ਸੁਖਬੀਰ ਬਾਦਲ ਦੇ ਵਰਕਰ ਮਿਲਣੀ ਸਮਾਗਮ ਰੈਲੀਆ ਦਾ ਰੂਪ ਧਾਰਨ ਕਰਨਗੇ :– ਰਾਜੂ ਖੰਨਾ,ਬੌਬੀ ਵਰਮਾ,ਮਹਿਤੋ।
ਸਰਕਲ ਮੰਡੀਗੌਬਿੰਦਗੜ ਸ਼ਹਿਰੀ (1) ਤੇ ਸ਼ਹਿਰੀ (2) ਦੀ ਹੋਈ ਭਰਵੀਂ ਮੀਟਿੰਗ।
ਮੰਡੀਗੌਬਿੰਦਗੜ, 28 ਅਗਸਤ (ਮਧੂਸਾਰ ਬਿਊਰੋ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 4 ਸਤੰਬਰ ਨੂੰ ਅਮਲੋਹ ਆਮਦ ਨੂੰ ਲੈਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਵਰਕਰ ਮਿਲਣੀ ਸਮਾਗਮਾਂ ਨੂੰ ਕਾਮਯਾਬ ਕਰਨ ਲਈ ਪੱਬਾਂ ਭਾਰ ਹਨ। ਉਹਨਾਂ ਦੇ ਉਤਸ਼ਾਹ ਤੋਂ ਇਹ ਜਾਪਦਾ ਹੈ ਕਿ ਇਹ 4 ਸਤੰਬਰ ਦੇ ਵਰਕਰ ਮਿਲਣੀ ਸਮਾਗਮ ਵੱਡੀਆ ਰੈਲੀਆ ਦਾ ਰੂਪ ਧਾਰਨ ਕਰਨਗੇ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ ਤੇ ਕੁਲਵੰਤ ਸਿੰਘ ਮਹਿਤੋ ਲੋਕ ਸਭਾ ਇੰਚਾਰਜ ਬਸਪਾ ਨੇ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਵਿਖੇ ਸਰਕਲ ਮੰਡੀਗੌਬਿੰਦਗੜ ਸ਼ਹਿਰੀ (1) ਤੇ ਸ਼ਹਿਰੀ (2) ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਭਰਵੀਂ ਮੀਟਿੰਗ ਨੂੰ ਸ੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਉਦਯੋਗਪਤੀ ਭਾਰਤ ਭੂਸ਼ਨ ਟੋਨੀ, ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਬਹਾਦਰ ਸਿੰਘ ਹੈਬਤਪੁਰ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ ਮੰਡੀ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਕੌਸਲਰ ਸੋਮਨਾਥ ਅਜਨਾਲੀ,ਸਰਕਲ ਪ੍ਰਧਾਨ ਐਸ ਸੀ ਵਿੰਗ ਰਣਧੀਰ ਸਿੰਘ ਧੀਰਾ,ਪ੍ਰਿੰਸ ਛੱਤਵਾਲ,ਤੇ ਰਾਜਿੰਦਰ ਸਿੰਘ ਨਸਰਾਲੀ ਨੇ ਵੀ ਸੰਬੋਧਨ ਕੀਤਾ।
ਰਾਜੂ ਖੰਨਾ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵਰਕਰ ਮਿਲਣੀ ਸਮਾਗਮਾਂ ਨੂੰ ਕਾਮਯਾਬ ਕਰਨ ਲਈ ਹਲਕੇ ਦੇ ਛੇ ਸਰਕਲਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਠਾਠਾਂ ਮਾਰਦਾ ਇਕੱਠ ਇਹ ਸਾਬਤ ਕਰਦਾ ਕਿ 4 ਸਤੰਬਰ ਨੂੰ ਹਲਕਾ ਅਮਲੋਹ ਦੀਆ ਸੰਗਤਾਂ ਵੱਡੇ ਇਕੱਠਾ ਨਾਲ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕਰਨਗੀਆਂ।
