ਪੰਜਾਬਪਟਿਆਲਾ

ਹਰਸਿਮਰਨਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਕ, ਧਾਰਮਕ ਤੇ ਸਮਾਜਕ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀ

ਅਜੌਕੀ ਪੀੜ੍ਹੀ ਲਈ ਹਰਸਿਮਰਨਜੀਤ ਕੌਰ ਦਾ ਜੀਵਨ ਕਰਦਾ ਰਹੇਗਾ ਮਾਰਗ ਦਰਸ਼ਕ : ਸੁਖਬੀਰ ਸਿੰਘ ਬਾਦਲ

ਪਟਿਆਲਾ 9 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ ਦੀ ਸਪੁੱਤਰੀ ਹਰਸਿਮਰਨਜੀਤ ਕੌਰ ਸੋਹਲ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਈ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਰਾਜਸੀ ਪਾਰਟੀਆਂ ਦੇ ਆਗੂਆਂ ਸਾਹਿਬਾਨ ਤੋਂ ਇਲਾਵਾ ਧਾਰਮਕ ਅਤੇ ਸਮਾਜਕ ਸਖਸ਼ੀਅਤਾਂ ਅੰਤਿਮ ਅਰਦਾਸ ਵਿਚ ਪੁੱਜੀਆਂ। ਅੰਤਿਮ ਅਰਦਾਸ ਉਪਰੰਤ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ ਦੀ ਸਪੁੱਤਰੀ ਹਰਮਿਸਰਨਜੀਤ ਕੌਰ ਦਾ ਅਚਨਚੇਤ ਇਸ ਸੰਸਾਰ ਤੋਂ ਚਲਿਆ ਜਾਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਲੋਟ ਵੱਲੋਂ ਪਾਰਟੀ ਸਫਾਂ ’ਚ ਮੋਹਰੀ ਹੋ ਕੇ ਵਿਚਰਨ ਦੇ ਨਾਲ ਨਾਲ ਬੱਚਿਆਂ ਨੂੰ ਚੰਗੀ ਤਾਲੀਮ ਦੇਣ ਵਿਚ ਕੋਈ ਕਸਰ ਨਾ ਛੱਡਣਾ ਅਤੇ ਉਨ੍ਹਾਂ ਦੇ ਬੇਹਤਰ ਭਵਿੱਖ ਲਈ ਹਮੇਸ਼ਾ ਤਤਪਰ ਰਹਿਣਾ ਦੱਸਦਾ ਹੈ ਕਿ ਹਰਸਿਮਰਨਜੀਤ ਕੌਰ ਨੇ ਪੜ੍ਹਾਈ ਵਿਚ ਆਪਣਾ ਨਾਮ ਸਥਾਪਿਤ ਕੀਤਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਅਜਿਹੇ ਬੱਚੇ ਕਰਮਾਂ ਵਾਲੇ ਮਾਪਿਆਂ ਨੂੰ ਮਿਲਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ ਅਤੇ ਪਰਿਵਾਰ ਲਈ ਅਜਿਹਾ ਦੁਖ ਬੇਹੱਦ ਅਸਹਿ ਹੈ ਅਤੇ ਅਜਿਹੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰਸਿਮਰਨਜੀਤ ਕੌਰ ਦਾ ਜੀਵਨ ਅਜੌਕੀ ਪੀੜ੍ਹੀ ਲਈ ਹਮੇਸ਼ਾ ਮਾਰਗ ਦਰਸ਼ਕ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ਼ ਬਖਸ਼ਣ ਅਤੇ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

ਅੰਤਿਮ ਅਰਦਾਸ ਮੌਕੇ ਪੁੱਜੀਆਂ ਸਖਸ਼ੀਅਤਾਂ ’ਚ ਸਾਬਕਾ ਮੰਤਰੀ ਬਿਕਰਮ ਮਜੀਠੀਆ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਹਰਮੇਲ ਸਿੰਘ ਟੌਹੜਾ, ਸਤਨਾਮ ਸਿੰਘ ਕਲੇਰ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਜਸਮੇਰ ਸਿੰਘ ਲਾਛੜੂ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਮਹਿੰਦਰ ਸਿੰਘ ਲਾਲਵਾ, ਰਣਬੀਰ ਸਿੰਘ ਖੱਟੜਾ, ਸਤਵੀਰ ਸਿੰਘ ਖੱਟੜਾ, ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਇੰਦਰ ਮੋਹਨ ਸਿੰਘ ਬਜਾਜ, ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਜੀਤ ਸਿੰਘ ਸਹੌਲੀ, ਮੱਖਣ ਸਿੰਘ ਲਾਲਕਾ, ਤੇਜਿੰਦਰਪਾਲ ਸਿੰਘ ਸੰਧੂ, ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨ, ਬਾਬਾ ਗੁਰਚਰਨ ਸਿੰਘ ਰੋੜੇਵਾਲ, ਕਰਨਵੀਰ ਸਿੰਘ ਟਿਵਾਣਾ, ਹਰਬੰਸ ਸਿੰਘ ਲੰਗ, ਗਿਆਨ ਸਿੰਘ ਮੂੰਗੋ, ਬਾਰ ਐਸੋਸੀਏਸ਼ਨ ਨਾਭਾ, ਮਹੰਤ ਹਰਵਿੰਰ ਖਨੌੜਾ, ਕੁਲਦੀਪ ਸਿੰਘ ਨੱਸੂਪੁਰ, ਗੁਰਬਿੰਦਰ ਸਿੰਘ ਸ਼ਕਤੀਮਾਨ, ਸਾਬਕਾ ਮੇਅਰ ਇੰਦਰ ਮੋਹਨ ਬਜਾਜ, ਵਰਿੰਦਰ ਕੌਰ ਲੂੰਬਾ, ਜਗਤਾਰ ਸਿੰਘ ਰਾਜਲਾ, ਰਵਿੰਦਰ ਸਿੰਘ ਵਿੰਦਾ, ਸ਼ੱਕੂ ਗਰੋਵਰ, ਚਰਨਜੀਤ ਗਰੋਵਰ, ਜਗਜੀਤ ਸਿੰਘ ਕੋਹਲੀ, ਮੈਨੇਜਰ ਸਤਿੰਦਰ ਸਿੰਘ ਬਾਜਵਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਸਾਹਿਬਾਨ ਤੋਂ ਇਲਾਵਾ ਅਕਾਲੀ ਦਲ ਦੇ ਕੌਂਸਲਰ ਸਾਹਿਬਾਨ ਅਤੇ ਵੱਡੀ ਗਿਣਤੀ ਪਾਰਟੀ ਵਰਕਰ, ਪਰਿਵਾਰਕ ਰਿਸ਼ਤੇਦਾਰ ਅਤੇ ਸਕੇ ਸਬੰਧੀ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *