ਹਲਕਾ ਘਨੌਰ ਵਾਸੀ ਹੱਕ ਅਤੇ ਸੱਚ ਨਾਲ ਖੜਨਗੇ: ਬੀਬੀ ਅਨੂਪਿੰਦਰ ਕੌਰ ਸੰਧੂ
ਪਟਿਆਲਾ/ਘਨੌਰ 16 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਵਾਸੀ ਇਸ ਵਾਰ ਆਪਣੇ ਹੱਕ ਅਤੇ ਸੱਚ ਦੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਹ ਮੇਰੇ ਮੋਢੇ ਨਾਲ ਮੋਢਾ ਲਾ ਕੇ ਵਿਧਾਨ ਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਜਿਤਾਉਣਗੇ ਇਹ ਆਜ਼ਾਦ ਉਮੀਦਵਾਰ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਲੋਚਮਾਂ,ਹਰਪਾਲਪੁਰ, ਸ਼ਾਹਪੁਰ ਅਰਾਈਆਂ, ਘੁੰਗਰਾਂ, ਮੰਡੋਲੀ ਆਦਿ ਪਿੰਡਾਂ ‘ਚ ਨੁੱਕੜ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਆਖੇ।
ਬੀਬੀ ਸੰਧੂ ਨੇ ਕਿਹਾ ਕਿ ਇਸ ਵਾਰ ਹਲਕੇ ਸੂਝਵਾਨ ਵੋਟਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿਛਲੇ ਸਮੇਂ ਦੌਰਾਨ ਆਗੂਆਂ ਨੇ ਕਿਵੇਂ ਉਨ੍ਹਾਂ ਨੂੰ ਲੁੱਟਿਆ ਅਤੇ ਝੂਠੇ ਪਰਚੇ ਦਰਜ਼ ਕਰਵਾਏ। ਬੀਬੀ ਸੰਧੂ ਨੇ ਆਖਿਆਂ ਕਿ ਅਜਿਹੇ ਆਗੂਆਂ ਦੀ ਮਾੜੀ ਸੋਚ ਨੂੰ ਇਸ ਵਾਰ ਹਲਕਾ ਵਾਸੀ ਦਰਕਨਾਰ ਕਰ ਦੇਣਗੇ ਅਤੇ ਉਹ ਹਮੇਸ਼ਾ ਸੱਚ ਦੇ ਪਹਿਰਾ ਦੇਣ ਵਾਲੇ ਸੰਧੂ ਪਰਿਵਾਰ ਦਾ ਡੱਟ ਕੇ ਸਾਥ ਦੇਣਗੇ।ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਲੋਚਮਾਂ, ਮਾਸਟਰ ਪ੍ਰੇਮ ਸਿੰਘ, ਗੁਰਚਰਨ ਸਿੰਘ, ਡਾ. ਮਹਿੰਦਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਹਰਪਾਲਪੁਰ, ਹਰਦੀਪ ਸਿੰਘ, ਮਹਿੰਦਰ ਸਿੰਘ, ਅਜੈਬ ਸਿੰਘ,ਰਾਮ ਕੁਮਾਰ,ਖਜਾਨ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ, ਬੁਟਾ ਸਿੰਘ, ਸਰਦੁਲ ਸਿੰਘ, ਬੇਅੰਤ ਸਿੰਘ ਸ਼ਾਹਪੁਰ ਅਰਾਈਆਂ, ਗੁਲਜਾਰ ਸਿੰਘ ਘੁੰਗਰਾਂ, ਪਿਆਰਾ ਸਿੰਘ, ਹਿੰਮਤ ਸਿੰਘ, ਸੰਤ ਸਿੰਘ ਮੰਡੋਲੀ, ਨਸੀਬ ਸਿੰਘ ਠੇਕੇਦਾਰ, ਬਲਵਿੰਦਰ ਸਿੰਘ, ਰਾਮਧੰਨ ਮਿਸਤਰੀ, ਗੁਰਦੀਪ ਸਿੰਘ ਮੰਡੋਲੀ, ਬਲਵੰਤ ਸਿੰਘ ਨੰਬਰਦਾਰ ਆਦਿ ਸਮਰਥਕ ਹਾਜ਼ਰ ਸਨ।

