ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

Elon ਮਸਕ ਨਾਲ ਪੀਐਮ ਮੋਦੀ ਨੇ ਕੀਤੀ ਮੁਲਾਕਾਤ

ਅਮਰੀਕਾ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੌਰੇ ‘ਤੇ ਮੰਗਲਵਾਰ ਰਾਤ ਕਰੀਬ 10 ਵਜੇ ਅਮਰੀਕਾ ਪਹੁੰਚ ਗਏ। ਉਸ ਸਮੇਂ ਅਮਰੀਕਾ ਵਿਚ ਦੁਪਹਿਰ ਦੇ 12:30 ਵੱਜ ਚੁੱਕੇ ਸਨ। ਜੌਹਨ ਐੱਫ ਕੈਨੇਡੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਉੱਥੇ ਮੌਜੂਦ ਭਾਰਤੀ ਮੂਲ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।

ਹਵਾਈ ਅੱਡੇ ਤੋਂ ਪ੍ਰਧਾਨ ਮੰਤਰੀ ਹੋਟਲ ਲੋਟੇ ਨਿਊਯਾਰਕ ਪੈਲੇਸ ਪਹੁੰਚੇ। ਇੱਥੇ ਉਹ ਟੇਸਲਾ ਦੇ ਸਹਿ-ਸੰਸਥਾਪਕ ਅਤੇ ਟਵਿੱਟਰ ਦੇ ਮਾਲਕ ਐਲੋਨ ਮਸਕ ਸਮੇਤ ਨੋਬਲ ਪੁਰਸਕਾਰ ਜੇਤੂਆਂ, ਅਰਥਸ਼ਾਸਤਰੀਆਂ, ਕਲਾਕਾਰਾਂ, ਵਿਗਿਆਨੀਆਂ, ਵਿਦਵਾਨਾਂ ਵਰਗੀਆਂ 24 ਸ਼ਖਸੀਅਤਾਂ ਨੂੰ ਮਿਲੇ।

Leave a Reply

Your email address will not be published. Required fields are marked *