ਅੰਮ੍ਰਿਤਸਰਪੰਜਾਬ

ਨੌਜਵਾਨ ਰਸਾਲ ਦੀ ਅਮਰੀਕਾ ’ਚ ਮੌਤ, ਚੌਗਾਵਾਂ ’ਚ ਸਸਕਾਰ ਭਲਕੇ

ਚੌਗਾਵਾਂ 4 ਜੂਨ (ਸੋਨੂੰ ਨਰੂਲਾ) ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਰਸਾਲ ਸਿੰਘ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਦੀ ਮਿ੍ਰਤਕ ਦੇਹ ਨੂੰ ਉਸ ਦੇ ਜੱਦੀ ਘਰ ਦੇਰ ਰਾਤ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਰਸਾਲ ਸਿੰ ਸਾਬਕਾ ਸਰਪੰਚ ਸਰਦਾਰ ਜਤਿੰਦਰ ਸਿੰਘ ਕਾਲਾ ਦਾ ਭਤੀਜਾ ਹੈ, ਜਿਸ ਦੀ ਅਮਰੀਕਾ ਵਿਚ ਇਕ ਹਾਦਸੇ ਦੌਰਾਨ ਮੌਤ ਹੋ ਗਈ ਸੀ।

ਇਸ ਦੁੱਖ ਦੀ ਘੜੀ ਦੌਰਾਨ ਇਲਾਕੇ ਦੇ ਰਾਜਨੀਤਕ, ਸਮਾਜਕ ਅਤੇ ਧਾਰਮਕ ਸਖਸ਼ੀਅਤਾਂ ਨੇ ਪੀੜਤ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ। ਜਾਣਕਾਰੀ ਅਨੁਸਾਰ ਰਸਾਲ ਸਿੰਘ ਦਾ ਚੌਗਾਵਾਂ ਦੇ ਸ਼ਮਸ਼ਾਨ ਘਾਟ ਵਿਖੇ 9 ਵਜੇ ਸਸਕਾਰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਵੀਰ ਸਿੰਘ ਲੋਪੋਕੋ, ਰਣਬੀਰ ਸਿੰਘ ਰਾਣਾ, ਸਰਬਜੀਤ ਸਿੰਘ ਲੋਧੀ, ਗੁਰਮੀਤ ਸਿੰਘ ਸਾਬਕਾ ਸਰਪੰਚ, ਡਾਕਟਰ ਕੇਅਰ ਸਿੰਘ ਬੁੱਟਰ, ਡਾਕਟਰ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਵਿਚ ਐਸ ਐਚ ਓ ਲੋਪੋਕੋ, ਡੀਐਪੀ ਅਟਾਰੀ, ਐਸਐਸਪੀ ਪੀ ਦਿਹਾਤੀ ਸਤਿੰਦਰ ਸਿੰਘ, ਐਸ ਐਚ ਓ ਸ਼ਿਵ ਦਰਸ਼ਨ ਸਿੰਘ, ਦੇਸ ਰਾਜ ਚੌਗਾਵਾਂ, ਸਮੂਹ ਪੰਚਾਇਤ ਚੌਗਾਵਾਂ ਅਤੇ ਲੋਪੋਕੇ ਦੇ ਸਮੂਹ ਲੀਡਰ ਸਾਹਿਬਾਨ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।

Leave a Reply

Your email address will not be published. Required fields are marked *