ਪ੍ਰਸ਼ਾਸਨ ਦੇ ਮਾੜੇ ਰਵਾਈਏ ਖਿਲਾਫ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਡੀ ਸੀ ਦਫਤਰ ਸੈਂਕੜਿਆਂ ਦੀ ਵਿੱਚ ਲਾਇਆ ਧਰਨਾ।
ਤੀਜੇ ਹਿੱਸੇ ਦੀ ਜ਼ਮੀਨ ਅਤੇ ਪਲਾਟਾਂ ਦੇ ਮਾਸਲੇ ਨੂੰ ਪ੍ਰਸ਼ਾਸਨ ਜਾਣ ਬੁੱਝ ਕੇ ਲਟਕਾ ਰਿਹਾ ਹੈ।
ਪਿੰਡ ਖੇੜੀ ਭੀਮਾਂ ਵਿਖੇ ਘੜੰਮ ਚੌਧਰੀਆਂ ਵੱਲੋਂ ਦਲਿਤਾਂ ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ।
ਪਟਿਆਲਾ 30, ਮਈ (ਮਧੂਸਾਰ ਬਿਊਰੋ) ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪਟਿਆਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ ਦਲਿਤ ਖੇਤ ਮਜ਼ਦੂਰਾਂ ਵੱਲੋਂ ਡੀ ਸੀ ਦਫਤਰ ਅੱਗੇ ਧਰਨਾ ਲਾਉਣ ਉਪਰੰਤ ਜੀ ਏ ਕ੍ਰਿਪਾਲਵੀਰ ਸਿੰਘ ਅਤੇ ਡੀ ਡੀ ਪੀ ਓ ਅਮਨਦੀਪ ਕੌਰ ਨਾਲ ਮੀਟਿੰਗ ਹੋਈ ਉਹਨਾਂ ਵੱਲੋਂ ਜਲਦੀ ਮਾਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਕੇ ਪੀ ਐੱਮ ਯੂ (ਪੰਜਾਬ) ਜੱਥੇਬੰਦੀ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ, ਇਲਾਕਾ ਪ੍ਰਧਾਨ ਸਤਿਗੁਰ ਸਿੰਘ ਤਰੋੜਾ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਚੋਂ ਤੀਜੇ ਹਿੱਸੇ ਜ਼ਮੀਨ ਲੈਣ ਲਈ ਤਿੱਖੇ ਸੰਘਰਸ਼ ਦੇ ਬਾਵਜੂਦ ਜ਼ਮੀਨਾਂ ਲਈਆਂ ਅਤੇ ਪ੍ਰਾਪਤ ਕੀਤੀ ਆਓ ਜਾ ਰਹੀ ਹਨ ਅਤੇ ਬਹੁਤ ਪਿੰਡਾਂ ਬੋਲੀ ਦਾ ਠੇਕਾ ਵੀ ਪੂਰਾ ਭਰ ਦਿੱਤਾ ਪਰ ਦਲਿਤਾਂ ਨੂੰ ਜ਼ਮੀਨਾਂ ਪੂਰੀਆਂ ਕਰਕੇ ਨਹੀਂ ਦਿੱਤੀਆਂ ਗਈਆਂ ਪਟਿਆਲਾ ਅਤੇ ਸਮਾਣਾ ਬਲਾਕਾਂ ਦੇ ਬੀ ਡੀ ਪੀ ਓ ਅਤੇ ਡੀ ਡੀ ਪੀ ਓ ਨੂੰ ਵੱਖ ਵੱਖ ਸਮੇਂ ਮਿਲਿਆ ਗਿਆ ਤੇ ਪ੍ਰਸ਼ਾਸ਼ਨ ਨੇ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਤੇ ਸਿਰਫ ਟਾਇਮ ਟਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਪਿੰਡ ਕੁਲਬੁਰਛਾਂ ਪੰਚਾਇਤੀ ਜ਼ਮੀਨ ਦੀ ਪੰਚਾਇਤ ਮੰਤਰੀ ਅਤੇ ਪੰਚਾਇਤ ਡਰੈਕਟਰ ਵੱਲੋਂ ਵੀ ਮਿਣਤੀ ਕਰਨ ਦੀ ਚਿੱਠੀ ਜਾਰੀ ਵੀ ਕੀਤੀ ਗਈ ਪਰ ਹਾਲੇ ਤੱਕ ਕੋਈ ਵੀ ਅਮਲ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਖ਼ਾਨਾਪੂਰਤੀ ਹੀ ਕੀਤੀ ਜਾ ਰਹੀ ਹੈ ਚਾਹੇ 31 ਮਈ ਨੂੰ ਜ਼ਮੀਨ ਦੀ ਮਿਣਤੀ ਤਰੀਕ ਤਹਿ ਕਰ ਦਿੱਤੀ ਹੈ ਪਰ ਆਗੂਆਂ ਨੇ ਇਸ ਨੂੰ ਵੀ ਪਹਿਲਾਂ ਤਰੀਕਾਂ ਵਾਂਗੂੰ ਹੀ ਅੱਗੇ ਪਾ ਦਿੱਤੀ ਜਾਵੇਗੀ ,ਇਸੇ ਤਰਾਂ ਪਿੰਡ ਭੇਡਪੁਰਾ ਵਿਖੇ ਪੰਚਾਇਤੀ ਜ਼ਮੀਨ ਦਾ 2013 ਵਿੱਚ ਹਾਈਕੋਰਟ ਦਾ ਓਡਰ ਵੀ ਹੋਇਆ ਹੈ ਪਰ ਹਾਲੇ ਤੱਕ ਵੀ ਦਲਿਤਾਂ ਨੂੰ ਤਿੱਜੇ ਹਿੱਸੇ ਦੀ ਜ਼ਮੀਨ ਨਹੀਂ ਦਿੱਤੀ ਗਈ ਅਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸੁਪਰੀਮ ਕੋਰਟ ਦੀ ਸਟੇਅ ਡੀ ਡੀ ਪੀ ਓ ਅਮਨਦੀਪ ਨੇ ਮੀਟਿੰਗ ‘ਚ ਕਿਹਾ ਕਿ ਮਹਿਕਮੇ ਵੱਲੋਂ ਸਟੇਟ ਤੜਵਾਉਣ ਲਈ ਸੁਪਰੀਮ ਕੋਰਟ ਵਿੱਚ ਐਪਲੀਕੇਸ਼ਨ ਪਾਈ ਜਾਵੇਗੀ ਪਰ ਹਾਲੇ ਤੱਕ ਨਹੀਂ ਪਾਈ ਗਈ । ਆਗੂਆਂ ਨੇ ਕਿਹਾ ਕਿ ਤੁਸੀਂ ਸਹੀ ਤਰੀਕੇ ਨਾਲ ਪੈਰਵਾਈ ਕਰਨ ਤਾਂ ਉਸ ਜ਼ਮੀਨ ਤੋਂ ਸਟੇਟ ਟੁੱਟ ਸਕਦੀ ਹੈ ਅਤੇ ਤਾਂ ਕਿ ਇਸ ਜ਼ਮੀਨ ਦੀ ਬੋਲੀ ਹੋਵੇ ਤੇ ਸਰਕਾਰ ਨੂੰ ਉਸਦੀ ਆਮਦਨ ਵੀ ਹੋਵੇ। ਇਸ ਮੌਕੇ ਇਸ ਪਿੰਡ ਵਿੱਚ ਪੰਚਾਇਤੀ ਦਾ ਕੋਈ ਵੀ ਠੇਕਾ ਨਹੀਂ ਭਰਿਆ ਨਹੀਂ ਜਾ ਰਿਹਾ ਤੇ ਇਥੇ ਮੰਗ ਕੀਤੀ ਕਿ ਦਲਿਤਾਂ ਤੀਜੇ ਹਿੱਸੇ ਦੀ ਜ਼ਮੀਨ ਦਿੱਤੀ ਜਾਵੇ। ਇਲਾਕਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਸਦਰਪੁਰਾ ਤੇ ਮੀਤ ਪ੍ਰਧਾਨ ਚਮਕੌਰ ਸਿੰਘ ਕੁਲਬੁਰਛਾਂ, ਗੁਰਸੇਵਕ ਸਿੰਘ ਖੇੜੀ ਮੱਲਾਂ ਨੇ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਮੁੱਖ ਮੰਤਰੀ ਭਗਵੰਤ ਮਾਨ ਖੇਤ ਮਜ਼ਦੂਰਾਂ ਨੂੰ ਵਾਰ ਵਾਰ ਮੀਟਿੰਗ ਦੇ ਕੇ ਮੁਕਰ ਰਿਹਾ ਹੈ ਜੋ ਕਿ ਦਲਿਤਾਂ ਖੇਤ ਮਜ਼ਦੂਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ।
