ਹਰਿਆਣਾਚੰਡੀਗੜ੍ਹ

ਯੋਗ ਹਿੰਦੂਸਤਾਨ ਦੀ ਸ਼ੈਲੀ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯਤਨਾਂ ਨਾਲ ਇਸ ਸ਼ੈਲੀ ਨੁੰ ਵਿਸ਼ਵ ਦੇ ਕਈ ਦੇਸ਼ਾਂ ਨੇ ਸਵੀਕਾਰਿਆ ਹੈ – ਗ੍ਰਹਿ ਅਤੇ ਆਯੂਸ਼ ਮੰਤਰੀ ਅਨਿਲ ਵਿਜ

ਸੂਬੇ ਦੇ ਪਿੰਡਾਂ ਵਿਚ 1000 ਯੋਗਸ਼ਾਲਾਵਾਂ ਬਣ ਕੇ ਤਿਆਰ, ਲਗਭਗ 1000 ਯੋਗ ਕੋਚ ਭਰਤੀ ਹੋਏ – ਅਨਿਲ ਵਿਜ

ਚੰਡੀਗੜ੍ਹ, 21 ਜੂਨ (ਮਧੂਸਾਰ ਬਿਊਰੋ) – ਹਰਿਆਣਾਦੇ ਗ੍ਰਹਿ , ਸਿਹਤ ਅਤੇ ਆਯੂਸ਼ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਯੋਗ ਰਿਸ਼ੀਆਂ ਮੁਨੀਆਂ ਦੀ ਧਰੋਹਰ ਹਨ। ਪੁਰਾਣੀ ਸੇਮਂ ਤੋਂ ਹੀ ਯੋਗ ਦੀ ਮਹਤੱਵਤਾ ਰਹੀ ਹੈ। ਯੋਗ ਹਿੰਦੂਸਤਾਨ ਦੀ ਸ਼ੈਲੀ ਹੈ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਨਾਲ ਇਸ ਸ਼ੈਲੀ ਨੂੰ ਵਿਸ਼ਵ ਦੇ ਕਈ ਦੇਸ਼ਾਂ ਨੇ ਸਵੀਕਾਰ ਕੀਤਾ ਹੈ। ਸਾਡਾ ਸੌਭਾਗ ਹੈ ਕਿ 9ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਅੱਜ ਸ਼ਾਮ ਨੂੰ ਯੂਏਨ ਓ ਦੇ ਸੈਂਟਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮੇਰਿਕਨ ਲੋਕਾਂ ਦੇ ਨਾਲ ਯੋਗ ਕਰਣਗੇ ਜੋਕਿ ਸਾਡੇ ਲਈ ਵੱਡੇ ਹੀ ਮਾਣ ਦੀ ਗਲ ਹੈ। ਆਯੂਸ਼ ਮੰਤਰੀ ਅੱਜ ਸੂਬਾ ਅੰਬਾਲਾ ਕੈਂਟ ਦੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ ਕੌਮਾਂਤਰੀ ਯੋਗਾ ਦਿਵਸ ‘ਤੇ ਪ੍ਰਬੰਧਿਤ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਹਜਾਰਾਂ ਯੋਗ ਸਾਧਕਾਂ ਅਤੇ ਹੋਰ ਸੰਬੋਧਿਤ ਕਰ ਰਹੇ ਸਨ। ਆਯੂਸ਼ ਮੰਤਰੀ ਅਨਿਲ ਵਿਜ ਨੇ ਪ੍ਰੋਟੋਕਾਲ ਦੇ ਤਹਿਤ ਮੌਜੂਦ ਪ੍ਰਤੀਭਾਗੀਆਂ ਦੇ ਨਾਲ ਯੋਗ ਦੀ ਵੱਖ-ਵੱਖ ਆਸਨਾਂ ਕੀਤੀਆਂ। ਉਨ੍ਹਾਂ ਨੇ ਯੋਗ ਆਯੋਗ ਵੱਲੋਂ ਕਿਤਾਬ ਯੋਗਮਯ ਹਰਿਆਣਾ, ਯੋਗ ਸਮਾਨਯ ਅਭਿਆਸਕ੍ਰਮ ਪ੍ਰੋਟੋਕਾਲ ਮਹੀਨਾ ਮੈਗਜੀਨ ਅਤੇ ਕੌਮੀ ਵਿਚਾਰ, ਕੌਮੀ ਸੋਵਿਨੀਅਰ ਦੀ ਵੀ ਘੁੰਡ ਚੁਕਾਈ ਕੀਤੀ। ਇਸ ਸਾਲ ਥੀਮ ਵਸੂਧੇਵ ਕੁਟੁਬਕਮ ਦੇ ਲਈ ਯੋਗ ਯਾਨੀ ਸਾਰਾ ਵਿਸ਼ਵ ਸਾਡਾ ਪਰਿਵਾਰ ਹੈ – ਆਯੂਸ਼ ਮੰਤਰੀ ਅਨਿਲ ਵਿਜ ਆਯੂਸ਼ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਦੇ ਇਸ ਮੌਕੇ ‘ਤੇ ਇਸ ਸਾਲ ਦਾ ਥੀਮ ਵਸੂਧੇਵ ਕੁਟੁਬਕਮ ਦੇ ਲਈ ਯੋਗ ਯਾਨੀ ਸਾਰਾ ਵਿਸ਼ਵ ਸਾਡਾ ਪਰਿਵਾਰ ਹੈ। ਹਰ ਘਰ ਆਂਗਨ ਯੋਗ ਰਾਹੀਂ ਘਰ-ਘਰ ਤਕ ਯੋਗ ਨੂੰ ਪਹੁੰਚਾਉਂਦੇ ਹੋਏ ਇਸ ਨਾਲ ਜੋੜਨਾ ਹੈ। ਅਸੀਂ ਯੋਗ ਰਾਹਹੀਂ ਨਾਲ ਵਿਸ਼ਵ ਨੂੰ ਇਕ ਸੋਚ ‘ਤੇ ਲਿਆਉਣ ਲਈ ਕਾਮਯਾਬ ਹੋ ਸਕਦੇ ਹਨ।

