ਪੰਜਾਬਪਟਿਆਲਾ

ਸਾਢੇ ਛੇ ਏਕੜ ਵਿੱਚ ਬਣੇ ਨਵੇਂ ਬੱਸ ਅੱਡੇ ਨਾਲ ਹੋਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ – ਹਡਾਣਾ

ਚੇਅਰਮੈਨ ਹਡਾਣਾ ਨੇ ਲੋਕਾਂ ਨੂੰ ਸਮਰਪਿਤ ਅੱਡੇ ਦੀ ਸੰਪੂਰਨ ਜਾਣਕਾਰੀ ਕੀਤੀ ਸਾਂਝੀ

ਜਲਦ ਲੋਕ ਨਵੀਆਂ ਇਲੈਕਟ੍ਰੀਕਲ ਬੱਸਾਂ ਦਾ ਲੁਤਫ ਲੈ ਸਕਣਗੇ

ਕਿਸੇ ਵੀ ਸ਼ਿਕਾਇਤ ਲਈ ਕੀਤਾ ਨਵਾਂ ਟੋਲ ਫ੍ਰੀ ਨੰਬਰ ਜਾਰੀ

ਪਟਿਆਲਾ 25 ਮਈ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਇੱਕ ਪੈ੍ਰਸ ਕਾਨਫਰੰਸ ਰਾਹੀ ਲੋਕਾਂ ਨੂੰ ਸਮਰਪਿਤ ਨਵੇ ਬੱਸ ਅੱਡੇ ਦੀ ਸੰਪਰੂਨ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ। ਇਸ ਮੋਕੇ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪਟਿਆਲਾ ਵਾਸੀਆਂ ਨੂੰ ਖਾਸ ਤੋਹਫੇ ਵਜੋਂ ਨਵਾਂ ਬੱਸ ਅੱਡਾ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀ ਸੋਚ ਸਦਕੇ ਪਟਿਆਲਾ ਵਿਚਲੇ ਨਵੇਂ ਬੱਸ ਅੱਡੇ ਦੀ ਸ਼ੁਰੂਆਤ ਹੋ ਚੁੱਕੀ ਹੈ।

ਉਹਨਾਂ ਇਸ ਅੱਡੇ ਦੀ ਸੁੰਦਰ ਨੌਹਾਰ ਬਨਾਉਣ ਲਈ ਪੀ ਆਰ ਟੀ ਸੀ ਦੀ ਸਾਰੀ ਟੀਮ, ਐਕਸੀਅਨ ਪੀ ਡਬਲਿਊ ਡੀ, ਐਕਸੀਅਨ ਇਲੈਕਟ੍ਰੀਕਲ ਪੀ ਡਬਲਿਊ ਡੀ, ਐਕਸੀਅਨ ਪੀ ਆਰ ਟੀ ਸੀ, ਪਬਲਿਕ ਹੈਲਥ ਅਤੇ ਏਐਮਡੀ ਪੀ ਆਰ ਟੀ ਸੀ ਹੋਰ ਸਾਰੇ ਮੁਲਾਜ਼ਮਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ।
