ਪਟਿਆਲਾ

ਕਾਂਗਰਸ ਪਾਰਟੀ ਹੀ ਦੇਸ਼ ਅਤੇ ਪੰਜਾਬ ਨੂੰ ਤਾਨਾਸਾਹੀ ਤੋਂ ਮੁਕਤ ਕਰਵਾ ਸਕਦੀ ਹੈ: ਸੰਦੀਪ ਸਿੰਗਲਾ,ਸੰਤੋਖ ਸਿੰਘ

ਪਟਿਆਲਾ, 8 ਮਈ (ਰਮਨਦੀਪ/ਮਧੂਸਾਰ ਬਿਊਰੋ) : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਸਾਬਕਾ ਚੇਅਰਮੈਨ ਸੰਤੋਖ ਸਿੰਘ ਵੱਲੋਂ ਜਲੰਧਰ ਜਿਮਨੀ ਚੋਣ ਵਿਚ ਘਰ ਘਰ ਜਾ ਕੇ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹ ਜਲੰਧਰ ਪੱਛਮੀ ਹਲਕੇ ਵਿਚ ਪ੍ਰਚਾਰ ਵਿਚ ਜੁਟੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਹੜੀ ਦੇਸ਼ ਅਤੇ ਪੰਜਾਬ ਨੂੰ ਤਾਨਾਸਾਹੀ ਤੋਂ ਮੁਕਤ ਕਰਵਾ ਸਕਦੀ ਹੈ। ਇਸ ਦੀ ਸ਼ੁਰੂਆਤ ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੀ ਸਹੀ ਅਰਥਾਂ ਵਿਚ ਪੰਜਾਬ ਨੂੰ ਸਹੀ ਦਿਸ਼ਾ ਦੇ ਸਕਦੀ ਹੈ ਅਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀ ਭਾਂਤੀ ਸਮਝ ਵੀ ਚੁੱਕੇ ਹਨ। ਇਹੀ ਕਾਰਨ ਹੈ ਕਿ ਜਲੰਧਰ ਜਿਮਨੀ ਚੋਣ ਵਿਚ ਕਾਂਗਰਸ ਦੇ ਹੱਕ ਵਿਚ ਵੱਡਾ ਮਾਹੌਲ ਬਣਿਆ ਹੋਇਆ ਹੈ ਅਤੇ ਕਾਂਗਰਸ ਦੀ ਜਿੱਤ ਯਕੀਨੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ’ਤੇ ਕਬਜਾ ਕੀਤਾ ਸੀ, ਉਹ ਸਾਰੇ ਝੂਠ ਲੋਕਾਂ ਦੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਲੋਕ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਜਿਸ ਤਰ੍ਹਾਂ ਸਿਰਫ਼ ਇਕ ਸਾਲ ਵਿਚ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਉਸ ਨਾਲ ਪੰਜਾਬ ਦੇ ਲੋਕ ਵੱਡੀ ਚਿੰਤਾ ਵਿਚ ਹਨ ਕਿ ਆਖਰ ਪੰਜਾਬ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਇਸਦੇ ਲਈ ਪੰਜਾਬ ਦੇ ਲੋਕਾਂ ਨੂੰ ਆਪਣੇ ਕਈ ਦਹਾਕਿਆਂ ਤੋਂ ਜਾਣੀ ਪਛਾਣੀ ਅਤੇ ਵਰਤ ਕੇ ਦੇਖੀ ਕਾਂਗਰਸ ਪਾਰਟੀ ’ਤੇ ਹੀ ਵਿਸ਼ਵਾਸ ਬਣ ਰਿਹਾ ਹੈ। ਸੰਦੀਪ ਸਿੰਗਲਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਿਨ ਰਾਤ ਪੰਜਾਬ ਦੇ ਲੋਕਾਂ ਦੀ ਸੇਵਾ ’ਚ ਜੁਟੇ ਹੋਏ ਹਨ ਤੇ ਇਸ ਨੌਜਵਾਨ ਆਗੂ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਇਕ ਵਿਸ਼ੇਸ਼ ਪਛਾਣ ਬਣਾ ਲਈ ਹੈ। ਇਸ ਮੌਕੇ ਜਿਲਾ ਪ੍ਰਧਾਨ ਬਰਨਾਲਾ ਕਾਲਾ ਢਿੱਲੋਂ, ਵਿਕਾਸ ਸ਼ਰਮਾ, ਮੱਖਣ ਸ਼ਰਮਾ ਪ੍ਰਧਾਨ ਬਰਨਾਲਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *