ਪਟਿਆਲਾ

ਬਰੇਲੀ ਭਿਆਨਕ ਸੜਕੀ ਹਾਦਸੇ ਦਾ ਸਿਕਾਰ 3 ਪਿਉ-ਪੁੱਤਰਾਂ ਦੀ ਇਕੱਠਿਆਂ ਉਠੀ ਅਰਥੀ

ਪ੍ਰਵਿਾਰ ਦਾ ਰੋ-ਰੋ ਬਰਾ ਹਾਲ, ਪਾਪਾ-ਪਾਪਾ ਕਰਦੀ ਰਹਿ ਗਈ ਬੇਟੀ

ਪਟਿਆਲਾ, 27 ਜੂਨ (ਰਮਨਦੀਪ/ਮਧੂਸਾਰ ਬਿਊਰੋ) :ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਿਤਾ ਸਮੇਤ ਦੋ ਪੁੱਤਰਾਂ ਦੀ ਮੌਤ ਹੋ ਗਈ ਸੀ, ਜਦਕਿ ਬੱਚਿਆਂ ਦੀ ਮਾਂ ਗੰਭੀਰ ਜਖਮੀ ਹਸਪਤਾਲ ਵਿਚ ਜੇਰੇ ਇਲਾਜ ਹੈ। ਇਹ ਮਿ੍ਰਤਕ ਪਰਮਜੀਤ ਸਿੰਘ ਚੱਢਾ (45) ਪੁੱਤਰ ਸਰਬਜੀਤ ਸਿੰਘ ਉਰਫ ਅਵੀ (14) ਅਤੇ ਅੰਸ਼ ਸਿੰਘ (12) ਵਾਸੀ ਆਨੰਦ ਨਗਰ ਐਕਸਟੈਨਸ਼ਨ ਪਟਿਆਲਾ ਦੇ ਵਾਸੀ ਸਨ। ਇਨਾ ਤਿੰਨਾ ਦੀ ਅਰਥੀ ਅੱਜ ਘਰ ਚੋਂ ਇਕੋ ਸਮੇਂ ਉਠੀ, ਇਸ ਸਮੇਂ ਸਿਰਫ ਪਰਿਵਾਰਕ ਮੈਂਬਰ ਜਾਂ ਰਿਸਤੇਦਾਰ ਹੀ ਨਹੀਂ ਬਲਕਿ ਆਸ ਪਾਸ ਦੇ ਮੁਹੱਲਿਆਂ ਦੇ ਨਿਵਾਸੀ ਵੀ ਰੋ ਰਹੇ ਸਨ। ਮਿ੍ਰਤਕ ਦੀ ਲੜਕੀ ਦਾ ਰੋ ਰੋ ਕੇ ਬੁਰਾ ਹਾਲ ਸੀ, ਉਹ ਪਾਪਾ ਪਾਪਾ ਕਰਕੇ ਬੇਹੋਸ ਹੋ ਰਹੀ ਸੀ। ਇਨਾ ਦਾ ਅੰਤਿਮ ਸਸਕਾਰ ਤਿ੍ਰਪੜੀ ਮੜੀਆਂ ਵਿਚ ਕੀਤਾ ਗਿਆ। ਇਸ ਦੋਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਨਮ ਅੱਖਾਂ ਨਾਲ ਸਰਧਾਂਜਲੀ ਅਰਪਿਤ ਕੀਤੀ। ਮਿਤਕ ਦੀ ਪਤਨੀ ਪਰਮਜੀਤ ਕੌਰ ਗੰਭੀਰ ਜ਼ਖਮੀ ਹੈ। ਜਿਕਰਯੋਗ ਹੈ ਕੇ ਬੀਤੇ ਦਿਨੀ ਇਨਾ ਦੀ ਕਾਰ ਦਾ ਕੈਂਟਰ ਨਾਲ ਹਾਦਸਾ ਹੋਇਆ ਸੀ। ਕੈਂਟਰ ਚਾਲਕ ਨੇ ਪਹਿਲਾਂ ਪਰਮਜੀਤ ਦੀ ਕਾਰ ਨੂੰ ਟੱਕਰ ਮਾਰੀ ਫਿਰ ਉਸ ਨੂੰ ਕੁਚਲ ਕੇ ਪਲਟ ਦਿੱਤਾ। ਥੋੜੀ ਦੂਰ ਸਥਿਤ ਟੋਲ ਪਲਾਜਾ ਦੇ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ

Leave a Reply

Your email address will not be published. Required fields are marked *