ਨਸ਼ਿਆਂ ਹਾਦਸਿਆਂ ਨੂੰ ਰੋਕਣਾ ਸਾਡੀ ਮੁੱਢਲੀ ਜ਼ੁਮੇਵਾਰੀਆਂ – ਹਰਜੋਤ ਸਿੰਘ ਹੰਢਾਣਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੰਤਰਰਾਸ਼ਟਰੀ ਨਸ਼ਾ ਵਿਰੋਧੀ ਅਤੇ ਨਸ਼ਿਆਂ ਦੀ ਸਮੱਗਲਿੰਗ ਰੋਕਣ ਦੇ ਦਿਵਸ਼ ਨੂੰ ਮੁੱਖ ਰੱਖਦਿਆਂ ਅਤੇ ਪੰਜਾਬ ਸਰਕਾਰ ਦੇ ਨਸ਼ਿਆਂ ਹਾਦਸਿਆਂ ਅਪਰਾਧਾਂ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਚਲਾਈ ਮੁਹਿੰਮ ਤਹਿਤ ਪੀ ਆਰ ਟੀ ਸੀ ਪਟਿਆਲਾ ਦੇ ਡਰਾਈਵਰਾਂ ਕਡੰਕਟਰਾਂ ਦੇ ਟ੍ਰੇਨਿੰਗ ਸਕੂਲ ਵਿਖੇ ਚੇਅਰਮੈਨ ਸ੍ਰੀ ਹਰਜੋਤ ਸਿੰਘ ਹੰਢਾਣਾ ਦੀ ਪ੍ਰਵਾਨਗੀ ਅਨੁਸਾਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਸ਼੍ਰੀ ਹਰਜੋਤ ਸਿੰਘ ਹੰਢਾਣਾ ਨੇ ਕਿਹਾ ਕਿ ਪੀ ਆਰ ਟੀ ਸੀ ਦੇ ਡਰਾਈਵਰਾਂ ਕਡੰਕਟਰਾਂ ਹੈਲਪਰਾ ਅਤੇ ਦੂਸਰੇ ਸਟਾਫ਼ ਮੈਂਬਰਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਉਨ੍ਹਾਂ ਨੇ ਕਦੇ ਵੀ ਕੋਈ ਗ਼ੈਰ ਕਾਨੂੰਨੀ ਕਾਰਜ ਸੜਕਾਂ ਦਫ਼ਤਰਾਂ ਅਤੇ ਫ਼ੀਲਡ ਵਿਖੇ ਨਹੀਂ ਕਰਨੇ। ਇਸ ਮੌਕੇ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ, ਕਾਉਸਲਰ ਅਮਰਜੀਤ ਕੌਰ, ਅਮ੍ਰਿੰਤ ਪਾਲ ਅਤੇ ਪਰਵਿੰਦਰ ਵਰਮਾ ਨੇ ਦੱਸਿਆ ਕਿ ਜਲਦੀ ਹੀ ਪੰਜਾਬ ਨਸ਼ਿਆਂ ਮੁਕਤ ਹੋਵੇਂਗਾ ਕਿਉਂਕਿ ਨਸ਼ਿਆਂ ਦੇ ਵਿਉਪਾਰੀਆਂ ਨੂੰ ਪਕੜਣ ਲਈ ਜੰਗੀ ਪੱਧਰ ਤੇ ਪੰਜਾਬ ਪੁਲਿਸ ਯਤਨਸ਼ੀਲ ਹੈ ਅਤੇ ਨਸ਼ਿਆਂ ਦੀ ਸਪਲਾਈ ਬੰਦ ਹੋ ਗਈ ਹੈ। ਨਸ਼ੇ ਕਰਦੇ ਨੋਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਛੁਡਾਊ ਕੇਂਦਰਾਂ ਵਿਖੇ ਇੰਨਡੋਰ ਆਉਟਡੋਰ ਓਟ ਕਾਉਂਸਲਿੰਗ ਅਤੇ ਕਈ ਹੋਰ ਗਤੀਵਿਧੀਆਂ ਰਾਹੀਂ ਯਤਨ ਕੀਤੇ ਜਾ ਰਹੇ ਹਨ।
ਵਿਦਿਆਰਥੀਆਂ ਮਾਪਿਆਂ ਅਤੇ ਨਾਗਰਿਕਾਂ ਨੂੰ ਨਸ਼ਿਆਂ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਸਮਸਿਆਵਾਂ ਹਾਦਸਿਆਂ ਅਤੇ ਅਪਰਾਧਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇੰਸਪੈਕਟਰ ਕਰਮਜੀਤ ਕੌਰ, ਇੰਚਾਰਜ ਟਰੇਫਿਕ ਸਿੱਖਿਆ ਸੈਲ ਪੰਜਾਬ ਪੁਲਿਸ ਨੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਦੀ ਸਮੱਗਲਿੰਗ ਇੱਕ ਘਲੋਣਾ ਅਪਰਾਧ ਹੈ ਇਸ ਲਈ ਲਾਲਚ ਵਿੱਚ ਫਸਕੇ ਆਪਣੇ ਅਤੇ ਆਪਣੇ ਘਰ ਪਰਿਵਾਰ ਦੇ ਵਰਤਮਾਨ ਅਤੇ ਭਵਿੱਖ ਨੂੰ ਤਬਾਹ ਨਾ ਕੀਤਾ ਜਾਵੇ। ਉਨ੍ਹਾਂ ਨੇ ਪੁਲਿਸ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਵੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਸੜਕੀ ਹਾਦਸਿਆਂ ਘਰ ਪਰਿਵਾਰਾਂ ਵਿੱਚ ਕਿਸੇ ਨੂੰ ਦਿਲ ਦਾ ਦੌਰਾ ਬੇਹੋਸ਼ੀ ਜਾਂ ਕਿਸੇ ਹੋਰ ਘਟਨਾ ਸਮੇਂ ਮਰਨ ਤੋਂ ਬਚਾਉਣ ਲਈ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਜਾਣਕਾਰੀ ਦਿੱਤੀ। ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਟ੍ਰੇਨਿੰਗ ਸਕੂਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਚੈਅਰਮੈਨ ਸਾਹਿਬ,ਐਮ ਡੀ ਸਾਹਿਬ ਅਤੇ ਦੂਸਰੇ ਅਧਿਕਾਰੀਆਂ ਵਲੋਂ ਪੀ ਆਰ ਟੀ ਸੀ ਕਰਮਚਾਰੀਆਂ ਨੂੰ ਚੰਗੀ ਸਿਹਤ ਤਦੰਰੁਸਤੀ ਸੁਰੱਖਿਆ ਬਚਾਉ ਸਨਮਾਨ ਅਤੇ ਸੰਕਟ ਸਮੇਂ ਪੀੜਤਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ । ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪੂਆਂ ਤੋਂ ਆਏ ਡਰਾਈਵਰਾਂ ਕਡੰਕਟਰਾਂ ਹੈਲਪਰਾ ਨੇ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਕੂਲ ਵਿੱਖੇ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਹਮੇਸ਼ਾ ਨਿਯਮਾਂ ਕਾਨੂੰਨਾਂ ਅਸੂਲਾਂ ਅਨੁਸਾਰ ਹੀ ਕੰਮ ਕਰਦੇ ਹਨ।

