ਕੇ.ਪੀ.ਸਿੰਘ ਗਿੱਲ ਦੇ ਭੋਗ ਸਮਾਗਮ ‘ਚ ਸ਼ਾਮਿਲ ਹੋਣ ਵਾਲੇ ਗ੍ਰੰਥੀ ਸਿੰਘਾਂ ਨੂੰ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਾਂਗੇ : ਜਥੇਦਾਰ ਦਾਦੂਵਾਲ
ਪਟਿਆਲਾ,27 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿੱਖ ਕੌਮ ਦੀ ਅਵਾਜ ਨੂੰ ਦਬਾਉਣ ਲਈ ਅਤੇ ਅੱਤਵਾਦ ਦੇ ਨਾਮ ਤੇ ਹਜਾਰਾਂ ਬੇਕਸੂਰ ਸਿੰਘਾ ਨੂੰ ਝੂਠੇ ਪਲਿਸ ਮੁਕਾਬਲਿਆ ਦੀਆਂ ਮਨ ਘੜਤ ਕਹਾਣੀਆ ਬਣਾ ਕੇ ਹਜਾਰਾਂ ਮਾਵਾ ਪੁੱਤ ਭੈਣਾਂ ਦੇ ਵੀਰ,ਅਣਗਿਣਤ ਸੁਹਾਗਣਾ ਦੇ ਸੁਹਾਗਾਂ ਨੂੰ ਪੰਜਾਬ ਦੇ ਸਾਬਕਾ ਡੀ.ਜੀ.ਪੀ.ਕੇ.ਪੀ.ਐਸ ਗਿੱਲ ਨੇ ਆਪਣੇ ਅਕਾਵਾਂ ਦੇ ਹੁਕਮਾਂ ਤੇ ਚੁੱਣ ਚੁਣ ਕੇ ਸ਼ਹੀਦ ਕੀਤਾ ਹੈ,ਇਨ੍ਹਾਂ ਬੇਕਸੂਰ ਸ਼ਹੀਦੀਆ ਲਈ ਅਸਲੀ ਜਿੰਮੇਵਾਰ ਪਾਏ ਜਾਣ ਕਰਕੇ ਬੀਤੇ ਸਮੇ ਦੋਰਾਨ ਸਰਬਤ ਖਾਲਸਾ ਵੱਲੋਂ ਕੇ.ਪੀ.ਐਸ.ਗਿੱਲ ਨੂੰ ਪੰਥ ਵਿੱਚੋ ਸ਼ੇਕ ਦਿੱਤਾ ਗਿਆ ਸੀ।
ਇਸ ਲਈ ਜਾਗਦੀ ਜਮੀਰ ਵਾਲੇ ਗ੍ਰੰਥੀ ਸਿੰਘ ਕੇ.ਪੀ.ਸਿੰਘ ਗਿੱਲ ਦੇ ਭੋਗ ਸਬੰਧੀ ਉਨ੍ਹਾਂ ਦੀ ਅਰਦਾਸ ਕਰਨ ਤੋਂ ਗੁਰੇਜ਼ ਕਰਨ ਦੀ ਕ੍ਰਿਪਾਲਤਾ ਕਰਨ, ਜੇਕਰ ਕੋਈ ਗ੍ਰੰਥੀ ਸਿੰਘ ਜਾਨ ਬੁੱਝ ਕੇ ਅਜਿਹਾ ਕਰੇਗਾ ਤਾਂ ਸਰਬਤ ਖਾਲਸਾ ਵੱਲੋਂ ਉਨ੍ਹਾਂ ਗ੍ਰੰਥੀ ਸਿੰਘਾਂ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਹੈ।ਕੇ.ਪੀ.ਐਸ ਗਿੱਲ ਦੀ ਮੋਤ ਦੀ ਖਬਰ ਤੋਂ ਉਪਰੰਤ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪਟਿਆਲਾ ਨੇੜੇ ਪਿੰਡ ਸੈਦਖੇੜੀ ਵਿਖੇ ਧਾਰਮਿਕ ਸਮਾਗਮ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਜਥੇਦਾਰ ਦਾਦੂਵਾਲ ਨੇ ਕਿਹਾ ਕਿ 10 ਨਵੰਬਰ 2015 ਨੂੰ ਚੱਬਾ ਵਿਖੇ ਸਰਬਤ ਖਾਲਸਾ ਵੱਲੋਂ ਕੇ.ਪੀ.ਸਿੰਘ ਗਿੱਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਸੀ,ਜਦ ਕਿ 20 ਜੁਲਾਈ 20 16 ਨੂੰ ਸਰਬਤ ਖਾਲਸਾ ਦੇ ਜਥੇਦਾਰਾਂ ਨੇ ਸ਼੍ਰੀ ਅਕਾਲ ਸਹਿਬ ਤੇ ਗੁਰਮਤਾ ਕਰਕੇ ਪੰਥ ਵਿੱਚੋ ਛੇਕ ਦਿੱਤਾ ਗਿਆ ਸੀ।ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜ਼ਕਾਲ ਦੋਰਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀਆ ਥਾ-ਥਾਂ ਹੋਈਆ ਬੇਅਦਬੀਆ ਦੇ ਅਸਲੀ ਦੋਸ਼ੀਆ ਨੂੰ ਕਾਬੂ ਕਰਨ ਵਿੱਚ ਜਿਥੇ ਪੂਰੀ ਤਰਾਂ ਅਸਫਲ ਰਹੀ ਸੀ,ਉਥੇ ਜਾਗਦੀ ਜਮੀਰ ਅਤੇ ਸਿੱਖ ਕੌਮ ਪ੍ਰਤੀ ਦਰਦ ਮਹਿਸੂਸ਼ ਕਰਕੇ ਧਰਮ ਪ੍ਰਚਾਰ ਕਰਨ ਵਾਲਿਆ ਦੇ ਰਾਹ ਰੋਕ ਕੇ ਪਖੰਡੀਆ ਦਾ ਪੂਰਿਆ ਪੱਖ ਬਾਦਲ ਸਰਕਾਰ ਲਈ ਖੁਦ ਘਾਤਕ ਸਾਬਤ ਹੋਇਆ ਹੈ।ਜਥੇਦਾਰ ਦਾਦੂਵਾਲ ਨੇ ਕਿਹਾ ਕਿ ਗੁਰੂਦੁਆਰਾ ਗਿਆਨ ਗੋਦੜੀ ਦੇ ਨਾਮ ਤੇ ਸਿਅਸੀ ਰੋਟੀਆ ਸੇਕਣ ਵਾਲੇ ਬਾਦਲ ਟੋਲੇ ਦੀਆ ਲੂਬੜ ਚਾਲਾ ਨੂੰ ਸਿੱਖ ਕੌਮ ਕਦੇ ਵੀ ਬਰਦਾਸਤ ਨਹੀ ਕਰੇਗੀ।ਅਤੇ ਨਾ ਹੀ ਸਿੱਖ ਪੰਥ ਮੂਲ ਸਥਾਨ ਤੋਂ ਬਿਨ੍ਹਾਂ ਗੁਰੂਦੁਆਰਾ ਗਿਆਨ ਗੋਦੜੀ ਹੋਰ ਜਗ੍ਹਾਂ ਤੇ ਪ੍ਰਵਾਨ ਕਰੇਗੀ।ਇਸ ਮੌਕੇ ਭਾਈ ਪਰਮਜੀਤ ਸਿੰਘ ਸੈਦਖੇੜੀ,ਭਾਈ ਜਗਰੂਪ ਸਿੰਘ ਬਰਾੜ,ਭਾਈ ਰਣਧੀਰ ਸਿੰਘ,ਭਾਈ ਖੜਕ ਸਿੰਘ,ਭਾਈ ਗੁਰਸੇਵਕ ਸਿੰਘ,ਭਾਈ ਹਰਜਿੰਦਰ ਸਿੰਘ,ਬਾਬ ਕੰਧਾਰਾ ਸਿੰਘ,ਭਾਈ ਦਲੇਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਸਿੱਖ ਸਖਸ਼ੀਅਤਾ ਮੌਜੂਦ ਸਨ।

