ਹਰ ਇੱਕ ਮਿਹਨਤੀ ਵਰਕਰ ਤੇ ਆਗੂ ਨੂੰ ਪਾਰਟੀ ਵਿੱਚ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਜਾਵੇਗੀ:– ਸੁਖਬੀਰ ਬਾਦਲ, ਬਿਕਰਮ ਮਜੀਠੀਆ।
ਯੂਥ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ ਸਰਬਜੀਤ ਝਿੰਜਰ ਨੇ ਕੀਤਾ ਸੁਖਬੀਰ ਬਾਦਲ ਤੇ ਮਜੀਠੀਆ ਦਾ ਧੰਨਵਾਦ।
ਪ੍ਰੋ ਚੰਦੂਮਾਜਰਾ, ਰਾਜੂ ਖੰਨਾ ਤੋਂ ਇਲਾਵਾ ਸੀਨੀਅਰ ਯੂਥ ਆਗੂ ਰਹੇ ਮੌਜੂਦ।
ਫਤਿਹਗੜ੍ਹ ਸਾਹਿਬ,9 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦਾ ਪ੍ਰਧਾਨ ਸ ਸਰਬਜੀਤ ਸਿੰਘ ਝਿੰਜਰ ਦੇ ਬਣਨ ਤੇ ਜਿਥੇ ਸਮੁੱਚੇ ਪੰਜਾਬ ਦੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਝਿੰਜਰ ਨੂੰ ਪ੍ਰਧਾਨ ਬਣਾਉਣਾ ਸ਼੍ਰੋਮਣੀ ਅਕਾਲੀ ਦਲ ਦਾ ਸਹੀ ਫੈਸਲਾ ਵੀ ਮੰਨਿਆ ਜਾ ਰਿਹਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਬਣਨ ਤੇ ਅੱਜ ਸਰਬਜੀਤ ਸਿੰਘ ਝਿੰਜਰ ਵੱਲੋਂ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕੋਰ ਕਮੇਟੀ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਹਰ ਮਿਹਨਤੀ ਵਰਕਰ ਤੇ ਆਗੂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ। ਜਿਸ ਵੱਲੋਂ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਲੰਮੇਂ ਸਮੇਂ ਤੋਂ ਦਿਨ ਰਾਤ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸ ਸੁਖਬੀਰ ਨੇ ਕਿਹਾ ਕਿ ਉਹਨਾਂ ਲਈ ਸਭ ਤੋਂ ਵਰਕਰ ਤੇ ਆਗੂ ਹਨ।
ਜਿਹਨਾਂ ਵੱਲੋਂ ਪਾਰਟੀ ਤੇ ਪੰਜਾਬ ਦੇ ਹਿੱਤਾਂ ਲਈ ਸਮੇਂ ਸਮੇਂ ਤੇ ਲੜਾਈਆਂ ਲੜੀਆਂ ਜਾ ਰਹੀਆਂ ਹਨ। ਉਹਨਾਂ ਨਵਨਿਯੁਕਤ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕਿਹਾ ਕਿ ਅੱਜ ਉਹਨਾਂ ਨੂੰ ਹਰਿਆਵਲ ਦਸਤੇ ਦੀ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਤੇ ਉਹ ਇਸ ਮਿਲੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ। ਤੇ ਜੋ ਯੂਥ ਅਕਾਲੀ ਦਲ ਅੰਦਰ ਵਿਸਥਾਰ ਕਰਨਾ ਹੈ।ਉਸ ਵਿੱਚ ਬਿਨਾ ਕਿਸੇ ਸਿਫਾਰਸ਼ ਤੋਂ ਯੋਗ ਨੌਜਵਾਨਾਂ ਨੂੰ ਅੱਗੇ ਲਿਆਦਾ ਜਾਵੇ ਤਾ ਜੋ ਆਉਣ ਵਾਲੇ ਸਮੇਂ ਵਿੱਚ ਯੂਥ ਅਕਾਲੀ ਦਲ ਮਜ਼ਬੂਤ ਹੋ ਕੇ ਹਰ ਚੋਣ ਵਿੱਚ ਅਹਿਮ ਭੂਮਿਕਾ ਨਿਭਾਅ ਸਕੇ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਯੂਥ ਆਗੂ ਅਮਿਤ ਸਿੰਘ ਰਾਠੀ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਸੀਨੀਅਰ ਆਗੂ ਸ਼ਰਨਜੀਤ ਸਿੰਘ ਚਨਾਰਥਲ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਬੰਸ ਸਿੰਘ ਬਡਾਲੀ,ਜਰਨੈਲ ਸਿੰਘ ਮਾਜਰੀ, ਕੁਲਦੀਪ ਸਿੰਘ ਮਛਰਾਈ, ਗੁਰਦੀਪ ਸਿੰਘ ਨੌਲੱਖਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਕੈਪਟਨ ਰਛਪਾਲ ਸਿੰਘ ਮਛਰਾਏ,ਪਰਮਿੰਦਰ ਸਿੰਘ ਸੋਮਲ, ਹਰਪ੍ਰੀਤ ਸਿੰਘ ਰਿਚੀ,ਹਰਜੀਤ ਸਿੰਘ ਸੈਪਲੀ, ਮਨਪ੍ਰੀਤ ਸਿੰਘ ਮਾਜਰੀ,ਅੰਮ੍ਰਿਤ ਸਿੰਘ ਲੰਗ, ਸੰਦੀਪ ਸਿੰਘ ਕਲੋਤਾ, ਰਵਿੰਦਰ ਸਿੰਘ ਖੇੜਾ, ਜਸ਼ਨ ਸ਼ਾਹਪੁਰ,ਰਣਦੀਪ ਸਿੰਘ ਰਾਏ, ਗੁਰੀ ਨਲੀਨਾ,ਕਰਨ ਸਾਹਨੀ, ਬਲਜਿੰਦਰ ਸਿੰਘ ਭੁੱਚੀ, ਐਂਡ ਵਰਿੰਦਰ ਸਿੰਘ ਢਿੱਲੋਂ, ਗੁਰਸ਼ਰਨ ਬਾਜਵਾ,ਪ੍ਰਲਾਦ ਸਿੰਘ ਬੱਸੀ,ਲੱਖੀ ਔਜਲਾ, ਧਰਮਪਾਲ ਭੜੀ, ਗੁਰਪ੍ਰੀਤ ਸਿੰਘ ਨੋਨੀ,ਕਮਲ ਵੜੈਚ, ਗੁਰਜੋਤ ਸਿੰਘ ਮਾਜਰੀ, ਜਗਪ੍ਰੀਤ ਸਿੰਘ ਬੱਬਰ, ਮਨਪ੍ਰੀਤ ਸਿੰਘ ਮਾਜਰੀ,ਕੇਵਲ ਖਾ ਧਰਮਗੜ, ਗੁਰਜੀਤ ਸਿੰਘ ਕੋਟਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜ਼ਰ ਸਨ।

