ਅੰਮ੍ਰਿਤਸਰ

ਭਾਰਤੀਯ ਪਰਜਾਪਤ ਹੀਰੋਜ ਆਰਗਨਾਈਜੇਸਨ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ ਫਰੀ ਬੀਪੀ ਸੂਗਰ ਚੈੱਕ ਅਪ ਕੈਂਪ

ਅੰਮ੍ਰਿਤਸਰ 2 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤੀਯ ਪਰਜਾਪਤ ਹੀਰੋਜ ਆਰਗਨਾਈਜੇਸਨ ਵੱਲੋਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਨਿੱਝਰ ਦੀ ਅਗਵਾਈ ਵਿਚ ਫਰੀ ਮੈਡੀਕਲ ਚੈੱਕਅਪ ਕੈਂਪ ਘੁਮਿਆਰਾਂ ਵਾਲਾ ਮੁਹੱਲਾ ਢਪਈ ਵਿਖੇ ਲਗਾਇਆ ਗਿਆ। ਡਾਕਟਰ ਅੰਮ੍ਰਿਤਪਾਲ ਸਿੰਘ ਵੱਲੋਂ ਗਰੀਬ ਲੋਕਾਂ ਦੇ ਚੈਕਅਪ ਕੀਤਾ ਗਿਆ। ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸਨ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਮੱਲੀ ਵਿਸੇਸ ਤੌਰ ਤੇ ਪਹੁੰਚੇ। ਉਹਨਾਂ ਵੱਲੋਂ ਬੀ ਪੀ ਐਚ ਓ ਟੀਮ ਦਾ ਧੰਨਵਾਦ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕੇ ਸਮਾਜ ਵਿੱਚ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਅੰਮ੍ਰਿਤਸਰ ਟੀਮ ਵੱਲੋਂ ਜਲਦੀ ਹੀ ਇੱਕ ਬਹੁਤ ਵੱਡੇ ਪੱਧਰ ਤੇ ਮੈਡੀਕਲ ਕੈਂਪ ਲਗਾਇਆ ਜਾਵੇਗਾ। ਭਾਰਤੀਯ ਪਰਜਾਪਤ ਹੀਰੋਜ ਆਰਗਨਾਈਜੇਸਨ ਵੱਲੋਂ ਮੈਡੀਕਲ ਕੈਂਪ ਹਰ ਮਹੀਨੇ ਅਲੱਗ-ਅਲੱਗ ਥਾਵਾਂ ਤੇ ਲਗਾਏ ਜਾਂਦੇ ਹਨ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਡੱਬ ਜਰਨਲ ਸੈਕਟਰੀ ਪੰਜਾਬ,ਰਾਮਪਾਲ ਜਿਲਾ ਪ੍ਰਧਾਨ ਸਹਿਰੀ, ਬਲਵਿੰਦਰ ਸਿੰਘ ਕੈਰੋਂ ਜਿਲ੍ਹਾ ਪ੍ਰਧਾਨ ਦਿਹਾਤੀ,ਰਾਜੀਵ ਕੁਮਾਰ ਜਿਲ੍ਹਾ ਯੂਥ ਪ੍ਰਧਾਨ, ਮੱਸਾ ਸਿੰਘ, ਜਗੀਰ ਸਿੰਘ, ਬਲਵਿੰਦਰ ਸਿੰਘ,ਧਰਮਪਾਲ, ਹੈਪੀ,ਅਤੇ ਹੋਰ ਵੀ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *