ਪੰਜਾਬਪਟਿਆਲਾ

ਪ੍ਰਕਾਸ਼ ਬਾਦਲ ਦਾ ਇਨਸਾਨੀਅਤ ਦੀ ਸੇਵਾ ਹੀ ਮੁੱਖ ਧਰਮ ਸੀ,ਹਰ ਵਰਗ ਲਈ ਵੱਡਾ ਘਾਟਾ:— ਰਾਜੂ ਖੰਨਾ।

ਹਲਕਾ ਅਮਲੋਹ ਦੇ ਵਰਕਰਾਂ ਤੇ ਆਗੂਆਂ ਵਿੱਚ ਸ਼ੋਕ ਦੀ ਲਹਿਰ।

ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨਾਲ ਡੱਟ ਕੇ ਖੜ੍ਹਾ।

ਅਮਲੋਹ,26 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਦਾ ਪਹਿਲਾ ਤੇ ਆਖਰੀ ਮੁੱਖ ਮੰਤਰੀ ਜਿਸਨੂੰ ਮਿਲਣਾ ਔਖਾ ਨਹੀਂ ਸੀ! ਅਜਿਹਾ ਮੁੱਖ ਮੰਤਰੀ ਜੋਂ ਦਿੱਤੇ ਸਮੇਂ ਤੋਂ ਪਹਿਲਾਂ ਹਰ ਜਗ੍ਹਾ ਪਹੁੰਚ ਜਾਂਦੇ ਸਨ! ਜਿੰਨਾਂ ਦੀ ਯਾਦਾਸ਼ਤ ਕਾਬਲੇ ਤਾਰੀਫ ਸੀ! ਜਿੰਨਾਂ ਦਾ ਕਰਮ ਸਿਰਫ ਤੇ ਸਿਰਫ ਗਰੀਬ, ਮਜ਼ਲੂਮ, ਲੋੜਵੰਦ ਤੇ ਸਿਰਫ ਤੇ ਸਿਰਫ ਇਨਸਾਨੀਅਤ ਦੀ ਸੇਵਾ ਹੀ ਧਰਮ ਸੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਕਿਸਾਨਾਂ, ਗਰੀਬਾਂ ਤੇ ਹਰ ਵਰਗ ਦੇ ਚਹੇਤੇ ਮਹਿਬੂਬ ਨੇਤਾ ਸਾਬਕਾ ਮੁੱਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਬਾਦਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਦੇਸ ਵਿੱਚ ਚੱਲਦੀਆਂ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ-ਸਹੂਲਤਾਂ ਦੇ ਪਿੱਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੀ ਸੋਚ ਸੀ। ਜਿਹਨਾਂ ਵੱਲੋਂ ਹਰ ਵਰਗ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ। ਸ ਬਾਦਲ ਦੇ ਤੁਰ ਜਾਣ ਨਾਲ ਜਿਥੇ ਪੰਥਕ ਸਫਾਂ ਵਿੱਚ ਵਧੇਰੇ ਦੁੱਖ ਪਾਇਆ ਜਾ ਰਿਹਾ ਹੈ ਉਥੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਵਿੱਚ ਵੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨਾਲ ਡੱਟ ਕੇ ਖੜ੍ਹਾ ਹੈ।

ਕਿਉਂਕਿ ਸ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ, ਪੰਜਾਬੀਅਤ ਲਈ ਜੇਲ੍ਹਾਂ ਵਿੱਚ ਰਹਿ ਕਿ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਸ ਬਾਦਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲੀਆਂ ਵਿੱਚ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ, ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਬੀਬੀ ਪੂਨਮ ਗੋਸਾਈ,ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਰੁਪਿੰਦਰ ਕੌਰ ਮੰਡੀ,ਬੀਬੀ ਅੰਗਰੇਜ਼ ਕੌਰ,ਬੀਬੀ ਸਤਵਿੰਦਰ ਕੌਰ ਗਿੱਲ,ਬੀਬੀ ਗੁਰਮੀਤ ਕੌਰ ਵਿਰਕ, ਰਣਧੀਰ ਸਿੰਘ ਧੀਰਾ, ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਗੁਰਪ੍ਰੀਤ ਸਿੰਘ ਨੋਨੀ,ਰੌਸਨ ਸਿੰਘ ਮੰਡੀ, ਬਲਦੇਵ ਸਿੰਘ ਭੰਗੂ, ਵਿੱਕੀ ਮਿੱਤਲ,ਹਰਵਿੰਦਰ ਸਿੰਘ ਬਿੰਦਾ ਮਾਜਰੀ, ਗੁਰਜੀਤ ਸਿੰਘ ਕੋਟਲਾ, ਕੌਂਸਲਰ ਸੋਮਨਾਥ ਅਜਨਾਲੀ,ਗੋਰਾ ਅਜਨਾਲੀ,ਦਰਸਨ ਸਿੰਘ ਨਸਰਾਲੀ,ਬੀਬੀ ਦਲਵੀਰ ਕੌਰ ਘੁੱਲੂਮਾਜਰਾ, ਜਥੇਦਾਰ ਸੰਤੋਖ ਸਿੰਘ ਸਲਾਣਾ,ਜਸਪ੍ਰੀਤ ਸਿੰਘ ਜੱਸੀ, ਜਸਵਿੰਦਰ ਸਿੰਘ ਗਰੇਵਾਲ,ਜੱਗੀ ਬੁੱਗਾ,ਕੌਸਲਰ ਬਲਤੇਜ ਸਿੰਘ ਅਮਲੋਹ, ਸੀਨੀਅਰ ਯੂਥ ਆਗੂ ਡਾ ਬਲਕਾਰ ਸਿੰਘ ਘੁੰਡਰ, ਬਲਦੇਵ ਸਿੰਘ ਦੇਬੀ,ਗੁਰਦੀਪ ਸਿੰਘ ਮੰਡੋਫਲ,ਡਾ ਅਰਜੁਨ ਸਿੰਘ, ਕੁਲਜੀਤ ਸਿੰਘ ਨਰੈਣਗੜ,ਸੁਖਵਿੰਦਰ ਸਿੰਘ ਕਾਲਾ ਅਰੌੜਾ,ਰਾਜਨ ਅਰੌੜਾ, ਹਰਬੰਸ ਸਿੰਘ ਕਾਲੂ, ਨਿਰਭੈ ਸਿੰਘ ਵਿਰਕ,ਪਾਲ ਸਿੰਘ ਖੁੰਮਣਾ,ਮਨਜੀਤ ਸਿੰਘ ਸਲਾਣਾ, ਬਲਵੰਤ ਸਿੰਘ ਘੁੱਲੂਮਾਜਰਾ,ਕਾਕਾ ਝੰਬਾਲਾ,ਕਰਮ ਸਿੰਘ ਘੁਟੀਡ, ਯਾਦਵਿੰਦਰ ਸਿੰਘ ਸਲਾਣਾ, ਜਥੇਦਾਰ ਹਰਿੰਦਰ ਸਿੰਘ ਦੀਵਾ,ਕੇਵਲ ਖਾ ਧਰਮਗੜ, ਜਸ਼ਨਦੀਪ ਸਿੰਘ ਕਾਹਲੋ,ਕੇਸਰ ਸਿੰਘ ਸਲਾਣਾ, ਗੁਰਬਖਸ਼ ਸਿੰਘ ਬੈਣਾ, ਲੱਖੀ ਔਜਲਾ,ਪਰਮਿੰਦਰ ਸਿੰਘ ਨੀਟਾ ਸੰਧੂ, ਪਰਮਜੀਤ ਸਿੰਘ ਸਮਸ਼ਪੁਰ, ਕਸ਼ਮੀਰਾ ਸਿੰਘ ਸੋਨੀ,ਰੇਸਮ ਸਿੰਘ ਛੰਨਾ,ਅਵਿੰਦਰ ਸਿੰਘ ਕਲਾਲਮਾਜਰਾ,ਸੱਜਣ ਸਿੰਘ ਰਾਮਗੜ੍ਹ, ਕੁਲਵਿੰਦਰ ਸਿੰਘ ਸਲਾਣੀ,ਮਹਿੰਦਰ ਸਿੰਘ ਕੁੰਭ, ਗੁਰਪ੍ਰੀਤ ਸਿੰਘ ਰੁੜਕੀ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਪ੍ਰਮੁੱਖ ਹਨ।

Leave a Reply

Your email address will not be published. Required fields are marked *