ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰ ਪਰਚੇਜ ਕਮੇਟੀ ਤੇ ਹਾਈ ਪਾਵਰ ਵਰਕਸ ਕਮੇਟੀ ਦੀ ਮੀਟਿੰਗ ਵਿਚ ਦਿੱਤੀ ਗਈ 275 ਕਰੋੜ ਰੁਪਏ ਦੀ ਖਰੀਦ ਤੇ ਕਾਂਨਟ੍ਰੈਕਟ ਨੂੰ ਮੰਜੂਰੀ
ਮੀਟਿੰਗ ਵਿਚ ਵੱਖ-ਵੱਖ ਬੋਲੀਦਾਤਾਵਾਂ ਦੇ ਨਾਲ ਨੈਗੋਸਇਏਸ਼ਨ ਕਰ ਲਗਭਗ 7 ਕਰੋੜ ਰੁਪਏ ਦੀ ਹੋਈ ਬਚੱਤ
ਟੈਂਡਰਾਂ ਵਿਚ ਪਾਰਦਰਸ਼ਿਤਾ ਲਿਆਉਣ ਲਈ ਸਰਕਾਰ ਨੇ ਪ੍ਰਕ੍ਰਿਆਵਾਂ ਨੂੰ ਕੀਤਾ ਸੁਵਿਵਸਧਿਤ – ਮਨੋਹਰ ਲਾਲ
ਚੰਡੀਗੜ੍ਹ, 10 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਐਚਪੀਪੀਸੀ) ਅਤੇ ਵਿਭਾਗ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਡੀਐਚਪੀਪੀਸੀ) ਅਤੇ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਲਗਭਗ 275 ਕਰੋੜ ਰੁਪਏ ਦੀ ਖਰੀਦ ਤੇ ਕੰਟ੍ਰੈਕਟ ਨੂੰ ਮੰਜੂਰੀ ਦਿੱਤੀ ਗਈ।
ਮੀਟਿੰਗ ਵਿਚ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਅਤੇ ਕਿਰਤ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਰਹੇ।
ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਮੀਟਿੰਗ ਵਿਚ ਸਿੰਚਾਈ , ਪੁਲਿਸ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ), ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਕੁੱਲ 26 ਏਜੰਡੇ ਰੱਖੇ ਗਏ ਸਨ, ਜਿਸ ਵਿੱਚੋਂ 18 ਏਜੰਡਿਆਂ ਨੂੰ ਮੰਜੂਰੀ ਦਿੱਤੀ ਗਈ। ਉਨ੍ਹਾਂ ਨੇ ਦਸਿਆ ਕਿ ਅੱਜ ਵੱਖ-ਵੱਖ ਕੰਪਨੀਆਂ ਨਾਲ ਨੇਗੋਸਇਏਸ਼ਨ ਬਾਅਦ ਦਰਾਂ ਤੈਅ ਕਰ ਕੇ ਲਗਭਗ 7 ਕਰੋੜ 7 ਲੱਖ ਰੁਪਏ ਦੀ ਬਚੱਤ ਕੀਤੀ ਗਈ ਹੈ।
ਪਸ਼ੂ ਬੀਮਾ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਦਿੱਤਾ ਗਿਆ 70 ਕਰੋੜ ਰੁਪਏ ਦਾ ਕਲੇਮ
ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਵਿਚ ਪਸ਼ੂ ਬੀਮਾ ਲਈ ਵੀ ਇੰਸ਼ਿਰੇਂਸ ਕੰਪਨੀ ਦੇ ਨਾਲ ਰੇਟ ਕੰਟ੍ਰੈਕਟ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਚਲਾਈ ਜਾ ਰਹੀ ਪਸ਼ੂ ਬੀਮਾ ਯੋਜਨਾ ਕਾਰਗਰ ਸਿੱਦ ਹੋ ਰਹੀ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 70 ਕਰੋੜ ਰੁਪਏ ਦਾ ਕਲੇਮ ਦਿੱਤਾ ਗਿਆ ਹੈ।
ਟੈਂਡਰਾਂ ਵਿਚ ਪਾਰਦਰਸ਼ਿਤਾ ਲਿਆਉਣ ਲਈ ਸਰਕਾਰ ਨੇ ਪ੍ਰਕ੍ਰਿਆਵਾਂ ਨੂੰ ਕੀਤਾ ਸੁਵਿਵਸਥਿਤ
ਇਕ ਹੋਰ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਟੈਂਡਰ ਪ੍ਰਕ੍ਰਿਆਵਾਂ ਵਿਚ ਪਾਰਦਰਸ਼ਿਤਾ ਲਿਆਉਣ ਤਹਿਤ ਵਿਵਸਥਾਵਾਂ ਨੂੰ ਸੁਵਿਵਸਥਿਤ ਕੀਤਾ ਹੈ। ਪਹਿਲਾਂ ਸਿਰਫ ਏਲ-1 ਪਾਰਟੀ ਨਾਲ ਹੀ ਨੇਗੋਸਇਏਸ਼ਨ ਕੀਤਾ ਜਾਂਦਾ ਸੀ। ਅਸੀਂ ਇਹ ਸਿਸਟਮ ਬਣਾਇਆ ਹੈ ਕਿ ਬੋਲੀ ਰਕਮ ਦੇ 5 ਫੀਸਦੀ ਤਕ ਦੀ ਰੇਂਜ ਵਿਚ ਏਲ-5 ਤਕ ਪਾਰਟੀਆਂ ਨੂੰ ਨੇਗੋਸਇਏਸ਼ਨ ਦੇ ਲਈ ਬਲਾਇਆ ਜਾਂਦਾ ਹੈ ਤਾਂ ਜੋ ਮੁਕਾਬਲਾ ਢੰਗ ਨਾਲ ਰੇਟ ਤੈਅ ਕੀਤੇ ਜਾ ਸਕਣ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਇਹੀ ਹੈ ਕਿ ਜਨਤਾ ਦਾ 1-1 ਰੁਪਏ ਪਾਰਦਰਸ਼ੀ ਢੰਗ ਨਾਲ ਜਨਤਾ ਦੇ ਹਿੱਤ ਦੇ ਲਈ ਹੀ ਖਰਚ ਹੋਵੇ।
ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਏਨ ਪ੍ਰਸਾਦ, ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀਕੇ ਦਾਸ, ਅਤੇ ਮੁੱਖ ਮੰਤਰੀ ਦੇ ਸਲਾਹਕਾਰ (ਸਿੰਚਾਈ) ਦੇਵੇਂਦਰ ਸਿੰਘ ਸਮੇਤ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਮੌਜੂਦ ਰਹੇ