ਚੇਅਰਮੈਨ ਨੇ ਕਿਹਾ ਕਿ ਲੋਕਾਂ ਦੀ ਬੜੇ ਚਿਰਾਂ ਦੀ ਮੰਗ ਨੂੰ ਬੂਰ ਪਿਆ ਹੈ। ਦਿਨ ਬ ਦਿਨ ਸ਼ਹਿਰ ਦੇ ਵਿੱਚੋਂ ਵਿੱਚ ਬਣੇ ਬੱਸ ਅੱਡੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾ ਆ ਰਹੀਆਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਮਾਨ ਸਰਕਾਰ ਨੇ ਵੱਡਾ ਫੈਸਲਾ ਲੈਦਿਆਂ ਰੁਕੇ ਹੋਏ ਫੰਡਾ ਨੂੰ ਜਾਰੀ ਕਰਕੇ ਇਸ ਨਵੇਂ ਬੱਸ ਅੱਡੇ ਦਾ ਕੰਮ ਸ਼ੁਰੂ ਕਰਵਾਇਆ ਜਿਸਦਾ ਬੀਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਖੁਦ ਆ ਕੇ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਬੱਸ ਅੱਡਾ ਸਿਰਫ ਪਟਿਆਲਾ ਜਾਂ ਪੰਜਾਬ ਹੀ ਨਹੀ ਬਲਕਿ ਬਾਹਰਲੇ ਰਾਜਾਂ ਲਈ ਵੀ ਰੋਲ ਮਾਡਲ ਹੋਵੇਗਾ। ਕਿਉਂਕਿ ਇਸ ਦੀ ਦਿਖ ਏਅਰਪੋਰਟ ਦੀ ਤਰ੍ਹਾਂ ਹੈ, ਅਤੇ ਇਹ ਆਧੂਨਿਕ ਅਤੇ ਨਵੀਆਂ ਟੈਕਨਾਲਜੀ ਨਾਲ ਲੈਸ ਹੈ। ਇੱਥੇ ਬਿਜਲੀ ਦੇ ਵੱਡੇ ਬਿਲਾਂ ਤੋਂ ਬਚਣ ਲਈ ਪੂਰੀ ਛੱਤ ਤੇ ਸੋਲਰ ਪੈਨਲ ਲਗਾਏ ਗਏ ਹਨ ਜਿਸ ਨਾਲ ਵਿਭਾਗ ਦੀ ਆਮਦਨ ਵਿੱਚ ਵਾਧਾ ਹੋਵੇਗਾ।
45 ਬੱਸ ਕਾਊਂਟਰਾਂ ਤੋਂ ਚਲਣਗੀਆਂ ਬੱਸਾਂ- ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਨਵੇਂ ਬੱਸ ਅੱਡੇ ਵਿੱਚ 45 ਕਾਊਂਟਰ ਸ਼ੁਰੂ ਕੀਤੇ ਗਏ ਹਨ। ਜਿਸ ਵਿੱਚ ਅਲੱਗ ਅਲੱਗ ਰੂਟਾ ਨੂੰ ਜਾਣ ਲਈ ਪੂਰੀ ਜਾਣਕਾਰੀ ਦਿੱਤੀ ਹੋਵੇਗੀ। ਇਸ ਤੋਂ ਇਲਾਵਾ ਪੁੱਛ ਗਿੱਛ ਲਈ ਵੱਖਰੇ ਕਾਊਂਟਰ ਹੋਣਗੇ। ਇਸ ਦੇ ਨਾਲ ਹੀ ਬੱਸ ਅੱਡੇ ਦੇੇ ਬਾਹਰ ਅਤੇ ਅੰਦਰ ਐਲ ਈ ਡੀਜ ਲੱਗੀਆਂ ਹੋਣਗੀਆਂ ਜੋ ਹਰ ਸ਼ਹਿਰ ਜਾਂ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਸਮੇਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾਉਣਗੀਆਂ।
