ਚੰਡੀਗੜ੍ਹਪੰਜਾਬ

ਕੀੜੀ ਪਿੰਡ ਵਿੱਚ ਇੱਕ ਦਿਨ ਵਿੱਚ ਸੀਵਰੇਜ਼ ਪਾ ਕੇ ਸਿਰਜਿਆ ਨਿਵੇਕਲਾ ਇਤਿਹਾਸ

ਸੰਤ ਸੀਚੇਵਾਲ ਜੀ ਦੀ ਅਗਵਾਈ ਵਿੱਚ ਜੰਗੀ ਪੱਧਰ ਤੇ ਚੱਲੀ ਕਾਰਸੇਵਾ

ਸੁਲਤਾਨਪੁਰ ਲੋਧੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਇਤਿਹਾਸਕ ਪਿੰਡ ਡੱਲਾ ਦੇ ਨਾਲ ਲੱਗਦੇ ਦੋ ਪਿੰਡਾਂ ਕੀੜੀ ਅਤੇ ਉਗਰੂਪੁਰ ਵਿੱਚ ਸੀਵਰੇਜ਼ ਪਾਉਣ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਅੱਜ ਕੀੜੀ ਪਿੰਡ ਵਿੱਚ ਸੀਵਰੇਜ਼ ਪਾਉਣ ਦੀ ਸ਼ੁਰੂਆਤ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਕੀਤੀ ਗਈ। ਇੱਕ ਦਿਨ ਵਿਚ ਹੀ 400 ਦੇ ਕਰੀਬ ਪਾਇਪਾਂ ਪਾ ਕੇ ਸੀਵਰੇਜ਼ ਦਾ ਮੁੱਖ ਕੰਮ ਨੇਪਰੇ ਚਾੜਿਆ ਗਿਆ। ਅੱਜ ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਬਾਉਲੀ ਸਾਹਿਬ ਵਿੱਚ ਅਰਦਾਸ ਕੀਤੀ ਗਈ। ਕੀੜੀ ਪਿੰਡ ਨੂੰ ਸਾਫ ਸੁੱਥਰਾ ਬਣਾਉਣ ਲਈ ਸੰਤ ਸੀਚੇਵਾਲ ਵੱਲੋਂ 7 ਟੀਮਾਂ ਲਗਾਈਆਂ ਗਈਆਂ ਸੀ ਜਿਹਨਾਂ ਨੇ 10 ਮਸ਼ੀਨਾਂ ਦੀ ਸਹਾਇਤਾ ਨਾਲ ਇਸ ਕਾਰਜ਼ ਨੂੰ ਇਕ ਦਿਨ ਵਿੱਚ ਹੀ ਨੇਪਰੇ ਚਾੜਿਆ। ਇਕ ਦਿਨ ਵਿੱਚ ਸੀਵਰੇਜ਼ ਪਾਉਣ ਦਾ ਕੰਮ ਇਸਤੋਂ ਪਹਿਲਾਂ ਸੰਤ ਸੀਚੇਵਾਲ ਵੱਲੋਂ ਪਿੰਡ ਭੰਡਾਲ ਦੋਨਾ ਤੇ ਜਲਾਲਪੁਰ ਵਿੱਚ ਸਫਲਤਾਪੂਰਵਕ ਕੀਤਾ ਜਾ ਚੁੱਕਾ ਹੈ। ਇਸ ਮੌਕੇ ਪੰਜਾਬ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਉਹਨਾਂ ਦੇ ਨਾਲ ਸੀਵਰੇਜ਼ ਬੋਰਡ ਦੇ ਨਿਗਰਾਨ ਇੰਜੀਅਨਰ, ਐਕਸੀਅਨ ਅਤੇ ਐਸ.ਡੀ.ਓ ਵੀ ਹਾਜ਼ਰ ਸਨ। ਸੰਤ ਸੀਚੇਵਾਲ ਨੇ ਸੀਵਰੇਜ਼ ਬੋਰਡ ਦੇ ਚੇਅਰਮੈਨ ਨੂੰ ਸੀਚੇਵਾਲ ਮਾਡਲ ਦੀਆਂ ਖੂਬੀਆਂ ਦੱਸਦਿਆਂ ਕਿਹਾ ਕਿ ਇਸ ਮਾਡਲ ਨਾਲ ਪਿੰਡਾਂ ਦਾ ਬਹੁੁਪੱਖੀ ਵਿਕਾਸ ਹੋਣ ਦਾ ਪੂਰੇ ਦੇਸ਼ ਵਿੱਚ ਮੁੱਢ ਬੰਨ੍ਹਿਆਂ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਨ 1999 ਵਿੱਚ ਪਹਿਲੀ ਵਾਰ ਸਥਾਪਿਤ ਕੀਤੇ ਸੀਚੇਵਾਲ ਮਾਡਲ ਵਿੱਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਇਸ ਮਾਡਲ ਨੇ ਕਿਦੇ ਦਾਇਰੇ ਵਿੱਚ ਬੰਨਿਆ ਨਹੀ ਜਾ ਸਕਦਾ।

ਉਹਨਾਂ ਦੱਸਿਆ ਕਿ ਤਲਵੰਡੀ ਮਾਧੋ ਪਿੰਡ ਵਿੱਚ ਸੀਚੇਵਾਲ ਮਾਡਲ-2 ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੀਚੇਵਾਲ ਮਾਡਲ-3 ਤਿਆਰ ਕੀਤਾ ਜਾ ਚੁੱਕਾ ਹੈ। ਡੱਲਾ ਸਾਹਿਬ ਵਰਗੇ ਇਤਿਹਾਸਿਕ ਪਿੰਡ ਦੇ ਨਾਲ ਲੱਗਦੇ ਪਿੰਡ ਕੀੜੀ ਅਤੇ ਉਗਰੂਪੁਰ ਦਾ ਸਾਂਝਾ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ। ਇਸ ਪਾਣੀ ਨੂੰ ਸਾਈਕਲੋਨ ਵਿਧੀ ਰਾਹੀ ਤਿੰਨ ਖੂਹਾਂ ਵਿੱਚ ਘੁੰਮਾਉਣ ਤੋਂ ਬਾਅਦ ਖਾਸ ਡਿਜ਼ਾਇਨ ਕੀਤੇ ਗਏ ਛੱਪੜ ਵਿੱਚ ਆ ਜਾਂਦਾ ਹੈ ਜਿਸਤੋਂ ਬਾਅਦ ਇਹ ਖੇਤੀ ਲਈ ਵਰਤਿਆ ਜਾਂਦਾ ਹੈ। ਇਸ ਮੌਕੇ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਸੀਵਰੇਜ਼ ਪਾਉਣ ਨੂੰ ਲੈ ਕੇ ਜੋ ਕਥਾਵਾਂ ਬਣੀਆਂ ਹੋਈਆਂ ਹਨ। ਸੰਤ ਸੀਚੇਵਾਲ ਵੱਲੋਂ ਉਹਨਾਂ ਨੂੰ ਜਿੱਥੇ ਤੋੜਿਆ ਗਿਆ ਹੈ ਉੱਥੇ ਹੀ ਪਿੰਡਾਂ ਲਈ ਸਭ ਤੋਂ ਵੱਡੀ ਸਮੱਸਿਆ ਜਾਂ ਸਰਾਪ ਬਣੇ ਗੰਦੇ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਨੂੰ ਲਗਦਾ ਕਰਨ ਨਾਲ ਇਹੀ ਗੰਦੇ ਪਾਣੀਆਂ ਨੂੰ ਖੇਤੀ ਲਈ ਇਕ ਵਰਦਾਨ ਸਾਬਿਤ ਕੀਤਾ ਹੈ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ 1999 ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਗਏ ਸੀਚੇਵਾਲ ਮਾਡਲ ਨੂੰ ਹੁਣ ਤੱਕ ਪੰਜਾਬ ਦੇ 200 ਤੋਂ ਵੱਧ ਪਿੰਡਾਂ ਵਿੱਚ ਪਾਇਆ ਜਾ ਚੁੱਕਾ ਹੈ ਜੋ ਕਿ ਸਫਲਤਾਪੂਰਵਕ ਚੱਲ ਰਹੇ ਹਨ। ਇਸ ਮੌਕੇ ਸੰਤ ਅਮਰੀਕ ਸਿੰਘ ਜੀ ਖੁਖਰੈਣ ਸਾਹਿਬ, ਸੰਤ ਜਸਪਾਲ ਸਿੰਘ ਟਿੱਬਾ ਸਾਹਿਬ, ਡੱਲਾ ਸਾਹਿਬ ਦੇ ਸਰਪੰਚ ਸੁਖਚੈਨ ਸਿੰਘ, ਉਗਰੂਪੁਰ ਦੇ ਸਰਪੰਚ ਤਰਸੇਮ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤਜਿੰਦਰ ਸਿੰਘ ਸੀਚੇਵਾਲ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਸਰਪੰਚ ਤੀਰਥ ਸਿੰਘ ਸ਼ੇਰਪੁਰ, ਸਤਨਾਮ ਸਿੰਘ, ਸੁਖਜੀਤ ਸਿੰਘ, ਅਮਰੀਕ ਸਿੰਘ ਸੰਧੂ, ਜਗਜੀਤ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਤੇ ਹੋਰ ਸੇਵਾਦਾਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *