ਮੁਲਾਜਮਾਂ ਨੇ ਕੌਮਾਂਤਰੀ ਮਜਦੂਰ ਦਿਹਾੜੇ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ?
ਪਟਿਆਲਾ 1 ਮਈ (ਰਮਨਦੀਪ/ਮਧੂਸਾਰ ਬਿਊਰੋ) : ਇੱਥੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਵਲੋਂ ਕੌਮਾਂਤਰੀ ਮਜਦੂਰ ਦਿਹਾੜੇ ਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸਮਾਗਮ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਪਹਿਲਾਂ ਸ਼ਹੀਦਾਂ ਦੀ ਯਾਦ ਵਿੱਚ ਮੁਲਾਜਮਾਂ ਦੇ ਪ੍ਰਮੁੱਖ ਆਗੂ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਨੇ ਝੰਡਾ ਲਹਿਰਾਇਆ ਅਤੇ ਹਾਜਰ ਸਮੂਹ ਮੁਲਾਜਮਾਂ ਤੇ ਆਗੂਆਂ ਨੇ ਮੋਨ ਰੱਖ ਕੇ ਇਹਨਾਂ ਦੀ 1886 ਵਿੱਚ ਹੋਈ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਤੇ ਕੇਂਦਰ ਤੇ ਰਾਜ ਸਰਕਾਰ ਤੇ ਮੁਲਾਜਮਾਂ—ਮਜਦੂਰਾਂ—ਕੱਚੇ ਮੁਲਾਜਮਾਂ ਤੇ ਸਫਾਈ ਕਰਮਚਰੀਆਂ ਦਾ ਲਗਾਾਤਰ ਸੋਸ਼ਣ ਕਰਨ ਅਤੇ ਘੱਟੋ—ਘੱਟ ਉਜਰਤਾ ਸਮੇਤ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਨਿਯਮਤ ਨਿਯੁਕਤੀਆਂ ਨਾ ਕਰਨ ਤੇ ਘੱਟੋ—ਘੱਟ ਉਜਰਤਾ 26000/— ਰੁਪਏ ਕਰਨ ਇਹ ਉਜਰਤਾ ਸਮੁੱਚੇ ਸਕੀਮ ਕਰਮੀਆਂ ਤੇ ਪਾਰਟ ਟਾਇਮ ਕਰਮੀਆਂ ਤੇ ਲਾਗੂ ਨਾ ਕਰਨ ਦੀ ਸਖਤ ਨਿੰਦਾ ਕੀਤੀ।
ਇਸ ਮੌਕੇ ਤੇ ਠੇਕੇਦਾਰੀ ਪ੍ਰਥਾ ਰਾਹੀਂ ਲੁੱਟ ਖਸੁੱਟ ਕਰਵਾਕੇ ਠੇਕੇਦਾਰੀ ਪ੍ਰਥਾ ਦੇ ਮੁਕੱਮਲ ਖਾਤਮੇ ਦੀ ਮੰਗ ਵੀ ਕੀਤੀ ਅਤੇ ਕਿਰਤ ਵਿਭਾਗ ਵਲੋਂ ਮਿਲੀ ਭੁਗਤ ਕਰਕੇ ਲੁਟੇਰੇ ਠੇਕੇਦਾਰਾਂ ਤੇ ਨਕੇਲ ਕੱਸਣ ਤੇ ਵੱਖ—ਵੱਖ ਵਿਭਾਗਾਂ ਦੇ ਅਫਸਰਸ਼ਾਹੀ ਦੀ ਮਿਲੀ ਭੁਗਤ ਨੂੰ ਬੇ ਨਕਾਬ ਕਰਨ ਦੀ ਮੰਗ ਵੀ ਕੀਤੀ। “ਆਪ ਸਰਕਾਰ ਦੇ ਮੁੱਖ ਮੰਤਰੀ” ਤੋਂ ਮੰਗ ਕੀਤੀ ਕਿ ਉਹ ਆਪਣਾ ਹਰਾ ਪੈਨ ਕੱਢਣ ਤੇ ਕਿਰਤੀਆਂ ਦੀ ਲੁੱਟ ਕਰਨ ਵਾਲੇ ਠੇਕੇਦਾਰਾਂ ਵਿਭਾਗ ਵਿਚੋਂ ਬਾਹਰ ਕੱਢਣ ਅਤੇ ਮਿਲੀ ਭੁਗਤ ਕਰਨ ਵਾਲੀ ਅਫਸਰਸ਼ਾਹੀ ਵਿਰੁੱਧ ਵੀ ਉਚਿਤ ਕਾਰਵਾਈ ਕਰਨ ਤੇ ਮੁਲਾਜਮਾਂ ਤੇ ਕੱਚ ਮੁਲਾਜਮਾਂ ਦੀ ਮੰਗਾਂ ਜਿਸ ਵਿੱਚ ਪੈਨਸ਼ਨਰ ਵੀ ਸ਼ਾਮਲ ਹਨ ਦਾ ਨਿਪਟਾਰਾ ਗੱਲਬਾਤ ਕਰਕੇ ਕਰਨ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਸੁਖਵਿੰਦਰ ਸਿੰਘ, ਸੂਰਜ ਪਾਲ ਯਾਦਵ, ਅਪਵਿੰਦਰ ਸਿੰਘ ਗੁੱਲੀ, ਗੋਤਮ ਭਾਰਦਵਾਜ, ਇੰਦਰਪਾਲ, ਅਮਰਨਾਥ ਨਾਰੜੂ, ਅਨਿਲ ਗਾਗਟ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਸੁਭਾਸ਼, ਸ਼ਿਵ ਚਰਨ, ਰਾਮ ਜੋਧਾ, ਮੱਖਣ ਸਿੰਘ, ਵੈਦ ਪ੍ਰਕਾਸ਼, ਰਾਜੇਸ਼, ਅਮਰੀਕ ਸਿੰਘ, ਲਖਵੀਰ ਸਿੰਘ, ਸਤਨਾਮ ਸਿੰਘ, ਸੁੱਚਾ ਸਿੰਘ, ਰਾਜ ਕੁਮਾਰ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਜਗਤਾਰ ਬਾਬਾ, ਸੁਨੀਤਾ, ਮੀਨੂੰ, ਤੇਜਾ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।

