ਪਟਿਆਲਾ

ਹਿੰਦੂ ਤਖਤ ਮੁੱਖੀ ਵਲੋਂ ਸੁਖਬੀਰ ਬਾਦਲ ਨਾਲ ਕੀਤਾ ਗਿਆ ਦੁੱਖ ਸਾਂਝਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਹਿੰਦੂ ਤਖਤ ਦੇ ਮੁੱਖੀ ਸ੍ਰੀ ਬ੍ਰਹਮਾ ਨੰਦ ਗਿਰੀ ਜੀ ਵਲੋਂ ਅੱਜ ਤਖਤ ਦੀ ਟੀਮ ਨਾਲ ਪਿੰਡ ਬਾਦਲ ਪਹੁੰਚ ਕੇ ਦੁੱਖ ਜਾਹਿਰ ਕੀਤਾ ਗਿਆ। ਬ੍ਰਹਮਾ ਨੰਦ ਗਿਰੀ ਮਹਾਰਾਜ ਵਲੋਂ ਦੱਸਿਆ ਗਿਆ ਕਿ ਸਵ: ਪ੍ਰਕਾਸ਼ ਸਿੰਘ ਬਾਦਲ ਵਲੋਂ ਸਨਾਤਨ ਹਿੰਦੂ ਧਰਮ ਦੇ ਪ੍ਰਸਿੱਧ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਅਤੇ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਸੁੰਦਰੀਕਰਨ ਦੇ ਲਈ ਲੱਖਾਂ ਰੁਪਏ ਦਾ ਖਰਚ ਕੀਤਾ। ਸ੍ਰ. ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਸਨਾਤਨ ਦੇ ਮੰਦਿਰਾਂ ਵਿੱਚ ਬਹੁਤ ਪਿਆਰ ਨਾਲ ਨਤਮਸਤਕ ਹੁੰਦੇ ਸਨ। ਉਹਨਾਂ ਵਲੋਂ ਹਮੇਸ਼ਾ ਸ਼ਨਾਤਨੀਆਂ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਸੀ ਅਤੇ ਉਹਨਾਂ ਵਲੋਂ ਹਮੇਸ਼ਾ ਪੰਜਾਬ ਦੇ ਹਿੰਦੂ ਨੂੰ ਪਿਆਰ ਸਤਿਕਾਰ ਦਿੱਤਾ ਗਿਆ ਹੈ। ਅਜਿਹੇ ਵਿਅਕਤੀ ਦੇ ਜਾਣ ਨਾਲ ਸਮਾਜ ਅੰਦਰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਹਿੰਦੂ ਤਖਤ ਮੁੱਖੀ ਦੇ ਨਾਲ ਓ.ਐਸੀ.ਡੀ. ਭੁਪਿੰਦਰ ਸੈਣੀ, ਕੁਲਦੀਪ ਕੋਸ਼ਲ, ਬੱਗਾ ਘੁਮਾਣਾ, ਗੁਰਪ੍ਰੀਤ ਸਿੰਘ ਗੋਲਡੀ, ਮਨਜੀਤ ਸ਼ਰਮਾ, ਸਾਹਿਲ ਸਨੌਰ ਹਾਜਰ ਸਨ।

Leave a Reply

Your email address will not be published. Required fields are marked *