ਅਕਾਲੀ ਸਰਕਾਰ ਸਮੇਂ ਲੋੜਵੰਦਾਂ ਦੇ ਬਣੇ ਆਟਾ ਦਾਲ ਦੇ ਰਾਸ਼ਣ ਕਾਰਡ ਕੱਟਣੇ ਮੰਦਭਾਗਾ:– ਰਾਜੂ ਖੰਨਾ।
ਆਪ ਸਰਕਾਰ ਨੂੰ ਕਾਰਡ ਕੱਟਣ ਦੀ ਥਾਂ ਹੋਰ ਬਣਾਉਣੇ ਚਾਹੀਦੇ ਸੀ।
ਅਮਲੋਹ, 2 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲੋੜਵੰਦਾਂ ਦੇ ਆਟਾ ਦਾਲ ਸਕੀਮ ਤਹਿਤ ਬਣਾਏ ਗਏ ਰਾਸ਼ਨ ਕਾਰਡ ਵੱਡੀ ਪੱਧਰ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੱਟ ਕਿ ਲੋੜਵੰਦਾਂ ਦੇ ਮੂੰਹੋਂ ਰੋਟੀ ਖੋਹਣ ਦਾ ਯਤਨ ਕੀਤਾ ਗਿਆ ਹੈ ਜੋ ਆਪ ਸਰਕਾਰ ਦਾ ਮੰਦਭਾਗਾ ਫ਼ੈਸਲਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਵਿੱਚ ਵਾਧਾ ਤਾ ਕੀ ਕਰਨਾ ਸੀ, ਸਗੋਂ ਵੱਡੇ ਪੱਧਰ ਤੇ ਕਟੌਤੀ ਕਰਕੇ ਲੋੜਵੰਦਾਂ ਨੂੰ ਆਟਾ ਦਾਲ ਸਕੀਮ ਤੋਂ ਵਾਝਾਂ ਕੀਤਾ ਗਿਆ।ਜਿਸ ਦੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੋਇਆ ਰਾਸ਼ਨ ਕਾਰਡ ਬਣਾਉਣ ਦੀ ਅਪੀਲ ਕਰਦਾ ਹੈ। ਉਹਨਾਂ ਕਿਹਾ ਕਿ ਜੋ ਭਲਾਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋੜਵੰਦਾਂ ਲਈ ਚਲਾਇਆ ਉਹਨਾਂ ਤੇ ਆਪ ਸਰਕਾਰ ਵੱਲੋਂ ਆਰਾ ਚਲਾਇਆ ਜਾ ਰਿਹਾ ਹੈ। ਜਿੰਨੀਆਂ ਵੀ ਸਕੀਮਾਂ ਅੱਜ ਪੰਜਾਬ ਅੰਦਰ ਚੱਲ ਰਹੀਆਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹਨ।
ਜਿਹਨਾਂ ਵਿੱਚ ਆਟਾ ਦਾਲ ਸਕੀਮ, ਕਿਸਾਨਾਂ ਨੂੰ ਟਿਊਬਵੈਲਾਂ ਦੀ ਬਿਜਲੀ ਮੁਫ਼ਤ, ਪੈਨਸ਼ਨ ਸਕੀਮ,ਸਗਨ ਸਕੀਮ, ਬੱਚਿਆਂ ਨੂੰ ਸਾਇਕਲ ਸਕੀਮ,ਦੋ ਯੂਨਿਟ ਐਸ ਸੀ ਵਰਗ ਨੂੰ ਬਿਜਲੀ ਮੁਫ਼ਤ, ਕਿਸਾਨਾਂ ਦਾ ਮਾਲੀਆ ਫਰੀ, ਪੰਜਾਬ ਨੂੰ 24 ਘੰਟੇ ਬਿਜਲੀ ਦੀ ਸਰਪਲਸ ਕੀਤਾ ਪ੍ਰਮੁੱਖ ਕੰਮ ਹਨ। ਰਾਜੂ ਖੰਨਾ ਨੇ ਕਿਹਾ ਕਿ ਆਪ ਸਰਕਾਰ ਦੱਸੇ ਕਿ ਪੰਜਾਬ ਅੰਦਰ ਇਸ ਸਰਕਾਰ ਵੱਲੋਂ ਵਿਕਾਸ ਦੇ ਕੀ ਕੰਮ ਕੀਤੇ ਗਏ ਹਨ ਤੇ ਕਿਹੜੀ ਭਲਾਈ ਸਕੀਮ ਸ਼ੁਰੂ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਤੇ ਆਪਣੇ ਨਾਮ ਲਿਖ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਹੋ ਚੁੱਕਾ ਹੈ। ਰਾਜੂ ਖੰਨਾ ਨੇ ਹਲਕੇ ਦੀ ਸਮੁੱਚੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਦੇ ਕੂੜ ਪ੍ਰਚਾਰ ਤੋਂ ਪਰਦਾ ਚੁੱਕਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਘਰ ਘਰ ਤੱਕ ਪਹੁੰਚ ਕਰਨ ਤਾ ਜੋ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਸੂਬੇ ਅੰਦਰ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕੀਤਾ ਜਾ ਸਕੇ। ਇਸ ਮੌਕੇ ਤੇ ਸੀਨੀਅਰ ਆਗੂ ਪਰਮਜੀਤ ਸਿੰਘ ਖਨਿਆਣ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਸ਼ਰਨਜੀਤ ਸਿੰਘ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਸਵਿੰਦਰ ਸਿੰਘ ਗਰੇਵਾਲ, ਜਥੇਦਾਰ ਸ਼ਰਧਾ ਸਿੰਘ ਛੰਨਾ,ਡਾ ਅਰਜੁਨ ਸਿੰਘ, ਹਰਵਿੰਦਰ ਸਿੰਘ ਬਿੰਦਾ,ਸ਼ਿੰਗਾਰਾ ਸਿੰਘ ਮਾਲੋਵਾਲ, ਚਮਕੌਰ ਸਿੰਘ ਤੰਦਾਬੱਧਾ,ਬੀਬੀ ਅੰਗਰੇਜ਼ ਕੌਰ, ਜਥੇਦਾਰ ਗੁਰਬਖਸ਼ ਸਿੰਘ ਬੈਣਾ,ਮਹਿੰਦਰ ਸਿੰਘ ਭੱਦਲਥੂਹਾ, ਬਲਵੀਰ ਸਿੰਘ ਰਤਨਪਾਲੋ, ਗੁਰਦੀਪ ਸਿੰਘ ਅਮਲੋਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