ਇਲੈਕਟ੍ਰੀਕਲ ਬੱਸਾਂ ਦੀ ਜਲਦ ਹੋਵੇਗੀ ਸ਼ੁਰੂਆਤ- ਲੋਕਾਂ ਦੀ ਸਹੂਲਤ ਲਈ ਅਤੇ ਪੁਰਾਣੇ ਬੱਸ ਅੱਡੇ ਤੋਂ ਨਵੇਂ ਅਤੇ ਨਵੇਂ ਤੋਂ ਪੁਰਾਣੇ ਬੱਸ ਅੱਡੇ ਤੱਕ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਮਹਿੰਦਰਾ ਕਾਲਜ, ਐਨ ਆਈ ਐਸ ਚੌਂਕ, ਫੁਆਰਾ ਚੌਂਕ, ਰਜਿੰਦਰਾ ਹਸਪਤਾਲ, ਸਨੌਰੀ ਅੱਡਾ ਆਦਿ ਲਈ ਇਲੈਕਟ੍ਰੀਕਲ ਸ਼ਾਨਦਾਰ ਬੱਸਾਂ ਤੇ ਸਫਰ ਕਰ ਸਕਣਗੇ। ਇਸ ਨਾਲ ਲੋਕ ਜਿੱਥੇ ਖੱਜਲ ਹੋਣ ਤੋਂ ਬੱਚ ਸਕਣਗੇ ਉੱਥੇ ਹੀ ਪਰਿਆਵਰਨ ਨੂੰ ਸਾਫ ਰੱਖਣ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਯੋਗਦਾਨ ਹੋਵੇਗਾ।
ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਸੀਸੀਟੀਵੀ ਅਤੇ ਸਕੈਨਰ- ਅਕਸਰ ਤੁਸੀ ਕਈ ਸਕੈਨਰ ਜਾਂ ਮੈਟਰ ਡਿਟੈਕਟਰ ਸਿਰਫ ਏੇਅਰਪੋਰਟ ਤੇ ਦੇਖੇ ਹੋਣਗੇ ਪਰ ਹੁਣ ਇਸ ਬੱਸ ਅੱਡੇ ਵਿੱਚ ਵੀ ਸੀਸੀਟੀਵੀ ਕੈਮਰਿਆਂ ਦੇ ਨਾਲ ਨਾਲ ਬਾਡੀ ਸਕੈਨਰ ਅਤੇ ਮੈਟਲ ਡਿਟੈਕਟਰ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਚਲਦੇ ਹੋਣਗੇ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਨਾਲ ਲੋਕਾਂ ਬਿਨਾਂ ਕਿਸੇ ਡਰ ਤੋਂ ਸਫਰ ਕਰ ਸਕਣਗੇ।
ਡੇਢ ਏਕੜ ਵਿੱਚ ਵਰਕਸ਼ਾਪ ਅਤੇ ਡਰਾਇਵਰ ਦੇ ਆਰਾਮ ਲਈ ਬਨਣਗੇ ਕਮਰੇ- ਹੁਣ ਤੋਂ ਪਹਿਲਾ ਪੁਰਾਣਾ ਬੱਸ ਅੱਡਾ ਅਤੇ ਵਰਕਸ਼ਾਪ ਦੋਹੇ ਅਲੱਗ ਅਲੱਗ ਬਣੇ ਹੋਏ ਸਨ, ਜਿਸ ਨਾਲ ਬੱਸਾਂ ਦੀ ਛੋਟੀ ਮੋਟੀ ਦਿੱਕਤ ਲਈ ਲੈ ਜਾਣ ਮਗਰੋਂ ਮੁੜ ਬੱਸ ਅੱਡੇ ਲਿਆਉਣ ਲਈ ਕਾਫੀ ਸਮਾਂ ਖਰਾਬ ਹੋ ਜਾਂਦਾ ਸੀ ਜਿਸ ਨਾਲ ਬੱਸ ਦਾ ਬਣਦਾ ਟਾਈਮ ਰੂਟ ਲੱਗ ਨਹੀ ਸੀ ਲਗਦਾ। ਇਸ ਨਾਲ ਜਿੱਥੇ ਸਵਾਰੀਆਂ ਨੂੰ ਪਰੇਸ਼ਾਨੀ ਹੰੁਦੀ ਸੀ ਉੱਥੇ ਹੀ ਵਿਭਾਗ ਨੂੰ ਵੀ ਵਿੱਤੀ ਘਾਟਾ ਪੈਦਾਂ ਸੀ। ਇਸ ਲਈ ਹੁਣ ਇੱਥੇ ਡੇਢ ਏਕੜ ਜਗ੍ਹਾਂ ਵਿੱਚ ਵਰਕਸ਼ਾਪ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਿਰਮਾਣ ਅਧੀਨ ਬਿਲਡਿੰਗ ਵਿੱਚ ਡਰਾਇਵਰਾਂ ਅਤੇ ਕੰਡਕਟਰਾਂ ਦੇ ਆਰਾਮ ਕਰਨ ਲਈ ਕਮਰੇ ਬਣੇ ਹੋਣਗੇ ਜਿੱਥੇ ਲੰਮੇ ਸਫਰ ਮਗਰੋਂ ਕੁਝ ਦੇਰ ਆਰਾਮ ਕਰਕੇ ਆਪਣੀ ਥਕਾਨ ਲਾਹ ਸਕਣਗੇ।
ਪੀਣ ਵਾਲੇ ਪਾਣੀ ਅਤੇ ਫੂਡ ਕੋਰਟ ਦਾ ਖਾਸ ਪ੍ਰਬੰਧ- ਅਕਸਰ ਸਵਾਰੀਆਂ ਨੂੰ ਬੱਸਾਂ ਵਿੱਚੋਂ ਉਤਰਨ ਅਤੇ ਚੜਨ ਤੋਂ ਪਹਿਲਾਂ ਸਾਫ ਅਤੇ ਆਰ ੳ ਦਾ ਠੰਡਾ ਪਾਣੀ ਪੀਣ ਅਤੇ ਖਾਣ ਪੀਣ ਵਾਲੇ ਵਧੀਆਂ ਸਾਮਾਨ ਲੈਣ ਦੀ ਦਿੱਕਤ ਆਉਂਦੀ ਸੀ। ਜਿਸ ਦੇ ਖਾਸ ਧਿਆਨ ਦਿੱਤਾ ਗਿਆ ਹੈ ਤਾਂ ਜੋ ਸਵਾਰੀਆਂ ਨੂੰ ਕਿਤੋ ਵੀ ਮਹਿੰਗੇ ਪਾਣੀ ਦੀਆਂ ਬੋਤਲਾਂ ਨਾ ਖਰੀਦਣੀਆਂ ਨਾ ਪੈਣ ਅਤੇ ਸਵਾਰੀਆਂ ਸਫਰ ਦੌਰਾਨ ਕੁਝ ਵੀ ਖਾਣ ਲਈ ਚੰਗਾ ਸਾਮਾਨ ਬਾਹਰੋ ਖਰੀਦਣ ਦੀ ਬਜਾਏ ਬੱਸ ਅੱਡੇ ਅੰਦਰੋ ਹੀ ਲੈ ਸਕਣ।
ਬੇਸਮੈਂਟ ਪਾਰਕਿੰਗ ਨਾਲ ਲੋਕਾਂ ਦੇ ਵਾਹਨ ਸੇਫ ਹੋਣਗੇ- ਇਸ ਨਵੇਂ ਬੱਸ ਅੱਡੇ ਵਿੱਚ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ ਦੀ ਸੁਵਿਧਾ ਬੱਸ ਅੱਡੇ ਦੇ ਨੀਚੇ ਬੇਸਮੈਂਟ ਵਿੱਚ ਰੱਖੀ ਗਈ ਹੈ ਤਾਂ ਜੋ ਅਕਸਰ ਮੀਹ, ਤੇਜ਼ ਧੁੱਪ ਜਾਂ ਸਰਦੀਆਂ ਦੀ ਪੈਣ ਵਾਲੀ ਔਸ ਕਾਰਨ ਲੋਕਾਂ ਦੇ ਵਹੀਕਲ ਦਾ ਰੰਗ, ਸੀਟਾ ਆਦਿ ਬਾਹਰ ਖੜੇ ਰਹਿਣ ਕਾਰਨ ਖਰਾਬ ਹੋ ਜਾਂਦੇ ਸਨ।
