ਝਿੰਜਰ ਦਾ ਯੂਥ ਪ੍ਰਧਾਨ ਬਣਨਾ, ਮਿਹਨਤੀ ਨੌਜਵਾਨਾਂ ਲਈ ਮਾਣ ਵਾਲੀ ਗੱਲ:– ਧਰਮਪਾਲ ਭੜੀ,ਡਾ ਬਲਕਾਰ ਘੁੰਡਰ।
ਪਾਰਟੀ ਦੀ ਮਜ਼ਬੂਤੀ ਲਈ ਝਿੰਜਰ ਕਾਰਗਰ ਸਿੱਧ ਹੋਵੇਗਾ।
ਫਤਿਹਗੜ੍ਹ ਸਾਹਿਬ, 16 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਬਜੀਤ ਸਿੰਘ ਝਿੰਜਰ ਦਾ ਯੂਥ ਅਕਾਲੀ ਦਲ ਦਾ ਕੌਮੀ ਪ੍ਰਧਾਨ ਬਣਨਾ, ਮਿਹਨਤੀ ਨੌਜਵਾਨਾਂ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਬਜੀਤ ਸਿੰਘ ਝਿੰਜਰ ਦੀ ਪਾਰਟੀ ਅੰਦਰ ਕੀਤੀ ਮਿਹਨਤ ਸਦਕਾ ਹੀ ਵੱਡਾ ਮਾਣ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਆਗੂ ਡਾ ਬਲਕਾਰ ਸਿੰਘ ਘੁੰਡਰ ਤੇ ਯੂਥ ਆਗੂ ਧਰਮਪਾਲ ਭੜੀ ਨੇ ਅੱਜ ਨਵਨਿਯੁਕਤ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਵਧਾਈ ਦੇਣ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਪਰੋਕਤ ਯੂਥ ਆਗੂਆਂ ਨੇ ਕਿਹਾ ਕਿ ਝਿੰਜਰ ਦਾ ਯੂਥ ਪ੍ਰਧਾਨ ਬਣਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਹੀ ਮਾਣ ਵਾਲੀ ਗੱਲ ਨਹੀਂ। ਸਗੋਂ ਝਿੰਜਰ ਦੇ ਪ੍ਰਧਾਨ ਬਣਨ ਨਾਲ ਸਮੁੱਚੇ ਪੰਜਾਬ ਦੇ ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਡਾ ਘੁੰਡਰ ਨੇ ਕਿਹਾ ਕਿ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਸਦਕਾ ਝਿੰਜਰ ਇਸ ਮੁਕਾਮ ਤੇ ਪਹੁੰਚੇ ਹਨ। ਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਅੱਗੋਂ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਹਨ ਸੂਬੇ ਦੇ ਨੌਜਵਾਨਾਂ ਵਿੱਚ ਨਵੀਂ ਰੂਹ ਫੂਕਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਕਰਨ ਵਿੱਚ ਕਾਮਯਾਬ ਹੋਣਗੇ। ਇਸ ਮੌਕੇ ਤੇ ਝਿੰਜਰ ਨੂੰ ਵਧਾਈ ਦੇਣ ਵਾਲੀਆਂ ਵਿੱਚ ਡਾ ਸੁਖਦੇਵ ਸਿੰਘ ਨੱਤ, ਯੂਥ ਆਗੂ ਬਲਦੇਵ ਸਿੰਘ ਦੇਬੀ, ਇੰਦਰਜੀਤ ਸਿੰਘ, ਰਣਬੀਰ ਸਿੰਘ ਯੂ ਕੇ, ਵਿਸ਼ਾਲ ਭੜੀ ਪ੍ਰਮੁੱਖ ਹਨ।

