ਪਟਿਆਲਾ

ਪਟਿਆਲਾ ਦੇ ਸਾਹੀ ਸਕੂਲ ਯਾਦਵਿੰਦਰਾ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫਾਈ ਕਾਮੇ ਕੀਤੇ ਫਾਰਗ

ਧਰਨਾ 16 ਜੂਨ ਤੋਂ ਸ਼ੁਰੂ— ਲੁਬਾਣਾ?

ਪਟਿਆਲਾ 12 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵੱਲੋਂ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਤਕਰੀਬਨ 35 ਸਫਾਈ, ਕਾਮਿਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਅਚਨਚੇਤ ਕੰਮ ਤੋਂ ਫਾਰਗ ਕਰਨ ਦਾ ਨੋਟਿਸ ਲਿਆ ਹੈ ਤੇ ਮਿਤੀ 16 ਜੂਨ ਤੋਂ ਸਕੂਲ ਦੇ ਮੁੱਖ ਗੇਟ ਅੱਗੇ ਲੜੀਵਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਫੈਸਲਾ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਯਾਦਵਿੰਦਰ ਪਬਲਿਕ ਸਕੂਲ ਦੇ ਚੌਥਾ ਦਰਜਾ ਮੁਲਾਜਮਾਂ ਤੇ ਪ੍ਰਧਾਨ ਦਿਆ ਸ਼ੰਕਰ ਸ਼ਰਮਾ, ਜਨਰਲ ਸਕੱਤਰ ਤਰਲੋਕ ਰਾਮ ਆਦਿ ਆਗੂਆਂ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਉਹਨਾਂ ਦੀਆਂ ਤਨਖਾਹਾਂ ਵਿੱਚ ਤੇ ਭੱਤਿਆ ਵਿੱਚ 2020 ਤੋਂ ਲਾਕ ਡਾਊਨ ਦਾ ਬਹਾਨਾ ਲਾਕੇ ਕੋਈ ਵਾਧਾ ਨਹੀਂ ਕੀਤਾ ਗਿਆ।

ਇਸ ਤਰ੍ਹਾਂ ਉਹਨਾਂ ਦੇ ਸਕੂਲ ਵਿੱਚ ਕੁਆਟਰਾਂ ਦੀ ਤਰਸਯੋਗ ਹਾਲਤ ਹੈ ਪਰੰਤੂ ਮੈਨੇਜਮੈਂਟ ਅਧਿਕਾਰੀਆਂ ਦੀਆਂ ਕੋਠੀਆਂ ਤੇ ਕਰੋੜਾਂ ਰੁਪਏ ਲਾਏ ਗਏ ਹਨ ਤੇ ਬਿਜਲੀ ਦੇ ਵੱਡੇ—ਵੱਡੇ ਬਿਲ ਚੌਥਾ ਦਰਜਾ ਕਰਮੀਆਂ ਤੇ ਲਾਏ ਜਾ ਰਹ ਹਨ। ਲੰਮੇ—ਸਮੇਂ ਤੋਂ ਭਰਤੀ ਨਾ ਕਰਨ ਕਰਕੇ ਮੌਜੂਦਾ ਮਾਲੀਆ ਸਮੇਤ ਹੋਰ ਕਾਮਿਆਂ ਤੇ ਕੰਮ ਦਾ ਬੋਝ ਵੱਧ ਰਿਹਾ ਹੈ ਤੇ ਇਹ ਅਦਾਰਾ ਕੋਈ ਧਿਆਨ ਨਹੀਂ ਦੇ ਰਿਹਾ। ਸਕੂਲ ਵਿੱਚ ਫਾਰਗ ਕੀਤੇ ਕਾਮਿਆਂ ਨੂੰ ਘੱਟੋ—ਘੱਟ ਉਜਰਤਾ, ਬੋਨਸ, ਵਰਦੀਆਂ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਤੇ ਠੇਕੇਦਾਰਾਂ ਨਾਲ ਮਿਲੀ ਭੁਗਤ ਕਰਕੇ ਭਾਰੀ ਕੁਰੱਪਸ਼ਨ ਕੀਤੀ ਜਾ ਰਹੀ ਹੈ। ਸਕੂਲ ਦੇ ਚੌਥਾ ਦਰਜਾ ਤੇ ਕੱਚੇ ਕਾਮਿਆਂ ਤੇ ਇੰਚਾਰਜ ਵਲੋਂ ਅਸ਼ਲੀਲ / ਜਾਤੀ ਵਾਦੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸਕੂਲ ਮੈਨੇਜਮੈਂਟ ਤੇ ਇੰਚਾਰਜ ਵਿਰੁੱਧ ਮੰਗ ਮੰਨਣ ਤੱਕ ਤੇ ਕੱਚੇ ਕਾfਅਮਾਂ ਨੂੰ ਪੱਕਾ ਕਰਨ ਦੀ ਮੰਗ ਵੀ ਹੈ, ਧਰਨੇ ਤੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਸਕੂਲ ਵਿੱਚ ਇਨਚਾਰਜ ਗੁੰਡਾਗਰਦੀ ਨੂੰ ਖਤਮ ਕਰਵਾਇਆ ਜਾਵੇਗਾ। ਅੱਜ ਵੀ ਕਾਮਿਆਂ ਵੱਲੋਂ ਗੇਟ ਮੀਟਿੰਗ ਕੀਤੀ।

Leave a Reply

Your email address will not be published. Required fields are marked *