ਪੰਜਾਬ

ਜਲੰਧਰ ਜ਼ਿਮਨੀਂ ਚੋਣ ਜਿੱਤਣ ਦਾ ਤੋਹਫ਼ਾ ਲੋਕਾਂ ਦੀ ਜੇਬ ਤੇ ਪਿਆ ਭਾਰੀ – ਬਲਬੀਰ ਸਿੰਘ ਸਿੱਧੂ

ਬਿਜਲੀ ਦਰਾਂ ‘ਚ 8.64 ਫੀਸਦੀ ਦਾ ਵਾਧਾ, ਆਪ’ ਨੇ ਆਪਣੇ ਉੱਲੂ ਸਿਧੇ ਕੀਤੇ, ਲੋਕਾਂ ਦਾ ਤੋੜਿਆ ਵਿਸ਼ਵਾਸ – ਸਾਬਕਾ ਸਿਹਤ ਮੰਤਰੀ

ਮੋਹਾਲੀ, ਮਈ 16 (ਮਧੂਸਾਰ ਬਿਊਰੋ) – ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਆਪ ਸਰਕਾਰ ਨੇ ਆਪਣੇ ਬਿਜਲੀ ਵਾਦਿਆਂ ਤੇ ਲੋਕਾਂ ਦਾ ਭਰੋਸਾ ਤੋੜਿਆ। ਜਲੰਧਰ ਜਿਮਨੀਂ ਚੋਣ ਜਿੱਤਣ ਦੇ ਦੋ ਦਿਨ ਬਾਅਦ ਹੀ ਆਪ ਸਰਕਾਰ ਨੇ ਬਿਜਲੀ ਦਰਾਂ ‘ਚ 8.64 ਫੀਸਦੀ ਦਾ ਵਾਧਾ ਕੀਤਾ । ਸਿੱਧੂ ਨੇ ਕਿਹਾ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਇਹ ਵਾਦੇ ਸਰਕਾਰ ਨੇ ਆਪਣੇ ਉੱਲੂ ਸਿਧੇ ਕਰਨ ਲਈ ਕੀਤੇ ਅਤੇ ਹੁਣ ਮਤਲਬ ਪੂਰਾ ਹੋਣ ਤੋਂ ਬਾਅਦ ਵੋਟਰਾਂ ਨਾਲ ਵਾਅਦਾਖਿਲਾਫੀ ਕਰ ਰਹੇ ਹਨ । ਸਿੱਧੂ ਨੇ ਕਿਹਾ ਜੇ ਇਸ ਫੈਸਲੇ ਦਾ ਲੋਕਾਂ ਨੂੰ ਹਫਤੇ ਪਹਿਲਾਂ ਪਤਾ ਹੁੰਦਾ ਤਾਂ ਜਲੰਧਰ ਜਿਮਨੀਂ ਚੋਣ ਦਾ ਨਤੀਜਾ ਕੁਝ ਹੋਰ ਹੀ ਹੋਣਾ ਸੀ।

ਸਿੱਧੂ ਨੇ ਕਿਹਾ ਮੁੱਖਮੰਤਰੀ ਭਗਵੰਤ ਮਾਨ ਜੀ ਅਤੇ ਆਪ ਸੁਪਰੀਮੋ, ਅਰਵਿੰਦ ਕੇਜਰੀਵਾਲ ਆਪਣੀ ਹਿਕ ਨੂੰ ਠੋਕਦੇ ਹੋਏ ਬਾਰ ਬਾਰ ਆਖਦੇ ਸਨ ਕਿ ਸਰਕਾਰ ਬਿਜਲੀ ਖਪਤਕਾਰਾਂ ਦੇ ਸਿਰ ਤੇ ਬੋਝ ਦਾ ਖਰਚਾ ਨਹੀਂ ਪੈਣ ਦਵੇਗੀ ਅਤੇ ਇਸ ਬੋਝ ਨੂੰ ਆਪ ਸਰਕਾਰ ਖੁਦ ਚੁੱਕੇਗੀ ਪਰ ਅਸਲੀਅਤ ਵਿਚ ਇਹ ਇਕ ਵੱਡੀ ਸਿਆਸੀ ਸਾਜਿਸ਼ ਸੀ । ਸਿੱਧੂ ਨੇ ਕਿਹਾ ਇਹ ਸਰਕਾਰ ਹਰ ਫ਼ਰੰਟ ਤੇ ਫੇਲ ਹੋਈ ਹੈ ਅਤੇ ਕੋਈ ਵੀ ਇਨਵੈਸਟਮੈਂਟ ਲਿਆਉਣ ਵਿਚ ਨਾਕਾਮ ਹੋਣ ਕਰਕੇ ਅਤੇ ਮੰਦੇ ਆਰਥਕ ਹਾਲਾਤਾਂ ਕਾਰਨ ਇਹ ਫੈਸਲਾ ਲੈਣਾ ਪਿਆ। ਸਿੱਧੂ ਨੇ ਅਗੇ ਕਿਹਾ ਸੂਬੇ ਦੇ ਗੰਭੀਰ ਫੈਸਲਿਆਂ ਨੂੰ ਆਪ ਸਰਕਾਰ ਨੇ ਮਜ਼ਾਕ ਸਮਝਿਆ ਹੋਇਆ। ਸਿੱਧੂ ਨੇ ਕਿਹਾ ਕਿ ਇਹ ਵਾਦਾ ਜਲੰਧਰ ਵਿਚ ਪਾਰਲੀਮੈਂਟ ਹਲਕੇ ਦੀ ਜ਼ਿਮਨੀ ਚੋਣ ਤੱਕ ਲਈ ਟਾਲ ਦਿੱਤਾ ਸੀ ਤੇ ਆਪ ਆਗੂ ਵਾਰ ਵਾਰ ਖਪਤਕਾਰਾਂ ਨੂੰ ਝੂਠ ਬੋਲਦੇ ਰਹੇ ਕਿ ਉਹ ਕਮਜ਼ੋਰ ਵਰਗਾਂ ਨੂੰ ਸਬਸਿਡੀ ਦੇਣਗੇ।

Leave a Reply

Your email address will not be published. Required fields are marked *