯੋਜਿਤ ਨੈਸ਼ਨਲ ਸਿੰਪੋਜ਼ੀਅਮ ਕਮ ਵਰਕਸ਼ਾਪ ਦੌਰਾਨ ‘ਪੋਸਟਰ ਸਿਰਜਣਾ’ ਮੁਕਾਬਲੇ ਵਿੱਚ ਪਹਿਲਾ ਇਨਾਮ ਅਤੇ ‘ਸਰਵੋਤਮ ਪੇਪਰ ਪੁਰਸਕਾਰ’ ਪ੍ਰਾਪਤ ਕੀਤਾ। ਉਸ ਦਾ ਯਾਦਗਾਰੀ ਚਿੰਨ੍ਹ ਅਤੇ 4000 ਰੁਪਏ ਦਾ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ। ਇਹ ਕਾਨਫ਼ਰੰਸ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਚਿਤਕਾਰਾ ਯੂਨੀਵਰਸਿਟੀ ਵੱਲੋਂ ਕਰਵਾਈ ਗਈ।
ਸੋਨੂੰ ਕੁਮਾਰ ਦਾ ਇਹ ਸੰਬੰਧਤ ਖੋਜ ਕਾਰਜ ਡਾ. ਵਿਕਾਸ ਰਾਣਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਖੋਜ-ਕਾਰਜ ਵਿੱਚ ਤਿਆਰ ਸਪਰੇਅ ਵਿਧੀ ਐੱਚ.ਆਈ.ਵੀ ਦੀ ਲਾਗ ਤੋਂ ਪੀੜਤ ਮਰੀਜ਼ਾਂ ਦੀ ਰਿਕਵਰੀ ਵਿੱਚ ਸੁਧਾਰ ਕਰਨ ਹਿਤ ਮਦਦਗਾਰ ਸਾਬਿਤ ਹੁੰਦੀ ਹੈ। ਡਾ. ਵਿਕਾਸ ਰਾਣਾ ਨੇ ਦੱਸਿਆ ਕਿ ਇਹ ਇੱਕ ਰਾਸ਼ਟਰੀ ਸਿੰਪੋਜ਼ੀਅਮ-ਕਮ ਵਰਕਸ਼ਾਪ ਸੀ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 200 ਡੈਲੀਗੇਟਾਂ ਨੇ ਭਾਗ ਲਿਆ ਅਤੇ ਵੱਖ-ਵੱਖ ਫਾਰਮੇਸੀ ਸੰਸਥਾਵਾਂ ਅਤੇ ਉਦਯੋਗਾਂ ਵਿੱਚ ਖੋਜ ਗਤੀਵਿਧੀਆਂ ਨੂੰ ਦਰਸਾਉਂਦੇ 50 ਪੋਸਟਰ ਪੇਸ਼ ਕੀਤੇ ਗਏ ਸਨ।

