ਚੰਡੀਗੜ੍ਹਪੰਜਾਬ

ਰੋਡਵੇਜ਼ ਮੁਲਾਜਮਾਂ ਦੀ ਉੱਮੀਦਾਂ ਨਾਲ ਖਿਲਵਾੜ ਕਰ ਰਹੀ ਆਪ ਸਰਕਾਰ – ਬਲਬੀਰ ਸਿੰਘ ਸਿੱਧੂ

ਸੂਬਾ ਸਰਕਾਰ ਨੇ ਰੋਡਵੇਜ਼ ਮੁਲਾਜਮਾਂ ਦੀ ਤਨਖ਼ਾਹਾਂ ਵਿੱਚ 30 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਪਰ ਕੁਝ ਹੀ ਮੁਲਾਜਮਾਂ ਨੂੰ ਮਿਲ ਰਿਹਾ ਫਾਇਦਾ – ਬਲਬੀਰ ਸਿੰਘ ਸਿੱਧੂ

ਹੜਤਾਲ ਕਾਰਣ ਰੋਡਵੇਜ਼ ਵਿੱਚ ਸਫ਼ਰ ਕਰਨ ਵਾਲੇ ਆਮ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਪਰੇਸ਼ਾਨੀ

ਐਸ.ਏ.ਐਸ. ਨਗਰ, ਜੂਨ 27 – ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਆਪਣੇ ਵਾਦਿਆਂ ਤੋਂ ਮੁਕਰਨ ਦੀ ਸੂਬਾ ਸਰਕਾਰ ਦੀ ਪੁਰਾਣੀ ਆਦਤ ਹੈ । ਸਿੱਧੂ ਨੇ ਕਿਹਾ ਆਪ ਸਰਕਾਰ ਨੇ ਰੋਡਵੇਜ਼ ਮੁਲਾਜਮਾਂ ਦੀ ਤਨਖ਼ਾਹਾਂ ਵਿੱਚ 30 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਪਰ ਕੁਝ ਹੀ ਮੁਲਾਜਮਾਂ ਨੂੰ ਇਸਦਾ ਫਾਇਦਾ ਮਿਲ ਰਿਹਾ ਹੈ । ਸਿੱਧੂ ਨੇ ਅਗੇ ਕਿਹਾ ਸਰਕਾਰ ਰੋਡਵੇਜ਼ ਮੁਲਾਜਮਾਂ ਨੂੰ 5% ਸਲਾਨਾ ਇੰਕਰੀਮੈਂਟ ਦੇਣ ਵਿਚ ਵੀ ਅਸਮਰਥ ਰਹੀ ਹੈ । ਸਿੱਧੂ ਨੇ ਮੀਡਿਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਜ ਦੇ ਸਾਰੇ 27 ਬੱਸ ਅੱਡਿਆਂ ‘ਤੇ ਸਹਾਇਤਾ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ। ਮੁਲਾਜ਼ਮਾਂ ਨੇ ਕਾਲੇ ਝੰਡੇ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਹੋ ਜੇ ਹਾਲਾਤਾਂ ਵਿਚ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਧੂ ਨੇ ਕਿਹਾ ਰੋਡਵੇਜ਼ ਕਰਮਚਾਰੀ ਦਿਨ ਰਾਤ ਮੇਹਨਤ ਕਰਕੇ ਸਵਾਰੀਆਂ ਨੂੰ ਆਪਣੀ ਆਪਣੀ ਮੰਜ਼ਿਲ ਤਕ ਪਹੁੰਚਾਂਦਾ ਹੈ ਪਰ ਉਸ ਨੂੰ ਮੇਹਨਤ ਮੁਤਾਬਿਕ ਤਨਖਾਹ।

ਮੁਲਾਜ਼ਮਾਂ ਤੋਂ ਲੈਕੇ ਕਿਸਾਨ ਤਕ ਹਰ ਵਰਗ ਸੂਬਾ ਸਰਕਾਰ ਦੀ ਵਾਦਾ ਖ਼ਿਲਾਫ਼ੀ ਤੋਂ ਪਰੇਸ਼ਾਨ

ਸਿੱਧੂ ਨੇ ਐਮ. ਐਸ .ਪੀ ਦਾ ਮੁੱਦਾ ਚੁਕਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਮੂੰਗੀ ਦੀ ਫਸਲ ਦੀ ਮਿਨੀਮਮ ਸਪੋਰਟ ਪ੍ਰਾਈਜ਼ ‘ਤੇ ਖਰੀਦ ਨੂੰ ਯਕੀਨੀ ਨਾ ਬਣਾ ਕੇ ਕਿਸਾਨਾਂ ਨੂੰ ਮੁੜ ਨਿਰਾਸ਼ ਕੀਤਾ ਹੈ। ਸਿੱਧੂ ਨੇ ਕਿਹਾ ਕਿ ਸਰਕਾਰ ਮੱਕੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਯਕੀਨੀ ਬਣਾਉਣ ‘ਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸਰਕਾਰ ਨੇ ਮਾਮੂਲੀ ਮਾਤਰਾ ਵਿੱਚ ਮੂੰਗੀ ਦੀ ਫਸਲ ਖਰੀਦੀ ਹੈ। ਪ੍ਰਾਈਵੇਟ ਕੰਪਨੀਆਂ ਨੇ 6,800 ਤੋਂ 7,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਸਲ ਖਰੀਦੀ, ਜੋ ਕਿ 7,755 ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ 955 ਤੋਂ 755 ਰੁਪਏ ਘੱਟ ਹੈ। ਸਿੱਧੂ ਨੇ ਕਿਹਾ ਸੂਬੇ ਦੇ ਲੋਕਾਂ ਨੂੰ ਇਹੋ ਜਿਹੇ ਵਾਦਾ ਖ਼ਿਲਾਫ਼ੀ ਰਵਈਏ ਦੀ ਆਦਤ ਪਾ ਲੈਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਪੁਰਾਣੀ ਸਰਕਾਰਾਂ ਨੂੰ ਕੋਸਣ ਨਾਲ ਸਿਆਸਤ ਨਹੀਂ ਚਲਣੀ ਬਲਕਿ ਡਿਵੈਲਪਮੈਂਟ ਦਾ ਰਸਤਾ ਫੜਨਾ ਪਵੇਗਾ।

Leave a Reply

Your email address will not be published. Required fields are marked *