ਵਿਦੇਸ਼ਾਂ ਵਿਚ ਰਹਿ ਰਹੇ ਹਰਿਆਣਾਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਸਕੱਤਰ ਨੂੰ ਲਿਖਿਆ ਪੱਤਰ – ਗ੍ਰਹਿ ਮੰਤਰੀ ਅਨਿਲ ਵਿਜ
ਰਾਜ ਵਿਚ ਐਨਆਰਆਈ ਸ਼ਿਕਾਇਤ ਹੱਲ ਸੈਲ ਦਾ ਗਠਨ ਕੀਤਾ ਜਾਵੇਗਾ – ਅਨਿਲ ਵਿਜ
ਸੈਲ ਦੇ ਗਠਨ ਹੋਣ ਨਾਲ ਹੱਲ ਇਕ ਹੀ ਛੱਤ ਦੇ ਹੇਠਾਂ ਆਸਹਨੀ ਨਾਲ ਉਪਲਬਧ ਹੋ ਸਕੇਗਾ – ਵਿਜ
ਚੰਡੀਗੜ੍ਹ, 12 ਮਈ (ਮਧੂਸਾਰ ਬਿਊਰੋ) ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਵਿਦੇਸ਼ਾਂ ਵਿਚ ਰਹਿ ਰਹੇ ਹਰਿਆਣਾਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਵਿਚ ਐਨਆਰਆਈ ਸ਼ਿਕਾਇਤ ਹੱਲ ਸੈਲ ਦੇ ਗਠਨ ਤਹਿਤ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਸ੍ਰੀ ਵਿਜ ਨੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਹਰਿਆਣਾ ਸੂਬੇ ਦੇ ਜੋ ਲੋਕ ਵਿਦੇਸ਼ਾਂ ਵਿਚ ਰਹਿ ਰਹੇ ਹਨ ਉਨ੍ਹਾਂ ਦੀ ਸੂਬੇ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਜਿਵੇਂ ਪੁਲਿਸ ਵਿਭਾਗ, ਸਿਹਤ ਵਿਭਾਗ ਜਾਂ ਕਿਸੇ ਹੋਰ ਵਿਭਾਗ ਦੀ ਸਮਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਹੱਲ ਤਹਿਤ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਂੈਦਾ ਹੈ।
ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਕਦੀ-ਕਦੀ ਉਨ੍ਹਾਂ ਨੂੰ (ਐਨਆਰਆਈ) ਇਹ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਸਮਸਿਆ ਦੇ ਹੱਲ ਈ ਵਿਭਾਗ ਦੇ ਕਿਸ ਅਧਿਕਾਰੀ ਨਾਲ ਸੰਪਰਕ ਕਰਨਾ ਹੈ। ਅਜਿਹੇ ਸ਼ਿਕਾਇਤਕਰਤਾ/ਬਿਨੈਕਾਰ ਜੇਕਰ ਵਿਦੇਸ਼ ਤੋਂ ਭਾਰਤ ਆਉਂਦੇ ਵੀ ਹਨ ਤਾਂ ਉਹ ਨਿਰਧਾਰਿਤ ਸਮੇਂ ਦੇ ਲਈ ਹੀ ਆਉਂਦੇ ਹਨ। ਐਨਆਰਆਈ ਵਿਅਕਤੀਆਂ ਦੇ ਕੋਲ ਆਪਣੀ ਸਮਸਿਆ ਦੇ ਹੱਲ ਅਤੇ ਅਨੁਸਰਣ (ਫਾਲੋ ਅੱਪ) ਤਹਿਤ ਨਿਰਧਾਰਿਤ ਸਮੇਂ ਹੋਣ ਦੇ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਹੋ ਕੇ ਵਾਪਸ ਵਿਦੇਸ਼ ਮੁੜਨਾ ਪਂੈਦਾ ਹੈ। ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਉਨ੍ਹਾਂ ਨੇ ਐਨਆਰਆਈ ਵਿਅਕਤੀਆਂ ਨੂੰ ਸੂਬੇ ਵਿਚ ਉਨ੍ਹਾਂ ਦੀ ਸ਼ਿਕਾਇਤਾਂ/ਬਿਨੈ ਪੱਤਰਾਂ ਦੇ ਸਰਲ ਅਨੁਸਰਣ (ਫਾਲੋਅੱਪ) ਅਤੇ ਹੱਲ ਤਹਿਤ ਇਕ ਐਨਆਰਆਈ ਸ਼ਿਕਾਇਤ ਹੱਲ ਸੈਲ ਦਾ ਗਠਨ ਕਰਨ ਦੇ ਲਈ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ, ਤਾਂ ਜੋ ਉਨ੍ਹਾਂ ਨੂੰ ਆਪਣੀ ਸ਼ਿਕਾਇਤਾਂ/ਬਿਨੈ ਪੱਤਰਾਂ ਦੇ ਸਬੰਧ ਵਿਚ ਹੋਈ ਕਾਰਵਾਈ ਦੀ ਜਾਣਕਾਰੀ ਤੇ ਉਨ੍ਹਾਂ ਦਾ ਹੱਲ ਇਕ ਹੀ ਛੱਤ ਦੇ ਹੇਠਾਂ ਆਸਾਨੀ ਨਾਲ ਨਿਰਧਾਰਿਤ ਸਮੇਂ ਸੀਮਾ ਵਿਚ ਪ੍ਰਾਪਤ ਹੋ ਸਕੇ।

