ਅਦਿੱਤੀ ਦਾ ਭਵਿੱਖ ਕਿਉਂ ਖਰਾਬ ਕਰਨਾ ਚਾਹੁੰਦਾ ਸੰਗੀਤ ਵਿਭਾਗ
ਪਟਿਆਲਾ 29 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਸਿਟੀ ਦੇ ਗੁਰੂ ਤੇੇਗ ਬਹਾਦਰ ਹਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਮੁੱਖ ਮੰਤਰੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 62ਵੇਂ ਸਥਾਪਨਾ ਦਿਵਸ ਮੌਕੇ ਪੁੱਜੇ ਹੋਏ ਸਨ ਤਾਂ ਮੁੁੱਖ ਮੰਤਰੀ ਜਿਵੇਂ ਹੀ ਗੁੁਰੂ ਤੇਗ ਬਹਾਦਰ ਹਾਲ ਵਿਚ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਨ ਲੱਗਦੇ ਹਨ ਤਾਂ ਆਡੀਟੋਰੀਅਮ ਹਾਲ ਵਿਚ ਸੰਗੀਤ ਵਿਭਾਗ ਦੀ ਇਕ ਵਿਦਿਆਰਥਣ ਨੇ ਮੁੱਖ ਮੰਤਰੀ ਵੱਲ ਤਖਤੀ ਖੜੀ ਕਰਕੇ ਇਨਸਾਫ ਮੰਗਿਆ ਤਾਂ ਉਸ ਸਮੇਂ ਹੰਗਾਮਾ ਹੋ ਗਿਆ ਕਿ ਆਖਿਰ ਇਹ ਲੜਕੀ ਕੌਣ। ਸੁਰੱਖਿਆ ਕਰਮਚਾਰੀਆਂ ਵੱਲੋਂ ਉਸ ਨੂੰ ਬਾਂਹ ਤੋਂ ਫੜਕੇ ਆਡੀਟੋਰੀਅਮ ਤੋਂ ਬਾਹਰ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਸੰਗੀਤ ਵਿਭਾਗ ਦੀ ਵਿਦਿਆਰਥਣ ਅਦਿੱਤੀ ਨੇ ਆਖਿਆ ਕਿ ਉਹ ਵਿਭਾਗ ਵਿਚ ਪੀਐਚਡੀ ਕਰ ਰਹੀ ਹੈ, ਪ੍ਰੰਤੂ ਉਸ ਨੂੰ ਇਸ ਕਰਕੇ ਪੇਪਰ ਵਿਚ ਨਹੀਂ ਬੈਠਣ ਨਹੀਂ ਦਿੱਤਾ ਜਾ ਰਿਹਾ ਕਿ ਉਸ ਦੀਆਂ ਹਾਜ਼ਰੀਆਂ ਘੱਟ ਸਨ।

ਆਦਿੱਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਤਬੀਅਤ ਖਰਾਬ ਰਹਿਣ ਕਾਰਨ ਹਾਜ਼ਰੀਆਂ ਮੁਕੰਮਲ ਨਹੀਂ ਕਰ ਸਕੀ। ਅਦਿੱਤੀ ਨੇ ਸੰਗੀਤ ਵਿਭਾਗ ਦੇ ਕੁਝ ਪ੍ਰੋਫੈਸਰਾਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਿੱਜੀ ਰੰਜ਼ਿਸ਼ ਕਾਰਨ ਉਸ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ। ਅਦਿੱਤੀ ਨੇ ਕਿਹਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡੀਨ ਵਿਭਾਗ ਦਾ ਸਟਾਫ ਕਾਫੀ ਹੱਦ ਤੱਕ ਮੇਰੀ ਹਮਾਇਤ ਕਰਦਾ, ਪਰ ਸੰਗੀਤ ਵਿਭਾਗ ਦੇ ਕੁਝ ਪ੍ਰੋਫੈਸਰ ਮੇਰਾ ਭਵਿੱਖ ਖਰਾਬ ਕਰਨਾ ਚਾਹੁੰਦੇ ਹਨ। ਇਸ ਕਰਕੇ ਉਸ ਨੇ ਅੱਜ ਮੁੱਖ ਮੰਤਰੀ ਤੱਕ ਆਵਾਜ਼ ਚੁੱਕ ਕੇ ਇਨਸਾਫ ਮੰਗਣਾ ਚਾਹਿਆ ਤਾਂ ਕਿ ਮੇਰਾ ਭਵਿੱਖ ਖਰਾਬ ਹੋਣ ਤੋਂ ਬਚ ਸਕੇ।