ਲੋਕਰ ਤੇ ਡਾਰਮਿਟਰੀ – ਇਸ ਬੱਸ ਅੱਡੇ ਵਿੱਚ ਸਵਾਰੀਆਂ ਦੀ ਸਹੂਲਤ ਲਈ ਲਾਕਰ ਅਤੇ ਡਾਰਮਿਟਰੀ ਬਣਾਏ ਗਏ ਹਨ। ਜਿਸ ਵਿਚ ਲੋਕ ਆਪਣਾ ਜਰੂਰੀ ਸਾਮਾਨ ਰੱਖ ਕੇ ਆ ਜਾ ਸਕਣਗੇ। ਅਕਸਰ ਲੋਕਾਂ ਦੀ ਬੜੇ ਚਿਰਾਂ ਦੀ ਮੰਗ ਸੀ ਕਿ ਕਈ ਵਾਰ ਛੋਟੇ ਸਫਰ ਦੌਰਾਨ ਕੁਝ ਜਰੂਰੀ ਚੀਜਾਂ ਨੂੰ ਨਾਲ ਨਹੀ ਸੀ ਰੱਖ ਸਕਦੇ ਜਿਸ ਕਾਰਨ ਉਹਨਾਂ ਨੂੰ ਸਫਰ ਦੌਰਾਨ ਅਕਸਰ ਡਰ ਲੱਗਾ ਰਹਿੰਦਾ ਸੀ। ਹੁਣ ਇਸ ਲੋਕਰ ਅਤੇ ਡਾਰਮਿਟਰੀ ਬਣੇ ਇਸ ਨਵੇਂ ਬੱਸ ਅੱਡੇ ਵਿੱਚ ਲੋਕ ਆਰਾਮਦਾਇਕ ਸਫਰ ਕਰ ਸਕਣਗੇ।
ਏਅਰਪੋਰਟ ਵਾਲੀ ਦਿੱਖ ਵਾਲੇ ਅੱੱਡੇ ਤੇ ਮਿਲੇਗੀ ਮੁਫਤ ਇੰਟਰਨੈਟ ਸੁਵਿਧਾ- ਪੰਜਾਬ ਦੇ ਮੁੱਖ ਮੰਤਰੀ ਮਾਨ ਅਨੁਸਾਰ ਇਹ ਬੱਸ ਅੱਡਾ ਪੰਜਾਬ ਦੇ ਬਾਹਰਲੇ ਸੂਬਿਆ ਲਈ ਵੀ ਰੋਡ ਮਾਡਲ ਸਾਬਤ ਹੋਵੇਗਾ। ਇਸ ਵਿਚਲੀਆਂ ਸੁਵਿਧਾਵਾਂ ਨੂੰ ਲੋਕ ਪੱਖੀ ਫਾਇਦੇ ਨਾਲ ਸਿਰਜਿਆ ਜਾਵੇਗਾ। ਏਅਰਪੋਰਟਾਂ ਦੀ ਤਰ੍ਹਾਂ ਲੋਕਾਂ ਦੀਆਂ ਸੁਵਿਧਾ ਲਈ ਇੱਥੇ ਮੁਫਤ ਇੰਟਰਨੈਟ ਸੁਵਿਧਾ ਵੀ ਜਲਦ ਮੁਹਈਆ ਕਰਵਾਈ ਜਾਵੇਗੀ। ਜਿਸ ਨਾਲ ਲੋਕ ਆਪਣੇ ਜਰੂਰੀ ਕੰਮਾਂ ਲਈ ਇੰਟਰਨੈਟ ਬਗੈਰ ਪਰੇਸ਼ਾਨ ਨਹੀ ਹੋਣਗੇ ਅਤੇ ਜੇਕਰ ਕਿਸੇ ਬੱਸ ਦਾ ਇੰਤਜਾਰ ਕਰਨਾ ਪੈਂਦਾ ਹੈ ਤਾਂ ਮੁਫਤ ਇੰਟਰਨੈਟ ਰਾਹੀ ਆਪਣੇ ਜਰੂਰੀ ਕੰਮ ਲੈਪਟਾਪ ਜਾਂ ਮੁਬਾਇਲ ਤੇ ਕਰ ਸਕਣਗੇ।

Leave a Reply

Your email address will not be published. Required fields are marked *