ਪਟਿਆਲਾ

ਬੇਰੋਜਗਾਰਾਂ ਨੂੰ ਨੌਕਰੀਆਂ ਰੋਜਗਾਰ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ

ਜੇਕਰ ਨੌਜਵਾਨਾਂ ਨੂੰ ਨੌਕਰੀਆਂ ਰੋਜਗਾਰ ਸਰਕਾਰ ਨਹੀ ਦੇ ਸਕਦੀ ਤਾਂ ਸਕੂਲਾਂ ਕਾਲਜਾਂ ਦੇ ਮਾਡਲਾਂ ਤੋਂ ਫਿਰ ਕੀ ਲੈਣਾ — ਕਾਕਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬੇਰੋਜਾਗਰਾਂ ਨੂੰ ਨੌਕਰੀਆਂ ਰੋਜਗਾਰ ਦੀ ਪ੍ਰਾਪਤੀ ਲਈ ਵਿਸ਼ੇਸ਼ ਢੁੱਕਵੇਂ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਭਰੇ ਮਨ ਨਾਲ ਕਿਹਾ ਪੰਜਾਬ ਦੇ ਬੇਰੋਜਗਾਰਾਂ ਨਾਲ ਕੀਤੇ ਵਾਅਦੇ ਤੇ ਦਿੱਤੀਆਂ ਗਰੰਟੀਆਂ ਅਨੁਸਾਰ ਰੋਜਾਨਾ ਨੌਕਰੀਆਂ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਰੀ ਰੋਸ ਜਤਾਉਂਦਿਆ ਕਿਹਾ ਕਿ ਨੌਜਵਾਨਾਂ ਕੋਲ ਡਿਗਰੀਆਂ ਡਿਪਲੋਮੇ ਤਾ ਹਨ ਪਰ ਨੋਕਰੀਆਂ ਨਹੀਂ ਹਨ। ਮੌਜੂਦਾ ਸੂਬਾ ਸਰਕਾਰ ਵਲੋਂ ਲਾਗੂ ਕੀਤੀਆਂ ਨੀਤੀਆਂ ਨਾਲ ਕੋਈ ਬਦਲਾਅ ਨਹੀਂ ਆਇਆ। ਨਾ ਰੋਜਗਾਰ ਪੈਦਾ ਹੋਇਆ ਅਤੇ ਨਾ ਹੀ ਨੌਕਰੀਆਂ ਉਲਟਾ ਅਨੇਕਾਂ ਨੌਜਵਾਨ ਡਿਪਰੈਸ਼ਨ ਵਿੱਚ ਆ ਕੇ ਨਸ਼ਿਆਂ ਵਲ ਜਾ ਰਹੇ ਹਨ ਤੇ ਅਪਰਾਧਿਕ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਬੇਰੋਜਗਾਰੀ ਕਰਕੇ ਹੀ ਨੌਜਵਾਨ ਹਿੰਸਕ ਬਣ ਰਹੇ ਹਨ। ਆਮ ਆਦਮੀ ਪਾਰਟੀ ਨੇ ਗਰੰਟੀਆਂ ਦੀ ਝੜੀ ਤਾਂ ਬਹੁਤ ਲਗਾਈ ਪਰ ਸਚਾਈ ਇਸ ਤੋਂ ਕੋਸਾ ਦੂਰ ਹੈ ਅੱਜ ਵੀ ਲੜਕੇ ਲੜਕੀਆਂ ਡਿਗਰੀਆਂ ਡਿਪਲੋਮੇ ਹੱਥਾਂ ਵਿੱਚ ਲੈਕੇ ਰੋਜਗਾਰ ਨੌਕਰੀਆਂ ਦੀ ਪ੍ਰਾਪਤੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ

ਜਿਹੜੇ ਕਿ ਭੁੱਖ ਪਿਆਸੇ ਧਰਨੇ ਪ੍ਰਦਰਸ਼ਨ ਕਰ ਖੱਜਲ ਖੁਆਰ ਹੋ ਰਹੇ ਹਨ। ਪੰਜਾਬ ਦੀ ਨੌਜਵਾਨੀ ਬੇਰੋਜਗਾਰੀ ਕਾਰਨ ਦੁੱਖਾਂ ਤੇ ਫਿਕਰਾਂ ਵਿੱਚ ਡੁੱਬੀ ਹੋਈ ਹੈ। ਜਿਹਨਾਂ ਦੇ ਦੁੱਖ ਦਰਦਾਂ ਨੂੰ ਨਾ ਪਿਛਲੀਆਂ ਸਰਕਾਰਾਂ ਨੂੰ ਮਹਿਸੂਸ ਹੋਏ ਤੇ ਨਾ ਹੀ ਮੌਜੂਦਾ ਮਾਨ ਸਰਕਾਰ ਨੂੰ ਹੋ ਰਹੇ ਹਨ ਜਦੋਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਨੋਕਰੀਆਂ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਪੂਰੀ ਜਿੰਮੇਵਾਰੀ ਬਣਦੀ ਹੈ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਰੋਜਗਾਰ ਨਹੀਂ ਦੇ ਸਕਦੀ ਤਾਂ ਲੋਕਾਂ ਨੇ ਸਕੂਲਾਂ ਕਾਲਜਾਂ ਦੇ ਮਾਡਲਾਂ ਤੋਂ ਫਿਰ ਕਿ ਲੈਣਾ ਨੌਕਰੀਆਂ ਰੋਜਗਾਰ ਮੰਗਣ ਤੇ ਡਾਗਾਂ ਸੋਟੀਆਂ ਨਾਲ ਕੁੱਟਾਂ ਮਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਐਜੂਕੇਟਡ ਯੂਥ ਪੰਜਾਬ ਨੂੰ ਛੱਡ ਕੇ ਰੋਜਗਾਰ ਲਈ ਵਿਦੇਸ਼ਾਂ ਦਾ ਰੱਖ ਕਰ ਰਿਹੇ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀਆਂ ਰੋਜਗਾਰ ਨੌਕਰੀਆਂ ਸਬੰਧੀ ਨੀਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਟੇਜਾਂ ਤੇ ਮੌਜੂਦਾ ਸਰਕਾਰ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਜੋਸ਼ੀਲੇ ਭਾਸ਼ਣਾ ਨੇ ਬੇਰੋਜਗਾਰ ਨੌਜਵਾਨਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਲੋਕਾਂ ਨੂੰ ਇੰਜ ਲੱਗਣ ਲਗ ਪਿਆ ਸੀ ਕਿ ਮਾਨ ਸਰਕਾਰ ਬੇਰੋਜਗਾਰਾਂ ਲਈ ਕੋਈ ਵੱਡਾ ਬਦਲਾਅ ਲੈ ਕੇ ਆਵੇਗੀ ਤੇ ਕੋਈ ਚਿੰਤਾ ਨਹੀਂ ਰਹੇਗੀ। ਬੇਰੋਜਗਾਰੀ ਦੇ ਹਾਲਾਤ ਪਹਿਲਾਂ ਵਾਂਗ ਹੀ ਹਨ ਕੁੱਝ ਨਹੀਂ ਬਦਲਿਆ ਅੱਜ ਵੀ ਰੋਜਗਾਰ ਨੌਕਰੀਆਂ ਸਬੰਧੀ ਧਰਨੇ ਪ੍ਰਦਰਸ਼ਨ ਪਹਿਲਾਂ ਵਾਂਗ ਜਾਰੀ ਹਨ। ਇਸ ਮੌਕੇ ਪ੍ਰਭਜੀਤ ਸਿੰਘ, ਮਾਨ ਸਿੰਘ, ਲਾਲ ਖਾਨ, ਸ਼ਿਵ ਕੁਮਾਰ, ਨਰੇਸ਼ ਕੁਮਾਰ, ਸਤਪਾਲ ਸਿੰਘ, ਗੁਰਦੀਪ ਸਿੰਘ, ਸਰਵਨ ਕੁਮਾਰ, ਮਨਜੀਤ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਜੰਗ ਖਾਨ, ਗੁਰਚਰਨ ਸਿੰਘ ਗੁਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਮਹਿੰਦਰ ਸਿੰਘ, ਰਾਮ ਪਾਲ ਸਿੰਘ, ਵਿਨੋਦ ਕੁਮਾਰ, ਸੂਰਜ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *