ਪੰਜਾਬਪਟਿਆਲਾ

ਯੂਥ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ :— ਰਾਜੂ ਖੰਨਾ।

ਸਰਕਲ ਬੁੱਗਾ ਕਲਾਂ ਦੇ ਨੌਜਵਾਨਾਂ ਨਾਲ ਮੀਟਿੰਗ ਕਰਕੇ ਲਏ ਸੁਝਾਅ।

ਅਮਲੋਹ, 28 ਜੂਨ (ਮਧੂਸਾਰ ਬਿਊਰੋ) ਯੂਥ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ। ਜਿਸ ਪਾਰਟੀ ਨਾਲ ਨਾਲ ਨੌਜਵਾਨ ਵਰਗ ਡੱਟ ਜਾਵੇ ਉਹ ਰਾਜਨੀਤਕ ਪਾਰਟੀ ਹਮੇਸ਼ਾ ਬੁਲੰਦੀਆਂ ਸਰ ਕਰਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਬੁੱਗਾ ਕਲਾਂ ਦੇ ਯੂਥ ਨੌਜਵਾਨਾਂ ਨਾਲ ਪਾਰਟੀ ਦਫ਼ਤਰ ਅਮਲੋਹ ਵਿਖੇ ਮੀਟਿੰਗ ਕਰਨ ਸਮੇਂ ਕੀਤਾਂ। ਇਸ ਮੀਟਿੰਗ ਵਿੱਚ ਜਿਥੇ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਉਥੇ ਪਾਰਟੀ ਦੀ ਮਜ਼ਬੂਤੀ ਲਈ ਬਹੁਮੁੱਲੇ ਵਿਚਾਰ ਵੀ ਰੱਖੇ। ਜਿਹਨਾਂ ਨੂੰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਗੰਭੀਰਤਾ ਨਾਲ ਸੁਣਦਿਆਂ ਉਹਨਾਂ ਸੁਝਾਵਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਦਲ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅੱਗੇ ਰੱਖਣ ਦਾ ਨੌਜਵਾਨਾ ਨੂੰ ਭਰੋਸਾ ਵੀ ਦਿੱਤਾ ਗਿਆ। ਰਾਜੂ ਖੰਨਾ ਨੇ ਕਿਹਾ ਕਿ ਅੱਜ ਹਰ ਨੌਜਵਾਨ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈਂ।ਜਿਸ ਤਹਿਤ ਬੂਥ ਪੱਧਰ ਤੇ ਜਾ ਕਿ ਪਿੰਡ ਪਿੰਡ, ਸ਼ਹਿਰ ਸ਼ਹਿਰ ਨੌਜਵਾਨਾਂ ਨੂੰ ਲਾਮਵੰਦ ਕਰਨ ਤਾ ਜੋ ਸ੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨੌਜਵਾਨ ਵਰਗ ਤੋਂ ਵਧੇਰੇ ਆਸਾਂ ਤੇ ਉਮੀਦਾਂ ਹਨ।

ਜਿਸ ਲਈ ਪਾਰਟੀ ਦੀ ਚੜ੍ਹਦੀ ਕਲਾ ਤੇ ਮਜ਼ਬੂਤੀ ਲਈ ਹਰ ਨੌਜਵਾਨ ਨੂੰ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿਥੇ ਹਰ ਹਲਕੇ ਅੰਦਰ ਯੂਥ ਦੀ ਲਾਮਵੰਦੀ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨਾਂ ਚਾਹੀਦਾ ਹੈ। ਉਥੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਵੀ ਘਰ ਘਰ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਤਾ ਜੋ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਮਾਰੀ ਠੱਗੀ ਜੱਗ ਜਾਹਰ ਕੀਤੀ ਜਾਂ ਸਕੇ। ਇਸ ਮੀਟਿੰਗ ਵਿੱਚ ਗੁਰਿੰਦਰਪਾਲ ਸਿੰਘ ਸ਼ਾਹਪੁਰ, ਗੁਰਕੀਰਤ ਸਿੰਘ ਸਲਾਣਾ, ਗੁਰਪੰਥ ਸਿੰਘ ਕਪੂਰਗੜ੍ਹ,ਲਾਡੀ ਸ਼ਾਹਪੁਰ, ਗੁਰਸੇਵਕ ਸਿੰਘ ਭਾਂਬਰੀ, ਗਗਨਦੀਪ ਸਿੰਘ ਗੱਗੀ ਕਲਾਲਮਾਜਰਾ, ਕਰਨਦੀਪ ਸਿੰਘ ਖੁੰਮਣਾ,ਸਹਿਜ ਸਿੰਘ ਹਰੀਪੁਰ,ਰੋਮੀਓ ਕਪੂਰਗੜ੍ਹ, ਅੰਮ੍ਰਿਤਪਾਲ ਸਿੰਘ ਖੁੰਮਣਾ, ਕੁਲਦੀਪ ਸਿੰਘ ਕਪੂਰਗੜ੍ਹ, ਪਰਮਜੋਤ ਸਿੰਘ ਰੰਧਾਵਾ, ਹਰਮਨ ਸਿੰਘ ਰਾਈਏਵਾਲ, ਸਿਮਰਨਜੀਤ ਸਿੰਘ ਭਾਂਬਰੀ,ਬਲਤੇਜ ਸਿੰਘ, ਰਣਦੀਪ ਸਿੰਘ ਰਾਣਾ, ਜਸਕਰਨ ਸਿੰਘ ਟਿੱਬੀ, ਅਰਸ਼ਪ੍ਰੀਤ ਸਿੰਘ,ਗੁਰਮੀਤ ਸਿੰਘ ਭਾਂਬਰੀ, ਬਿੱਟੂ ਸਿੰਘ ਭਰਪੂਰਗੜ, ਨਰਿੰਦਰ ਸਿੰਘ, ਲਵਦੀਪ ਸਿੰਘ ਬੁੱਗਾ, ਸਤਨਾਮ ਸਿੰਘ ਬੁੱਗਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਕਲ ਬੁੱਗਾ ਕਲਾਂ ਦੇ ਨੌਜਵਾਨ ਹਾਜ਼ਰ ਸਨ।

Leave a Reply

Your email address will not be published. Required fields are marked *