ਰੂਪਨਗਰ

ਪਲੇਸਮੇਂਟ ਕੈਂਪ ‘ਚ 50 ਉਮੀਦਵਾਰਾਂ ਦੀ ਮੌਕੇ ਤੇ ਕੀਤੀ ਚੋਣ

29 ਉਮੀਦਵਾਰਾਂ ਨੂੰ ਦੂਜੇ ਗੇੜ੍ਹ ਦੀ ਇੰਟਰਵਿਊ ਲਈ ਕੀਤਾ ਸ਼ਾਰਟਲਿਸਟ

ਰੂਪਨਗਰ, 27 ਜੂਨ (ਮਧੂਸਾਰ ਬਿਊਰੋ) : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਲਗਾਏ ਇੱਕ ਕੈਂਪ ਵਿੱਚ 96 ਉਮੀਦਵਾਰਾਂ ਵਿੱਚੋਂ 50 ਉਮੀਦਵਾਰਾਂ ਦੀ ਮੌਕੇ ਤੇ ਚੋਣ ਕੀਤੀ ਗਈ ਅਤੇ 29 ਉਮੀਦਵਾਰਾਂ ਨੂੰ ਦੂਜੇ ਗੇੜ੍ਹ ਦੀ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ।

ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਆਰ.ਐਸ. ਮੈਨਪਾਵਰ ਪ੍ਰਾਈਵੇਟ ਲਿਮਟਿਡ ਦੇ ਨਿਯੋਜਕਾ ਵੱਲੋਂ ਖਰੜ ਅਤੇ ਐਸ.ਏ.ਐਸ ਨਗਰ (ਮੋਹਾਲੀ) ਵਾਸਤੇ ਐਚ.ਆਰ ਐਡਮਿਨ ਦੀਆਂ 5 ਅਸਾਮੀਆਂ, ਐਚ.ਆਰ ਰਿਕਰਿੳਟਰ ਦੀਆਂ 4 ਅਸਾਮੀਆਂ, ਅਕਾਂਉਂਟੇਂਟ ਦੀਆਂ 3 ਅਸਾਮੀਆਂ, ਐਚ.ਆਰ. ਅਕਾਂਉਂਟੇਂਟ ਦੀਆਂ 2 ਅਸਾਮੀਆਂ, ਗ੍ਰਾਫਿਕ ਡਿਜ਼ਾਇਨਰ ਦੀਆਂ 2 ਅਸਾਮੀਆਂ, ਟੈਲੀਕਾਲਰ ਦੀਆਂ 15 ਅਸਾਮੀਆਂ, ਰਿਸੇਪਸ਼ਨਿਸਟ ਦੀਆਂ 5 ਅਸਾਮੀਆਂ, ਡਲੀਵਰੀ ਸਹਾਇਕਾਂ ਦੀਆਂ 25 ਅਸਾਮੀਆਂ ਵਾਸਤੇ ਬੇਰੋਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।

ਉਨ੍ਹਾਂ ਦੱਸਿਆ ਕਿ ਇਸ ਪਲੇਸਮੇਂਟ ਕੈਂਪ ਵਿੱਚ ਹਿੱਸਾ ਲੈਣ ਵਾਸਤੇ ਯੋਗਤਾ ਦਸਵੀਂ ਬਾਰਵੀਂ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਅਤੇ ਡਿਪਲੋਮਾ ਹੋਲਡਰ ਉਮੀਦਵਾਰਾਂ ਦੀ ਮੰਗ ਕੀਤੀ ਗਈ ਸੀ। ਇਸ ਕੈਂਪ ਵਿੱਚ 18 ਤੋਂ 35 ਸਾਲ ਉਮਰ ਦੇ ਲੜਕੇ ਅਤੇ ਲੜਕੀਆਂ ਹਿੱਸਾ ਲੈ ਸਕਦੇ ਸਨ। ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਨੂੰ ਅਹੁੱਦੇ ਅਨੁਸਾਰ ਐਚ.ਆਰ ਐਡਮਿਨ ਨੂੰ 15000-25000 ਰੁਪਏ ਪ੍ਰਤੀ ਮਹੀਨਾ, ਐਚ.ਆਰ ਰਿਕਰਿੳਟਰ ਨੂੰ 15000-20,000 ਰੁਪਏ ਪ੍ਰਤੀ ਮਹੀਨਾ, ਅਕਾਂਉਂਟੇਂਟ ਨੂੰ 15000-20,000 ਰੁਪਏ ਪ੍ਰਤੀ ਮਹੀਨਾ, ਐਚ.ਆਰ. ਅਕਾਂਉਂਟੇਂਟ ਨੂੰ 20,000-40,000 ਰੁਪਏ ਪ੍ਰਤੀ ਮਹੀਨਾ, ਗ੍ਰਾਫਿਕ ਡਿਜ਼ਾਇਨਰ ਨੂੰ 15000-20,000 ਰੁਪਏ ਪ੍ਰਤੀ ਮਹੀਨਾ, ਟੈਲੀਕਾਲਰ ਅਤੇ ਰਿਸੇਪਸਨਿਸਟ ਨੂੰ 12000-20,000 ਰੁਪਏ ਪ੍ਰਤੀ ਮਹੀਨਾ ਅਤੇ ਡਲੀਵਰੀ ਸਹਾਇਕਾਂ ਨੂੰ 15000-40,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

Leave a Reply

Your email address will not be published. Required fields are marked *