ਨਰਸਿੰਗ ਸਕੂਲ, ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਮਨਾਇਆ ਗਿਆ ਯੋਗਾ ਦਿਵਸ,
ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਜਰੂਰੀ: ਸਿਵਲ ਸਰਜਨ
ਪਟਿਆਲਾ 23 ਜੂਨ (ਰਮਨਦੀਪ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਮਾਨਸਿਕ ਅਤੇ ਸ਼ਰੀਰਿਕ ਤੰਦਰੂਸਤੀ ਨੂੰ ਕਾਇਮ ਰੱਖਣ ਲਈ ਅੱਜ ਜਿਲ਼ੇ ਦੀਆਂ ਪੀ.ਐਚ.ਸੀ, ਸੀ.ਐਚ.ਸੀ ਅਤੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ ਯੋਗ ਦਿਵਸ ਮਨ੍ਹਾ ਕੇ ਸਟਾਫ ਅਤੇ ਲੋਕਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਲਾਭ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸੇ ਕੜੀ ਵਿੱਚ ਅੱਜ ਨਰਸਿੰਗ ਸਕੂਲ, ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਯੋਗਾ ਦਿਵਸ ਮਨਾਇਆ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਸਾਲ 2015 ਤੋਂ ਹਰ ਸਾਲ 21 ਜ਼ੂਨ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਯੋਗਾ ਅਭਿਆਸ ਭਾਰਤੀ ਸੱਭਿਅਤਾ ਦਾ ਇੱਕ ਪੁਰਾਤਨ ਅੰਗ ਹੈ। ਪੁਰਾਤਨ ਸਮੇਂ ਤੋਂ ਲੈ ਕੇ ਅਜੋਕੇ ਯੁੱਗ ਤੱਕ ਦੇ ਲੰਮੇ ਸਫਰ ਵਿੱਚ ਯੋਗਾ ਪ੍ਰਣਾਲੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਦਾ ਬਹੁਤ ਸਾਰੇ ਲੋਕਾਂ ਵੱਲੋਂ ਲਾਭ ਉੱਠਾਇਆ ਗਿਆ ਹੈ। ਸ਼ਰੀਰਿਕ ਅਤੇ ਮਾਨਸਿਕ ਤੰਦਰੂਸਤੀ ਲਈ ਯੋਗਾ ਜਰੂਰੀ ਹੈ ਅਤੇ ਅੱਜ ਦੀ ਇਸ ਮੋਜੂਦਾ ਤੇਜ ਰਫਤਾਰ ਜਿੰਦਗੀ`ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗਾ ਅਪਣਾਉਣਾ ਬਹੁਤ ਜ਼ਰੂਰੀ ਹੈ
ਕਿਉਂਕਿ ਤੰਦਰੁਸਤ ਸ਼ਰੀਰ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ।ਹਰ ਰੋਜ਼ ਯੋਗਾ ਕਰਨ ਦੇ ਬਹੁਤ ਸਾਰੇ ਲਾਭ ਹਨ ਜਿਵੇਂ ਯੋਗਾ ਕਰਨ ਨਾਲ ਸਰੀਰ ਲੱਚਕਦਾਰ ਰਹਿੰਦਾ ਹੈ, ਤਨਾਅ ਤੋਂ ਛੁੱਟਕਾਰਾ ਮਿਲਦਾ ਹੈ , ਮਾਨਸਿਕਤਾ ਦਾ ਵਿਕਾਸ ਹੁੰਦਾ ਹੈ, ਦਿਲ ਦੀਆਂ ਬਿਮਾਰੀਆਂ ਰੋਕਣ ਵਿੱਚ ਲਾਭਦਾਇਕ ਹੈ, ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ ਆਦਿ ਹੋਰ ਕਈ ਬਿਮਾਰੀਆਂ ਹਨ , ਜਿਨ੍ਹਾਂ ਤੋਂ ਰੋਜ਼ਾਨਾਂ 20 ਮਿੰਟ ਯੋਗਾ ਅਭਿਆਸ ਕਰਕੇ ਬੱਚਿਆ ਜਾ ਸਕਦਾ ਹੈ।ਇਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਐਮ.ਐਸ. ਡਾ. ਜਗਪਾਲਇੰਦਰ ਸਿੰਘ ਨੇ ਯੋਗਾ ਦੇ ਫਾਇਦਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਐਮ. ਦੀ ਯੋਗਸ਼ਾਲਾ ਅਤੇ ਯੋਗਸ਼ਾਲਾ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਹੈਲਪਲਾਈਨ ਨੰਬਰ 7669400500 ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ. ਵੱਲੋਂ ਹਾਜ਼ਰੀਨ ਨੂੰ ਤੰਦਰੁਸਤ ਜੀਵਨ ਬਤੀਤ ਕਰਨ ਲਈ ਰੋਜ਼ਾਨਾਂ ਯੋਗਾ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੁੰ ਜਾਗਰੂਕ ਕਰਨ ਲਈ ਕਿਹਾ ਗਿਆ ।ਇਸ ਦੌਰਾਨ ਯੋਗਾ ਮਾਹਿਰ ਸੀ ਐਚ ਸੀ ਤ੍ਰਿਪੜੀ ਦੀ ਹੋਮਿਓਪੈਥੀ ਮੈਡੀਕਲ ਅਫਸਰ ਡਾ. ਰਾਜਨੀਤ ਕੌਰ ਵੱਲੋਂ ਯੋਗਾ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਅਤੇ ਅਸ਼ਰਫਜੀਤ ਸਿੰਘ , ਪ੍ਰਿੰਸੀਪਲ ਨਰਸਿੰਗ ਸਕੂਲ ਪਰਮਜੀਤ ਕੌਰ, ਟਿਊਟਰ ਰਜਨੀ ਬਾਲਾ, ਰਾਜਵਿੰਦਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ , ਡਿਪਟੀ ਐਮ.ਈ.ਆਈ ਓ ਭਾਗ ਸਿੰਘ ਤੇ ਜ਼ਸਜੀਤ ਕੌਰ , ਜਿਲਾ ਬੀ ਸੀ ਸੀ ਜ਼ਸਵੀਰ ਕੌਰ, ਪੀ.ਏ. ਜ਼ਸਪਾਲ ਕੌਰ, ਬਿੱਟੂ ਕੁਮਾਰ ਅਤੇ ਗੌਤਮ ਕੁਮਾਰ ਆਦਿ ਹਾਜ਼ਰ ਸਨ।