ਸੂਬੇ ਵਿਚ 6500 ਯੋਗਸ਼ਾਲਾਵਾਂ ਖੋਲਣ ਦਾ ਸਕੰਲਪ, ਇਕ ਹਜਾਰ ਤਿਆਰ – ਮੰਤਰੀ ਅਨਿਲ ਵਿਜ

ਆਯੂਸ਼ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ 6500 ਪਿੰਡਾਂ ਯੋਗਸ਼ਾਲਾਵਾਂ ਖੋਲਣ ਦਾ ਸਕੰਲਪ ਲਿਆ ਹੈ, 1000 ਯੋਗ ਸ਼ਾਲਾਵਾਂ ਬਣ ਕੇ ਤਿਆਰ ਵੀ ਹੋ ਚੁੱਕੀਆਂ ਹਨ ਅਤੇ ਲਗਭਗ ਇਕ ਹਜਾਰ ਯੋਗ ਕੋਚ ਵੀ ਭਰਤੀ ਕਰ ਲਏ ਗਏ ਹਨ। ਆਯੂਰਵੈਦ ਅਤੇ ਯੋਗ ਨੂੰ ਪ੍ਰੋਤਸਾਹਨ ਮਿਲੇ ਇਸ ਲਈ ਕੁਰੂਕਸ਼ੇਤਰ ਵਿਚ 100 ਏਕੜ ਭੁਮੀ ਵਿਚ ਆਯੂਸ਼ ਯੂਨੀਵਰਸਿਟੀ ਸਥਾਪਿਤ ਕਰਨ ਦਾ ਕਾਰਜ ਕੀਤਾ ਜਾ ਰਿਹਾ ਹੈ ਜਿਸ ਵਿਚ ਆਯੂਰਵੇਦ ਨਾਲ ਜੁੜੀ ਪੰਜਾਂ ਬਿੰਦੂਆਂ ਆਯੂਰਵੇਦ, ਯੋਗ, ਸਿੱਦਾ, ਯੁਨਾਨੀ, ਹੋਮਿਓਪੈਥੀ ਦੇ ਬਾਰੇ ਵਿਚ ਵਿਦਿਆਰਥੀ ਪੜਾਈ ਕਰਣਗੇ ਅਤੇ ਇਸ ਦੀ ਸੰਪੂਰਨ ਜਾਣਕਾਰੀ ਹਾਸਲ ਕਰਣਗੇ।

