ਸ਼ਹਿਰ ਦੇ ਵਾਰਡਾਂ `ਚ ਹੋਣਗੇ ਰਿਕਾਰਡਤੋੜ ਵਿਕਾਸ ਕਾਰਜ਼ : ਤੇਜਿੰਦਰ ਮਹਿਤਾ
ਵਾਰਡ 36 ਚਆਪ` ਪ੍ਰਧਾਨ ਤੇਜਿੰਦਰ ਮਹਿਤਾ ਨੇ ਲੋਕਾਂ ਦੀਆਂ ਸੁਣੀਆਂ ਪਰੇਸ਼ਾਨੀਆਂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਾਰਡਾਂ ਚ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰਤੇ ਲੋਕਾਂ ਨਾਲ ਮੀਟਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਸਬੰਧ ਚ ਲਗਾਤਾਰ ਵਾਰਡਾਂਚ ਮੀਟਿੰਗਾਂ ਸਿਲਸਿਲਾ ਜਾਰੀ ਹੈ। ਇਨ੍ਹਾਂ ਦੀ ਅਗੁਵਾਈ ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਵੱਲੋਂ ਕੀਤੀ ਗਈ ਹੈ। ਇਸੇ ਤਹਿਤ ਅੱਜ ਵਾਰਡ ਨੰਬਰ 36 `ਚ ਵਾਰਡ ਪ੍ਰਧਾਨ ਭੁਪਿੰਦਰ ਮਚਾਲ ਤੇ ਜ਼ਿਲ੍ਹਾ ਐਸਸੀ ਵਿੰਗ ਦਵਿੰਦਰ ਸਿੰਘ ਮੱਟੂ ਦੀ ਨਿਗਰਾਨ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਰਾਜਵੀਰ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਜਿ਼ਲ੍ਹਾ ਸਕੱਤਰ, ਮੁਖਤਿਆਰ ਸਿੰਘ ਗਿੱਲ ਜਿ਼ਲ੍ਹਾ ਖ਼ਜਾਨਚੀ, ਰਵੇਲ ਸਿੱਧੂ ਤੇ ਸਾਰੀ ਜਿ਼ਲ੍ਹਾ ਟੀਮ ਵੱਲੋਂ ਬੂਥ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਪ੍ਰਧਾਨ ਤੇਜਿੰਦਰ ਮਹਿਤਾ ਨੇ ਲੋਕਾਂ ਨੇ ਵਾਰਡ ਵਾਸੀਆਂ ਤੋਂ ਸੜਕਾਂ, ਸੀਵਰੇਜ, ਗੰਦਗੀ ਤੇ ਸਾਫ਼ ਪਾਣੀ ਦੀਆਂ ਦੀਆਂ ਆ ਰਹੀਆਂ ਪਰੇਸ਼ਾਨੀਆਂ ਸਬੰਧੀਅ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।
ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਦੀ ਪਾਰਟੀ ਪਹਿਲਾਂ ਦੀਆਂ ਪਾਰਟੀਆਂ ਵਰਗੀ ਨਹੀਂ ਹੈ। ਸਾਡੀ ਪਾਰਟੀ ਸਿਰਫ਼ ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਵਿਚ ਵਿਸ਼ਵਾਸ ਰੱਖਦੀ ਹੈ।ਪਾਰਟੀ ਵੱਲੋਂ ਵੱਡੇ ਪੱਧਰਤੇ ਭ੍ਰਿਸ਼ਟਾਚਾਰੀਆਂ ਖਿ਼ਲਾਫ਼ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ।ਕਿਉਂਕਿ ਪਹਿਲਾਂ ਵਾਲੀਆਂ ਪਾਰਟੀਆਂ ਦੀਆਂ ਹੀ ਕਮੀਆਂ ਰਹੀਆਂ ਹਨ, ਜਿਨ੍ਹਾਂ ਨੇ ਰਾਜ ਭਾਗ ਦਾ ਆਨੰਦ ਮਾਣਿਆ ਹੈ। ਜਦੋਂਕਿ ਸਾਡੀ ਪਾਰਟੀ ਲੋਕਾਂ ਦੀ ਸੇਵਾ ਲਈ ਬਣੀ ਹੈ।ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਚ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਹੈ ਤਾਂ ਸ਼ਹਿਰ ਦੇ ਵਾਰਡਾਂਚ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਜਾਣਗੇ। ਜੋ ਦੂਸਰਿਆਂ ਲਈ ਵੀ ਇੱਕ ਮਿਸਾਲ ਬਣਨਗੇ। ਇਸ ਮੌਕੇ ਬੂਥ ਕਮੇਟੀ ਮੈਂਬਰ ਐੱਸਸੀ ਵਿੰਗ ਕੁਆਰਡੀਨੇਟਰ ਦਵਿੰਦਰ ਸਿੰਘ ਮੱਟੂ, ਮਨਜੀਤ ਮੋਨੂੰ ਸਾਬਕਾ ਪ੍ਰਧਾਨ, ਰਣਬੀਰ ਸਹੋਤਾ, ਗੁਰਮੀਤ ਬਿਡਲ, ਗੁਰਦੇਵ ਗਿੱਲ, ਸਤਪਾਲ ਗਿੱਲ, ਸ਼ਾਮ ਲਾਲ, ਸਿ਼ਵ ਕੁਮਾਰ ਮੌਜੂਦ ਸਨ।