ਪਿੰਡ ਖੇੜੀ ਭੀਮਾਂ ਵਿਖੇ ਤੀਜੇ ਹਿੱਸੇ ਦੀ ਜ਼ਮੀਨ ਨੂੰ ਜਾਂਦੇ ਪਹੇ ਤੇ ਘੜ੍ਹੰਮ ਚੌਧਰੀਆਂ ਵੱਲੋਂ ਦਲਿਤਾਂ ਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਜਿਸ ਵਿੱਚ ਇਕਾਈ ਪ੍ਰਧਾਨ ਪਰਮਜੀਤ ਕੌਰ ਦਾ ਪੈਰ ਵੱਡ ਦਿੱਤਾ ਗਿਆ ਹੈ ਅਤੇ ਚੌਂਕੀਦਾਰ ਗੋਗੀ ਸਿੰਘ ਦੇ ਵੀ ਡਾਂਗਾਂ ਮਾਰੀਆਂ ਹਨ ਜੋ ਸਮਾਣਾ ਸਿਵਲ ਹਸਪਤਾਲ ਵਿਖੇ ਦਾਖਲ ਹਨ ਅਤੇ ਕਿਹਾ ਕਿ ਜੇ ਘੜੰਮ ਚੌਧਰੀਆਂ ਤੇ ਸਖਤ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਦੀ ਜਲਦੀ ਹੀ ਰੂਪ ਰੇਖਾ ਬਣਾਈ ਜਾਵੇਗੀ। ਆਗੁਆਂ ਨੇ ਦੋਸ਼ ਲਾਇਆ ਇਹ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਸਿੱਟਾ ਹੈ । ਆਗੂਆਂ ਨੇ ਕਿਹਾ ਵੱਖ ਵੱਖ ਪਿੰਡਾਂ ‘ਚ ਰਿਜ਼ਰਵ ਟੱਕ ਪੰਚਾਇਤਾਂ ਜ਼ਮੀਨਾਂ ਦੀਆਂ ਬੋਲੀਆਂ ਐੱਸ ਸੀ ਧਰਮਸ਼ਾਲਾ ਵਿੱਚ ਕਰਵਾਈਆਂ ਜਾਣ ਅਤੇ ਘੱਟ ਰੇਟ ਤੇ ਦਿੱਤੀਆਂ ਜਾਣ। ਪਿੰਡ ਸਵਾਜਪੁਰ ਅਤੇ ਹੋਰ ਪਿੰਡਾਂ ਵਿੱਚ ਲੋੜ ਬੰਦ ਮਜ਼ਦੂਰਾਂ ਦੇ ਪੰਜ ਪੰਜ ਮਰਲਿਆਂ ਦੇ ਪਲਾਟਾਂ ਦੇ ਫਾਰਮ ਵੀ ਭਰ ਚੁੱਕੇ ਹਨ ਪਰ ਪਿੰਡਾਂ ਦੇ ਸਰਪੰਚ ਮੋਹਰ ਲਾਉਣ ਲਈ ਤਿਆਰ ਨਹੀਂ ਜੋ ਕਿ ਪੰਚਾਇਤੀ ਰਾਜ ਐਕਟ ਨੂੰ ਟਿੱਚ ਜਾਣ ਰਹੇ ਨੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦਿੱਲੀ ਵਿਖੇ ਸੰਘਰਸ਼ ਕਰ ਰਹੇ ਪਹਿਲਵਾਨਾਂ ਨੂੰ ਅਤੇ ਸੰਘਰਸ਼ ਸ਼ੀਲ ਜੱਥੇਬੰਦੀ ਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਕਰਨ ਦੀ ਅਤੇ ਪਹਿਲਵਾਨਾਂ ਦਾ ਧਰਨਾ ਚੁਕਵਾਉਣ ਦੀ ਸਖ਼ਤ ਨਿਖੇਧੀ ਕੀਤੀ ਤੇ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅਖੀਰ ‘ਚ ਆਗੂਆਂ ਨੇ ਕਿਹਾ ਜੇ ਜਲਦੀ ਮਾਸਲਿਆਂ ਦਾ ਹੱਲ ਨਾ ਕੱਢਿਆ ਤਾਂ ਪਟਿਆਲਾ ਪ੍ਰਸ਼ਾਸਨ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਰਹੇ ਅਤੇ ਧਰਨੇ ਦੀ ਸਮਾਪਤੀ ਜ਼ੋਰ ਦਾਰ ਨਾਹਰਿਆਂ ਨਾਲ ਕੀਤੀ ਗਈ। ਇਸ ਮੌਕੇ ਬੀ ਕੇ ਯੂ ਕ੍ਰਾਂਤੀਕਾਰੀ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਗੁਰਮੀਤ ਸਿੰਘ ਸਦਰਪੁਰਾ, ਦਵਿੰਦਰ ਸਿੰਘ ਗੱਜੂਮਾਜਰਾ, ਸੁਖਵਿੰਦਰ ਸਿੰਘ ਚੂਹੜਪੁਰ, ਚਮਕੌਰ ਸਿੰਘ ਤਰੋੜਾ ਖੁਰਦ, ਗੁਰਨਾਮ ਸਿੰਘ ਸਵਾਜਪੁਰ, ਕੁਲਵਿੰਦਰ ਸਿੰਘ ਤਰੋੜਾ ਕਲਾਂ, ਮੀਤਾ ਸਿੰਘ ਭੇਡਪੁਰਾ ਨੇ ਵੀ ਸੰਬੋਧਨ ਕੀਤਾ।

