ਭੜਕੇ ਮੁਲਾਜ਼ਮਾ ਨੇ ਸਿਖਿਆ ਮੰਤਰੀ ਦਾ ਫ਼ੂਕਿਆ ਪੁਤਲਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਜਿਲਾ ਪਟਿਆਲਾ ਵੱਲੋਂ ਲਖਵਿੰਦਰ ਸਿੰਘ ਖਾਨਪੁਰ, ਜਸਵਿੰਦਰ ਸਿੰਘ ਸੌਜਾ, ਚਮਕੌਰ ਸਿੰਘ ਧਾਰੋਕੀ, ਰਣਜੀਤ ਕੌਰ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਰੋਸ ਰੈਲੀ ਕਰਨ ਉਪਰੰਤ ਹੈਂਕੜਬਾਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁੱਤਲਾ ਸਾੜਿਆ ਗਿਆ। ਅੱਜ ਇੱਥੇ ਕੀਤੀ ਜਾ ਰਹੀ ਰੈਲੀ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਭਰਾਤਰੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਦੇ ਮੁਲਾਜਮ ਵਿਰੋਧੀ ਵਤੀਰੇ ਦੀ ਸਖਤ ਨਿਖੇਧੀ ਕੀਤੀ ਤੇ ਫੈਡਰੇਸ਼ਨ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਦਾ ਭਰੋਸਾ ਦਿਵਾਇਆ। ਰੋਸ ਰੈਲੀ ਵਿੱਚ ਇਕੱਤਰ ਮੁਲਾਜਮ ਵੀਰਾਂ ਤੇ ਭੈਣਾਂ ਨੇ ਸੰਬੋਧਨ ਕਰਦਿਆਂ ਫੈਡਰੈਸ਼ਨ ਦੇ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਜਸਵੀਰ ਸਿੰਘ ਖੋਖਰ, ਦਿਆਲ ਸਿੰਘ ਸਿੱਧੂ, ਨਾਥ ਸਿੰਘ ਸਮਾਣਾ, ਹਰਬੀਰ ਸਿੰਘ ਸੁਨਾਮ, ਰਾਜਿੰਦਰ ਸਿੰਘ ਧਾਲੀਵਾਲ, ਕੁਲਵੰਤ ਕੌਰ, ਪਰਮਜੀਤ ਕੌਰ ਹਿੰਮਤ ਸਿੰਘ, ਬਿਜਲੀ ਬੋਰਡ ਪੈਨਸ਼ਨਰਜ਼ ਦੇ ਪ੍ਰਧਾਨ ਧਨਵੰਤ ਸਿੰਘ ਭੱਠਲ, ਪ੍ਰਵੀਨ ਸ਼ਰਮਾ ਡੀ.ਐਮ.ਐੱਫ., ਭਜਨ ਸਿੰਘ ਲੰਗ ਆਦਿ ਨੇ ਦੱਸਿਆ ਕਿ 21 ਮਈ ਦੀ ਮਿਡ ਡੇ ਮੀਲ ਦੀ ਅਨੰਦਪੁਰ ਸਾਹਿਬ ਰੈਲੀ ਦੇ ਦਬਾਅ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ 24 ਮਈ ਨੂੰ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਨਿਸ਼ਚਿਤ ਕੀਤੀ ਗਈ
ਪਰੰਤੂ ਜਦੋਂ ਜਥੇਬੰਦੀ ਦਾ ਵਫਦ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਵਿੱਚ ਮੀਟਿੰਗ ਕਰਨ ਲਈ ਚੰਡੀਗੜ੍ਹ ਵਿਖੇ ਮੰਤਰੀ ਦੇ ਦਫਤਰ ਪਹੁੰਚਿਆ ਤਾਂ ਮੰਤਰੀ ਵਲੋਂ ਮੀਟਿੰਗ ਕਰਕੇ ਮਿਡ ਡੇ ਮੀਲ ਵਰਕਰਾਂ ਦੀਆਂ ਜਾਇਜ ਮੰਗਾਂ ਦਾ ਹੱਲ ਕਰਨ ਦੀ ਬਜਾਏ ਜਥੇਬੰਦੀਆਂ ਦੇ ਏਕੇ ਨੂੰ ਕਮਜੋਰ ਕਰਨ ਦੀ ਨੀਤੀ ਤਹਿਤ ਫੈਡਰੇਸ਼ਨ ਪ੍ਰਧਾਨ ਸਤੀਸ਼ ਰਾਣਾ ਤੇ ਹੋਰ ਆਗੂਆਂ ਜਸਵਿੰਦਰ ਸਿੰਘ ਸੋਜਾ ਤੇ ਗੁਰਬਿੰਦਰ ਸਿੰਘ ਆਦਿ ਨੂੰ ਮੀਟਿੰਗ ਚੋਂ ਬਾਹਰ ਜਾਣ ਲਈ ਫੁਰਮਾਨ ਜਾਰੀ ਕਰ ਦਿੱਤਾ। ਜਿਸ ਦਾ ਮੌਕੇ ਤੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਆਗੂਆਂ ਨੇ ਜੋਰਦਾਰ ਵਿਰੋਧ ਕੀਤਾ ਤੇ ਮੰਗ ਕੀਤੀ ਕਿ ਮੀਟਿੰਗ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਤੇ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਸਤੀਸ਼ ਰਾਣਾ ਤੇ ਦੂਜੇ ਆਗੂਆਂ ਦੀ ਅਗਵਾਈ ਵਿੱਚ ਕੀਤੀ ਜਾਵੇਗੀ। ਜਿਸ ਤੋਂ ਤੈਸ਼ ਵਿੱਚ ਆ ਕੇ ਹੈਂਕੜਬਾਜ ਮੰਤਰੀ ਨੇ ਪੁਲਿਸ ਬੁਲਾਕੇ ਮੁਲਾਜਮ ਆਗੂਆਂ ਨੂੰ ਥਾਣਾ ਨੰਬਰ 3 ਚੰਡੀਗੜ੍ਹ ਵਿਖੇ ਬੰਦ ਕਰਵਾ ਦਿੱਤਾ। ਜਿਸ ਤੇ ਪੰਜਾਬ ਭਰ ਵਿੱਚ ਮੁਲਾਜਮਾਂ ਅੰਦਰ ਗੁਸੇ ਦੀ ਲਹਿਰ ਫੈਲ ਗਈ ਤੇ ਸੈਂਕੜੇ ਮੁਲਾਜਮਾਂ ਵਲੋਂ ਚੰਡੀਗੜ੍ਹ ਪਹੁੰਚ ਕੇ ਥਾਣਾ ਨੰਬਰ 3 ਦਾ ਘਿਰਾਓ ਕੀਤਾ ਜਿਸ ਦੇ ਦਬਾਅ ਸਦਕਾ ਦੇਰ ਰਾਤ ਪ੍ਰਸ਼ਾਸ਼ਨ ਨੂੰ ਮੁਲਾਜਮ ਆਗੂ ਛੱਡਣੇ ਪਏ। ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੇ ਇਸ ਅਣਮਨੁੱਖੀ ਵਤੀਰੇ ਖਿਲਾਫ ਅੱਜ ਰੋਸ ਪ੍ਰਦਰਸ਼ਨ ਕਰਕੇ ਮੰਤਰੀ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਥੋੜੇ ਜਿਹੇ ਮਾਣ ਭੱਤੇ ਤੇ ਕੰਮ ਕਰ ਰਹੀਆਂ ਮਿਡ ਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਕੇ ਬਣਦੀ ਤਨਖਾਹ ਤੇ ਸਹੂਲਤਾਂ ਦਿੱਤੀਆਂ ਜਾਣ ਤੇ ਮੰਗ ਪੱਤਰ ਚ ਦਰਜ ਮੰਗਾਂ ਦਾ ਹਲ ਕੀਤਾ ਜਾਵੇ ਤੇ ਹੈਂਕੜਬਾਜ ਮੰਤਰੀ ਨੂੰ ਨੱਥ ਪਾਈ ਜਾਵੇ। ਅੱਜ ਦੀ ਰੈਲੀ ਵਿੱਚ ਮਿਡ ਡੇ ਮੀਲ ਵਰਕਰ ਯੂਨੀਅਨ, ਜੰਗਲਾਤ ਵਰਕਰਜ਼ ਯੂਨੀਅਨ, ਪਸ਼ੂ ਪਾਲਣ ਵਰਕਰਜ਼ ਯੂਨੀਅਨ, ਗੌਰਮਿੰਟ ਟੀਚਰਜ ਯੂਨੀਅਨ, ਪੁਰਾਣੀ ਪੈਂਨਸ਼ਨ ਬਹਾਲੀ ਕਮੇਟੀ ਦੇ ਆਗੂ, ਰਣਜੀਤ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਮਸਤ ਰਾਮ, ਕਰਮ ਸਿੰਘ ਰੋਹਟੀ, ਲਖਵਿੰਦਰ ਸਿੰਘ ਪਟਿਆਲਾ, ਗੁਰਚਰਨ ਸਿੰਘ, ਕਰਮਜੀਤ ਸਿੰਘ, ਗੁਰਜੀਤ ਸਿੰਘ, ਮਾਸਟਰ ਮੱਗਰ ਸਿੰਘ, ਉਸ਼ਾ ਰਾਣੀ, ਪਿੰਕੀ ਰਾਣੀ, ਵਿਨਾ ਰਾਣੀ, ਅਰੂਨ ਕੁਮਾਰ,ਤਰਸੇਮ ਸਿੰਘ,ਸਰਬਜੀਤ ਕੌਰ, ਦਵਿੰਦਰ ਕੌਰ, ਭਜਨ ਸਿੰਘ, ਵਿਪਨ ਪ੍ਰਸਾਦ, ਲਖਵੀਰ ਸਿੰਘ ਆਦਿ ਹਾਜਰ ਸਨ।

