ਪਟਿਆਲਾ

ਭਗਵਾਨ ਜਗਨ ਨਾਥ ਯਾਤਰਾ ਨੂੰ ਹਿੰਦੂ ਤਖਤ ਮੁੱਖੀ ਅਤੇ ਸੁਰਕਸ਼ਾ ਸੰਮਤੀ ਵਲੋਂ ਤੋਰਿਆ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਇਸ਼ਕਾਨ ਫੈਸਟੀਵਲ ਕਮੇਟੀ ਵਲੋਂ ਭਗਵਾਨ ਜਗਨ ਨਾਥ ਰੱਥ ਯਾਤਰਾ ਮੌਕੇ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਹਿੰਦੂ ਸੁਰਕਸ਼ਾ ਸੰਮਤੀ ਦੇ ਪ੍ਰਧਾਨ ਰਾਜੇਸ਼ ਕੇਹਰ ਜੀ ਵਲੋਂ ਧਾਰਮਿਕ ਰੀਤੀ ਰਿਵਾਜਾ ਨਾਲ ਰੱਥ ਯਾਤਰਾ ਨੂੰ ਤੋਰਿਆ ਗਿਆ। ਇਹ ਰੱਥ ਯਾਤਰਾ ਪਟਿਆਲਾ ਸ਼ਹਿਰ ਦੇ ਵੱਖ—ਵੱਖ ਜਥੇਬੰਦੀਆਂ ਦੇ ਨੁਮਾਇੰਦਿਆ ਵਲੋਂ ਲੰਗਰ, ਛਬੀਲਾਂ ਲਗਾ ਕੇ ਹਜਾਰਾ ਭਗਤਾਂ ਦਾ ਬਜਾਰਾਂ ਵਿੱਚ ਸੁਆਗਤ ਕੀਤਾ ਗਿਆ। ਇਸ ਮੌਕੇ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਵਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਸਨਾਤਨੀਆਂ ਵੱਲੋਂ ਹਰ ਪੂਰਵ ਇਕੱਠੇ ਹੋ ਕੇ ਮਨਾਇਆ ਜਾ ਰਿਹਾ ਹੈ।

ਇਹ ਬਹੁਤ ਖੁਸ਼ੀ ਦੀ ਗੱਲ ਹੈ। ਜਿਵੇਂ ਸਨਾਤਨੀ ਆਪਣੇ ਮੰਦਿਰਾਂ, ਧਾਰਮਿਕ ਗ੍ਰੰਥਾਂ ਨਾਲ ਜੁੜ ਰਹੇ ਹਨ ਇਹ ਮਾਣ ਵਾਲੀ ਗੱਲ ਹੈ ਅਤੇ ਪੰਜਾਬ ਦੇ ਲੋਕਾਂ ਅੰਦਰ ਇਹ ਭਾਈਚਾਰਾ ਕਾਇਮ ਰਹੇ ਇਹ ਹਿੰਦੂ ਤਖਤ ਅਤੇ ਸੁਕਰਸ਼ਾ ਸੰਮਤੀ ਦਾ ਵੱਡਾ ਉਪਰਾਲਾ ਹੈ। ਇਸ ਮੌਕੇ ਹਿੰਦੂ ਤਖਤ ਤੋਂ ਚੇਅਰਮੈਨ ਅਜੇ ਕੁਮਾਰ ਸ਼ਰਮਾ, ਈਸ਼ਵਰ ਚੰਦ ਸ਼ਰਮਾ ਜਿਲਾ ਪ੍ਰਧਾਨ, ਕੁਲਦੀਪ ਕੋਸ਼ਲ, ਭੁਪਿੰਦਰ ਸੈਣੀ ਉ.ਐਸ.ਡੀ., ਗੁਰਪ੍ਰੀਤ ਗੋਲਡੀ, ਦਰਸ਼ਨ ਸਿੰਘ, ਬਲਜਿੰਦਰ ਸ਼ਰਮਾ, ਹਿੰਦੂ ਸੁਰਕਸ਼ਾ ਸੰਮਤੀ ਤੋਂ ਸੰਦੀਪ ਬਬਲਾ, ਪਵਨ ਅਹੂਜਾ, ਮਨੀ ਬਾਬਾ, ਬੀਰੂ, ਸਰਵਨ ਕੁਮਾਰ, ਵਰਿੰਦਰ ਮੋਦਗਿੱਲ, ਪੰਡਿਤ ਅਸ਼ਵਨੀ ਸ਼ਰਮਾ, ਯਾਦਵਿੰਦਰ ਸ਼ਰਮਾ ਇਸ ਮੌਕੇ ਹਾਜਰ ਸਨ। ਇਸ ਰੱਥ ਯਾਤਰਾ ਅੱਗੇ ਮ੍ਰਿਦੰਗਾ ਅਤੇ ਕਰਤਲ ਦੀ ਧੁੰਨ ਤੇ ਹਜਾਰਾ ਸੰਗਤਾਂ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਸੰਗਤਾਂ ਨੱਚਦੀਆਂ ਦਿਖਾਈ ਦਿੱਤੀਆਂ।

Leave a Reply

Your email address will not be published. Required fields are marked *