ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵੱਲੋਂ ਪ੍ਰਾਸਪੈਕਟਸ ਕੀਤਾ ਜਾਰੀ

ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵੱਲੋਂ ਸਾਲਾਨਾ ਪ੍ਰਾਸਪੈਕਟਸ ਕੀਤਾ ਜਾਰੀ ਕੀਤਾ ਗਿਆI ਇਸ ਮੌਕੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਾਲਜ ਟਰੱਸਟ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਕਾਲਜ ਟਰੱਸਟ ਦੇ ਸਕੱਤਰ ਸ. ਸੁਖਮਿੰਦਰ ਸਿੰਘ, ਟਰੱਸਟ ਮੈਂਬਰ ਸ.ਜਗਦੀਪ ਸਿੰਘ ਚੀਮਾ, ਸ. ਅਵਤਾਰ ਸਿੰਘ ਰਿਆ, ਸ. ਅਮਰਦੀਪ ਸਿੰਘ ਧਾਰਨੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਸੁਰਜੀਤ ਸਿੰਘ ਅਬਲੋਵਾਲ, ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਅਤੇ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਹਰਬਖਸ਼ ਸਿੰਘ ਭੱਟੀ ਹਾਜਿਰ ਸਨI

ਇਸ ਮੌਕੇ ਤੇ ਬੋਲਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਨਾਮੀ ਸੰਸਥਾ ਹੈ ਜੋ ਕੇ ਲਗਾਤਾਰ ੧੯੯੩ ਤੌਂ ਸਮਾਜ ਵਿੱਚ ਆਪਣੀ ਸੇਵਾ ਪ੍ਰਦਾਨ ਕਰ ਰਹੀ ਹੈ, ਇਥੋਂ ਦੇ ਪੜ੍ਹੇ ਹੋਏ ਬੱਚੇ ਸਮਾਜ ਵਿੱਚ ਵੱਖ ਵੱਖ ਅਦਾਰਿਆਂ ਵਿੱਚ ਉੱਚ ਉਹਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜੋ ਕੇ ਸਾਡੇ ਸਭ ਲਈ ਬੜੀ ਮਾਨ ਵਾਲੀ ਗੱਲ ਹੈI ਪ੍ਰਿੰਸੀਪਲ ਡਾ. ਲਖਵੀਰ ਸਿੰਘ ਦਸਿਆ ਕੇ ਕਾਲਜ ਵਿੱਚ ਏਡਮਿਸ਼ਨ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀਆਂ ਹਨ ਅਤੇ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿੱਦਿਆਰਥੀਆਂ ਲਈ ਮੈਰਿਟ ਦੇ ਅਧਾਰ ਤੇ ਵੱਖ ਵੱਖ ਸਕਾਲਰਸ਼ਿਪ ਵੀ ਉਪਲੱਬਧ ਹਨ। ਉਹਨਾਂ ਕਿਹਾ ਕੇ ਉਹ ਦਾਖਲਾ ਸੈੱਲ ਰਿਪੋਰਟ ਕਰ ਕੇ ਰੇਜਿਸਟ੍ਰੇਸ਼ਨ ਕਰਵਾ ਸਕਦੇ ਹਨI I ਉਹਨਾਂ ਕਿਹਾ ਕੇ ਕਾਲਜ ਨੈਕ ਵੱਲੋਂ “ਏ” ਗ੍ਰੇਡ ਅਤੇ ਐਨ ਬੀ ਏ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਕਾਲਜ ਵਿਚ ਪਲੇਸਮੇਂਟ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ I

Leave a Reply

Your email address will not be published. Required fields are marked *