ਘੱਟ ਗਿਣਤੀਆਂ ਸਿੱਖਾਂ ਤੇ ਹੋ ਰਹੇ ਹਮਲੇ ਦੇਸ਼ ਲਈ ਘਾਤਕ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ :- 31 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤ ਅੰਦਰ ਘੱਟ ਗਿਣਤੀ ਸਿੱਖਾਂ ਤੇ ਹੋ ਰਹੇ ਜਾਨ ਲੇਵਾ ਹਮਲੇ ਬਹੁਤ ਅਫਸੋਸਨਾਕ ਤੇ ਚਿੰਤਾਜਨਕ ਹਨ ਇਸ ਪਲ ਰਹੇ ਅਤਿਵਾਦ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ ਉਨ੍ਹਾਂ ਕਿਹਾ ਮਹਾਰਾਸ਼ਟਰ ਅਤੇ ਉਤਰਪ੍ਰਦੇਸ਼ ਦੀਆਂ ਘਟਨਾਵਾਂ ਬਹੁਤ ਹਿਰਦੇਵੇਦਕ ਤੇ ਦੁਖਦਾਈ ਹਨ। ਮਹਾਰਾਸ਼ਟਰ ਦੇ ਜ਼ਿਲ੍ਹਾ ਪਰਮਣੀ ਦੀ ਤਹਿਸੀਲ ਪੂਰਨ ਦੇ ਤਾੜ ਕਲਸ ਪਿੰਡ ਦੇ ਰਹਿਣ ਵਾਲੇ ਘੱਟ ਦੋ ਸਿੱਖਾਂ ਨੂੰ ਕੁੱਟ ਕੁੱਟ ਕੇ ਜਾਨੋ ਮਾਰ ਦੇਣਾ ਅਤੇ ਕੁੱਝ ਹੋਰ ਸਾਥੀਆਂ ਨੂੰ ਗੰਭੀਰ ਰੂਪ ਵਿਚ ਜਖਮੀ ਕੀਤੇ ਜਾਣ ਦਾ ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਖ਼ਤ ਨੋਟਿਸ ਲੈਂਦਿਆਂ ਮਹਾਂਰਾਸ਼ਟਰ ਦੀ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਸਾਖਲਾ ਅਬਾਦੀ ਦੇ ਰਹਿਣ ਵਾਲੇ ਇਨ੍ਹਾਂ ਸਿਕਲੀਗਰ ਸਿੱਖਾਂ ਦਾ ਕਾਰੋਬਾਰ ਹੀ ਸੂਰ ਪਾਲਨਾ ਹੈ ਇਨ੍ਹਾਂ ਦੇ ਸੂਰ ਨਾਲ ਦੇ ਪਿੰਡਾਂ ਵਿੱਚ ਜਾਣ ਤੇ ਜਦ ਵਾਪਸ ਨਾ ਆਏ ਤਾਂ ਇਹ ਸਿੱਖ ਉਨ੍ਹਾਂ ਦੀ ਭਾਲ ਵਿਚ ਮਗਰ ਗਏ, ਪਰ ਇਨ੍ਹਾਂ ਨੂੰ ਆਪਣੇ ਸੂਰ ਨਹੀਂ ਮਿਲੇ, ਜਦ ਉਹ ਵਾਪਸ ਪਰਤ ਰਹੇ ਸਨ ਤਾਂ ਮੁਸਲਿਮ ਲੋਕਾਂ ਨੇ ਉਨ੍ਹਾਂ ਤੇ ਹਮਲਾ ਕਰ ਕੇ ਕਿਰਪਾਲ ਸਿੰਘ ਨਾਮੀ (14 ਸਾਲ) ਨਾਬਾਲਿਗ ਸਿੱਖ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਜਦ ਕੇ ਉਸ ਦੇ ਸਾਥੀ ਸੁਰਜੀਤ ਸਿੰਘ, ਅਰਨ ਸੰਘ, ਜੋਗਿੰਦਰ ਸਿੰਘ, ਗੋਰਾ ਸਿੰਘ, ਸਚਿਨ ਸਿੰਘ, ਗੁਰਬਚਨ ਸਿੰਘ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿਤਾ ਗਿਆ ਹੈ ਇਸ ਵਿਚੋ ਦੋ ਦੀ ਹਾਲਤ ਗੰਭੀਰ ਹੈ। ਹਸਪਤਾਲ ਜੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਸਿੱਖਾਂ ਅਤੇ ਸਮੁੱਚੇ ਸਮਾਜ ਅੰਦਰ ਇਸ ਘਟਨਾ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਮਹਾਰਾਸ਼ਟਰ ਦੀ ਸਰਕਾਰ ਨੂੰ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੀੜਤਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ ਅਜਿਹੀਆਂ ਘਟਨਾਵਾਂ ਦੇਸ ਦੀ ਸਰਕਾਰ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀਆਂ ਵਿਰੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਜਿਹੀ ਗੁੰਡਾਗਰਦੀ ਸਿਆਸੀ ਸ਼ਹਿ ਤੇ ਪਨਪ ਰਹੀ ਹੈ। ਜੋ ਖਤਰਨਾਕ ਸਿਆਸੀ ਅਤਿਵਾਦ ਦਾ ਹਿੱਸਾ ਹੈ।