ਯੋਗ ਨੂੰ ਕੋਰਸ ਵਿਚ ਜਰੂਰੀ ਕੀਤਾ ਜਾ ਰਿਹਾ ਹੈ – ਅਨਿਲ ਵਿਜ

ਹਰਿਆਣਾ ਵਿਚ ਵੀ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਕੰਮ ਕੀਤੇ ਜਾ ਰਹੇ ਹਨ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਯੋਗ ਨੂੰ ਕੋਰਸ ਵਿਚ ਜਰੂਰੀ ਕਰਨ ਲਈ ਕਿਹਾ ਹੈ ਅਤੇ ਨਿਜੀ ਸਕੂਲਾਂ ਨੂੰ ਵੀ ਇਸ ਨੂੰ ਕਰਨ ਬਾਰੇ ਅਪੀਲ ਕੀਤੀ ਹੈ। ਉਨ੍ਹਾਂ ਦਾ ਮੰਨਨਾ ਹੈ ਕਿ ਹਰਿਆਣਾ ਸੂਬਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਯੋਗ ਨੂੰ ਕੋਰਸ ਵਿਚ ਸ਼ਾਮਿਲ ਕਰਨ ਦਾ ਕਾਰਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਯੋਗ ਨੂੰ ਪ੍ਰੋਤਸਾਹਨ ਦੇਣ ਲਈਯੋਗ ਆਯੋਗ ਦੀ ਵੀ ਸਥਾਪਨਾ ਕੀਤੀ ਗਈ ਹੈ। ਯੋਗ ਆਯੋਗ ਰਾਹੀਂ ਵੱਖ-ਵੱਖ ਗਤੀਵਿਧੀਆਂ ਰਾਹੀਂ ਕਾਰਜ ਕੀਤੇ ਜਾ ਰਹੇ ਹਨ। ਪਿਛਲੇ ਦਿਨਾਂ ਯੋਗ ਆਯੋਗ ਵੱਲੋਂ 75 ਹਜਾਰ ਸੂਰਿਆ ਨਮਸਕਾਰ ਮੁਹਿੰਮ ਤਹਿਤ ਪ੍ਰੋਗ੍ਰਾਮ ਕੀਤੇ ਗਏ ਸਨ ਜਿਸ ਵਿਚ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਨੇ ਹਿੱਸਾ ਲੈਂਦੇ ਹੋਏ ਇਸ ਪ੍ਰੋਗ੍ਰਾਮ ਨੂੰ ਸਫਲ ਬਣਾਇਆ ਹੈ।

ਯੋਗ ਮਾਨਸ ਏਪ ਨੂੰ ਲਾਂਚ ਕੀਤਾ – ਅਨਿਲ ਵਿਜ

ਆਯੂਸ਼ ਮੰਤਰੀ ਨੇ ਇਸ ਮੌਕੇ ‘ਤੇ ਯੋਗ ਮਾਨਸ ਏਪ ਵੀ ਲਾਂਚ ਕੀਤਾ ਗਿਆ ਹੈ। ਗੂਗਲ ਪਲੇ ਸਟੋਰ ਨਾਲ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਏਪ ਰਾਹੀਂ ਯੋਗਸ਼ਾਲਾਵਾਂ ਵਿਚ ਯੋਗ ਲਈ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਯੋਗਸ਼ਾਲਾ ਵਿਚ ਕਿੰਨ੍ਹੇ ਯੋਗ ਕੋਚਾਂ ਨੇ ਰਜਿਸਟਰਡ ਕਰਵਾਇਆ ਹੈ ਅਤੇ ਉਹ ਕਿੰਨ੍ਹੇ ਸਮੇਂ ਯੋਗ ਨਾਲ ਜੁੜੇ ਆਸਨ ਕਰਵਾਉਂਦੇ ਹਨ। ਸਾਰੀ ਸੰਪੂਰਨ ਜਾਣਕਾਰੀ ਡੈਸਕਬੋਰਡ ‘ਤੇ ਦੇਖੀ ਜਾ ਸਕਦੀ ਹੈ।

ਅੰਬਾਲਾ ਵਿਚ ਕਈ ਯੋਗਸ਼ਾਲਾਵਾਂ – ਵਿਜ

ਆਯੂਸ਼ ਮੰਤਰੀ ਨੇ ਕਿਹਾ ਕਿ ਅੰਬਾਲਾ ਵਿਚ 8-9 ਵੱਡੀ ਯੋਗਸ਼ਾਲਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਬਾਲਾ ਕੈਂਟ ਵਿਚ ਸੁਭਾਸ਼ ਪਾਰਕ ਦੇ ਨੇੜੇ ਜੋ ਯੋਗਸ਼ਾਲਾ ਸਥਾਪਿਤ ਹੈ ਉਸ ਦਾ ਯੋਗ ਆਯੋਗ ਵੱਲੋਂ ਜਾਇਜਾ ਲਿਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਯੋਗਸ਼ਾਲਾ ਨੂੰ ਸੁੰਦਰ ਅਤੇ ਦਿਲਖਿਚਵੀਂ ਦਸਿਆ ਹੈ ਅਤੇ ਕਿਹਾ ਹੈ ਕਿ ਇਸੀ ਤਰਜ ‘ਤੇ ਸੂਬੇ ਵਿਚ ਹੋਰ ਯੋਗਸ਼ਾਲਾਵਾਂ ਬਣਨ।

Leave a Reply

Your email address will not be published. Required fields are marked *