ਪਟਿਆਲਾ

ਗੈਸ ਏਜੇਂਸੀਆ ਵਿੱਚ ਕੰਮ ਕਰਦੇ ਕਿਰਤੀਆਂ ਵਲੋ ਐਮ.ਐਲ.ਏ ਨਾਭਾ ਨੂੰ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ

ਨਾਭਾ (ਮਧੂਸਾਰ ਬਿਊਰੋ) ਅੱਜ ਮਿਤੀ10/05/23 ਨੂੰ ਗੈਸ ਏਜੰਸੀ ਵਰਕਰ ਯੂਨੀਅਨ ਇਫੱਟੂ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ) ਦੀ ਅਗਵਾਈ ਵਿੱਚ ਨਾਭਾ ਦੇ ਐਮ ਐਲ ਏ ਸ਼.ਗੁਰਦੇਵ ਸਿੰਘ ਦੇਵ ਮਾਨ ਜੀ ਨੂੰ ਸ਼ਮਸ਼ੇਰ ਗੈਸ ਏਜੰਸੀ ਨਾਭ ਦੇ ਗੋਦਾਮ ਅੱਗੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧਰਨੇ ਪ੍ਰਦਰਸ਼ਨ ਦੇ ਸਬੰਧ ਵਿੱਚ ਮੰਗ ਪੱਤਰ ਸੌਂਪਿਆ ਯੂਨੀਅਨ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਦੱਸਿਆ ਕਿ ਏਜੰਸੀ ਮਾਲਕ ਵਲੋਂ ਪੰਕਜ ਕੁਮਾਰ ਅਤੇ ਰਾਮ ਲਾਲ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਕੰਮ ਤੋਂ ਕੱਢ ਦਿੱਤਾ ਗਿਆ ਸੀ

ਉਹਨਾਂ ਨੇ ਮੰਗ ਕੀਤੀ ਕਿ ਬਿੰਨਾਂ ਸ਼ਰਤ ਕੱਢੇ ਗਏ ਕਾਮਿਆਂ ਨੂੰ ਕੰਮ ਤੇ ਬੁਲਾਇਆ ਜਾਵੇ ਹਲਕਾ ਵਿਧਾਇਕ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਲਦ ਹੀ ਮਸਲਾ ਹੱਲ ਕਰਵਾ ਕੇ ਵਰਕਰਾਂ ਨੂੰ ਕੰਮ ਉੱਤੇ ਬਹਾਲ ਕਰਾਉਣ ਗੇ ਅਤੇ ਕਿਰਤੀਆਂ ਉਤੇ ਕੋਈ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਬਣਨ ਵਿਚ ਸਭ ਤੋਂ ਵੱਧ ਹੱਥ ਇਹਨਾਂ ਕਿਰਤੀ ਲੋਕਾਂ ਦਾ ਹੈ ਅਸਲੀ ਬਦਲਾਅ ਲਿਆਉਣ ਵਾਲੇ ਕਿਰਤੀ ਹੀ ਹਨ ਇਸ ਮੌਕੇ , ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਧੀਰਜ਼ ਕੁਮਾਰ, ਅਵਤਾਰ ਸਿੰਘ, ਰਘਬੀਰ ਸਿੰਘ ਪੱਪੂ, ਸਤਿਗੁਰੂ ਸਿੰਘ,ਕੇਸਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *