ਸਾਨੂੰ ਭੋਜਨ ਦੀ ਲੋੜ ਹੈ। ਤੰਬਾਕੂ ਦੀ ਨਹੀ। ਡਾ.ਰਾਮਿੰਦਰ ਕੋਰ ਸਿਵਲ ਸਰਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 31 ਮਈ ਵਰਲਡ ਤੰਬਾਕੂ ਡੇ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਸੈਂਟਰ ਸਕੇਤ ਹਸਪਤਾਲ ਬਡੂੰਗਰ ਰੋਡ ਪਟਿਆਲਾ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ; ਪਟਿਆਲਾ ਪ੍ਰਧਾਨ ਉਪਕਾਰ ਸਿੰਘ ਅਤੇ ਡਾਇਰੈਕਟਰ ਪਰਮਿੰਦਰ ਕੋਰ ਮਨਚੰਦਾ ਦੀ ਅਗਵਾਈ ਵਿੱਚ ਜਿਲਾ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ ਜਿਸ ਵਿੱਚ 22 ਸਕੂਲਾ ਦੇ ਵਿਦਿਆਰਥੀਆ ਨੇ ਛੇਵੀ ਤੋ ,ਅੱਠਵੀ,ਨੋਵੀ ਤੋ ਬਾਰਵੀਂ ਤੱਕ ਦੇ ਭਾਸ਼ਣ ਪ੍ਰਤੀਯੋਗਤਾ ਪੇਟਿੰਗ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਡਾ ਰਾਮਿੰਦਰ ਕੋਰ ਨੇ ਸਿਰਕਤ ਕੀਤੀ ਸਿਵਲ ਸਰਜਨ ਡਾ ਰਾਮਿੰਦਰ ਕੋਰ ਨੇ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਹਾੜੇ ਮੋਕੇ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਸੈਂਟਰ ਸਕੇਤ ਹਸਪਤਾਲ ਬਡੂੰਗਰ ਦੇ ਕੰਪਲੈਕਸ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ)ਪਟਿਆਲਾ ਵਲੋ ਜਿਲਾ ਅੰਤਰ ਸਕੂਲ ਭਾਸ਼ਣ ਅਤੇ ਪੇਟਿੰਗ ਪ੍ਰਤੀਯੋਗਤਾ ਕਰਵਾਏ ਗਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਲੋ ਸਾਮਿਲ ਹੋਏ। ਵਿਸੇਸ਼ ਮਹਿਮਾਨ ਇੰਸਪੈਕਟਰ ਕਰਮਜੀਤ ਕੌਰ ਐਜੂਕੇਸ਼ਨ ਸੈਲ ਪੰਜਾਬ ਪੁਲਿਸ ਨੇ ਸਿਰਕਤ ਕੀਤੀ। ਡਾ ਰਾਮਿੰਦਰ ਕੋਰ ਜੀ ਨੇ ਕਿਹਾ ਕਿ ਤੰਬਾਕੂ ਦੀ
ਵਰਤੋ ਰੋਕਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋ ਲੋਕਾ ਨੂੰ ਲਗਾਤਾਰ ਇਸ ਦੇ ਮਾਡੇ ਪਰਭਾਵਾ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।ਇੰਸਪੈਕਟਰ ਕਰਮਜੀਤ ਕੌਰ ਨੇ ਵਿਦਿਆਰਥੀਆ ਨੂੰ ਤੰਬਾਕੂ ਤੋ ਕੈਂਸਰ ,ਫੇਫੜਿਆ,ਟੀ ਵੀ ਆਦਿ ਖਤਰਨਾਕ ਬਿਮਾਰੀਆ ਪੈਂਦਾ ਹੋਂਦੀਆ ਹਨ ਤੇ ਟਰੈਫਿਕ ਨਿਯਮਾ ਬਾਰੇ ਜਾਣੂ ਕਰਵਾਇਆ ਪੰਜਾਬ ਪੁਲਿਸ ਨਸ਼ਿਆ ਵਿਰੁੱਧ ਪ੍ਰਚਾਰ ਵੀ ਕਰ ਰਹੀ ਹੈ।ਇਸ ਤੋ ਪਹਿਲਾ ਆਏ ਹੋਏ ਮਹਿਮਾਨਾ ਦਾ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਤੇ ਉਪਕਾਰ ਸਿੰਘ ਵਲੋ ਬੂਕੇ ਦੇ ਕੇ ਸਵਾਗਤ ਕੀਤਾ ਗਿਆ।ਡਾਇਰੈਕਟਰ ਮਨਚੰਦਾ ਨੇ ਆਏ ਮਹਿਮਾਨਾ ਨੂੰ ਜੀ ਆਇਆ ਆਖਿਆ ਤੇ ਸਕੇਤ ਹਸਪਤਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ।ਸ੍ਰੀ ਕਾਕਾ ਰਾਮ ਵਰਮਾ ਜੀ ਨੇ ਵੀ ਨਸ਼ਿਆ ਤੋ ਦੂਰ ਰਹਿਣਾ ਚਾਹੀਦਾ ਸਾਨੂੰ ਨਸ਼ਾ ਨਹੀ ਸਪੋਰਟਸ ਵਲ ਧਿਆਨ ਦੇਣਾ ਚਾਹੀਦਾ ਹੈ।
ਸਕੂਲ ਪ੍ਰਤੀਯੋਗਤਾ ਲਈ ਸ੍ਰੀ ਮਤੀ ਅਮਰਜੀਤ ਕੋਰ,ਚਾਰੂ ਗੌਤਮ, ਗੁਰਜਾਪ ਸਿੰਘ ਨੇ ਜੱਜਾ ਦੀ ਜਿਮੇਵਾਰੀ ਨਿਭਾਈ।ਸਟੇਜ ਸੰਚਾਲਨ ਵਰਮਾ ਤੇ ਰਣਜੀਤ ਕੌਰ ਨੇ ਨਿਭਾਈ। ਸ੍ਰੀ ਪਵਨ ਗੋਇਲ, ਅਲਕਾ ਅਰੋੜਾ, ਚਰਨਪਾਲ ਸਿੰਘ ਗੁਰਵਿੰਦਰ ਪਾਲ ਸਿੰਘ ਸੰਧੂ ਨੇ ਵੀ ਤੰਬਾਕੂ ਦੇ ਮਾੜੇ ਨਿਖੇੜਿਆ ਬਾਰੇ ਚਾਨਣ ਪਾਇਆ।ਗ੍ਰੀਨ ਵੈਲ ਸਕੂਲ ਲੱਗੀ,ਪੁਲਿਸ ਲਿਓਨ ਦੀ ਅਨਮੋਲ,ਆਰਿਆ ਸਕੂਲ ਤੋ ਤਨਵੀਰ, ਗ੍ਰੀਨ ਵੈਲ ਤੋ ਨਿਤੂ ਸਿੰਘ ,ਗੁਰਵੀਰ, ਵੀਰ ਹਕੀਕਤ ਰਾਇ, ਸਹਿਜ ਸਿੰਘ ਗ੍ਰੀਨ ਵੈਲ,ਸੀਨੀਅਰ ਗਰੁਪ ਪਹਿਲਾ ਸਥਾਨ ਡਿੰਪਲ ਫੀਲਡ ਖਾਨਾ ਸਕੂਲ ਜੂਨੀਅਰ ਵਿਚੋ ਹਰਗਣਾ,ਹਰਜੋਤ ਕੋਰ ਨੈਸ਼ਨਲ ਸਕੂਲ ਤੋ ਗੁਰਪ੍ਰੀਤ ਕੌਰ ਸੋਨੀ ਪਬਲਿਕ ਸਕੂਲ ਤੋ ਗੁਰਪ੍ਰੀਤ ਕੌਰ ਫੀਲ ਖਾਨਾ,ਹਰਮਨ ਸਿੰਘ ਰਜਨੀਸ਼ ਗ੍ਰੀਨ ਵੈਲ ਸਵਾਸਤਿਕ ਹਕੀਕਤ ਰਾਇ, ਵਸਨੀਕਾ ਰਾਮ ਆਰਿਆ,ਕਨਾਲ ,ਤੀਸਰੇ ਨੰਬਰ ਰਹੇ।ਇਹਨਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋ ਸਨਮਾਨਿਤ ਕੀਤਾ ਗਿਆ ਡਾ ਸੁਮੀਤ ਸਿੰਘ, ਕ੍ਰਿਸ਼ਨ ਕੁਮਾਰ, ਵਜਿੰਦਰ ਠਾਕੁਰ ਨੂੰ ਵੀ ਸਨਮਾਨਿਤ ਕੀਤਾ।ਅਖੀਰ ਵਿੱਚ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਅਏ ਮਹਿਮਾਨਾ ਦਾ ਅਧਿਆਪਕਾ ਦਾ ਸਮੂੰਹ ਸਕੂਲਾ ਦਾ ਵਿਦਿਆਰਥੀਆ ਦਾ ਧੰਨਵਾਦ ਕਰਦਿਆ ਤੰਬਾਕੂ ਦੀ ਵਰਤੋ ਦੀ ਰੋਕਥਾਮ ਅਤੇ ਇਸ ਦੇ ਬੁਰੇ ਪਰਭਾਵਾ ਸਬੰਧੀ ਜਾਗਰੂਕਤਾ ਮੁਹਿੰਮ ਲਈ ਸਹੁੰ ਵੀ ਚੁਕਵਾਈ ਗਈ। ਇਸ ਮੋਕੇ ਹਾਜਰ ਡਾ.ਸਿਖਾ ਗੋਇਲ,ਡਾ.ਸਾਕਸ਼ੀ,ਗੁਰਜਾਪ ਸਿੰਘ ਤੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਪੰਜਾਬ ਸਾਕੇਤ ਦੀ ਟੀਮ ਹਾਜਰ ਰਹੇ ।