ਉਹਨਾਂ ਕਿਹਾ ਕਿ ਮੰਡੀਗੋਬਿੰਦਗੜ ਦੇ ਸ਼ਹਿਰੀ ਦੋਵਾਂ ਸਰਕਲਾਂ ਤੇ ਮੰਡੀਗੌਬਿੰਦਗੜ ਦਿਹਾਤੀ ਦਾ ਵਰਕਰ ਮਿਲਣੀ ਸਮਾਗਮ ਸੁਰਜੀਤ ਬੈਕੁੰਟ ਹਾਲ ਸਲਾਣੀ ਵਿਖੇ 12 ਵਜੇ ਸ਼ੁਰੂ ਹੋਵੇਗਾ। ਜਿਸ ਲਈ ਪੁੱਖਤਾ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਤਿੰਨੋਂ ਸਰਕਲਾਂ ਦੀਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਨੂੰ 12 ਵਜੇ ਸੁਰਜੀਤ ਬੈਕੁੰਟ ਹਾਲ ਸਲਾਣੀ ਵਿਖੇ ਸਮੇਂ ਸਿਰ ਪੁੱਜਣ ਤਾ ਜੋ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੀਆਂ ਸਮੱਸਿਆਵਾਂ ਤੋ ਜਿਥੇ ਜਾਣੂ ਕਰਵਾਇਆ ਜਾ ਸਕੇ ਉਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਪ੍ਰੋਗਰਾਮਾਂ ਤੋ ਵੀ ਸੁਖਬੀਰ ਸਿੰਘ ਬਾਦਲ ਵਿਸਥਾਰ ਵਿੱਚ ਜਾਣਕਾਰੀ ਦੇਣਗੇ।
ਇਸ ਮੌਕੇ ਤੇ ਜਥੇਦਾਰ ਨਾਜਰ ਸਿੰਘ ਸੰਤਨਗਰ, ਜਥੇਦਾਰ ਜਰਨੈਲ ਸਿੰਘ ਮਾਜਰੀ, ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ, ਹਰਮੀਤ ਸਿੰਘ ਖਾਲਸਾ,ਬੀਬੀ ਪਿੰਕੀ ਰਾਣੀ, ਬੀਬੀ ਰੁਪਿੰਦਰ ਕੌਰ ਪ੍ਰਧਾਨ,ਰਾਮ ਪ੍ਰਕਾਸ਼ ਚੋਪੜਾ,ਵਿਨੋਦ ਕੁਮਾਰ ਗੁੱਜਰ,ਬੀਬੀ ਰੁਪਿੰਦਰ ਕੌਰ ਸ਼ਾਂਤੀ ਨਗਰ,ਬੀਬੀ ਹਰਜੀਤ ਕੌਰ, ਪ੍ਰਧਾਨ ਬੀਬੀ ਪੂਨਮ ਗੋਸਾਈ,ਸੋਹਣ ਆਦਿਵਾਸੀ, ਯੂਥ ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਯੂਥ ਪ੍ਰਧਾਨ ਕਮਲ ਵੜੈਚ,ਅਜੀਤ ਸਿੰਘ ਬੰਟੀ, ਹਰਪਿੰਦਰ ਸਿੰਘ ਭੂਰਾ, ਸੁਨੀਲ ਬਰਾੜ, ਲਖਵਿੰਦਰ ਲੱਖੀ,ਬੀਬੀ ਊਸ਼ਾ ਸਿੰਘ,ਸਿਵਕਾਤ ਤਿਵਾੜੀ, ਪ੍ਰਧਾਨ ਚਰਨਜੀਤ ਚੰਨਾ, ਹਰਜੀਤ ਸਿੰਘ ਪ੍ਰੇਮ ਨਗਰ, ਗੁਰਜੀਤ ਸਿੰਘ ਮੰਗਾ, ਪ੍ਰਧਾਨ ਰੌਸਨ ਸਿੰਘ, ਕਰਮਜੀਤ ਕੰਮਾ, ਦਵਿੰਦਰ ਦਿਓਲ, ਰਮੇਸ਼ ਕੁਮਾਰ ਮੰਡੀ, ਬੰਟੀ ਜੱਸੜਾ, ਅਮਰਜੀਤ ਅੰਬੀ, ਸੁਭਾਸ਼ ਵਰਮਾ, ਹਰਪਾਲ ਸਿੰਘ ਮੰਗੋ, ਗੁਰਪ੍ਰੀਤ ਸਿੰਘ ਨੋਨੀ,ਜੱਸੀ ਭੁੱਲਰ, ਇਕਬਾਲ ਸਿੰਘ ਧੀਮਾਨ,ਰੋਕੀ ਮੰਡੀ, ਸੁਖਬੀਰ ਸਿੰਘ ਮੰਡੀ,ਵਿਜੈ ਖੁਰਮੀ, ਮੁੱਖ ਬੁਲਾਰਾ ਅਮਨ ਸਿੰਘ ਲਾਡਪੁਰ, ਜਤਿੰਦਰਪਾਲ ਸਿੰਘ, ਸੰਤੋਖ ਸਿੰਘ, ਕਰਮਜੀਤ ਗਾਂਧੀ,ਗੋਰਾ ਅਜਨਾਲੀ, ਗੁਰਮੇਲ ਸਿੰਘ ਅਮਲੋਹ,ਕਾਕਾ ਜੱਸੜਾ, ਰਣਧੀਰ ਸਿੰਘ ਪੱਪੀ, ਜਗਦੇਵ ਸਿੰਘ,ਬੀਬੀ ਰਾਜ ਕੌਰ, ਜਗਰੂਪ ਸਿੰਘ ਜੱਸੜਾ, ਭੁਪਿੰਦਰ ਸਿੰਘ ਮਿੱਟੂ ਮਾਜਰੀ, ਬਲਜੀਤ ਸਿੰਘ ਸੰਗਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਹਾਜ਼ਰ ਸਨ।

