ਰਾਸ਼ਟਰ ਵਿਚ ਇਕਰੂਪਤਾ ਅਤੇ ਸਮਰਸਤਾ ਲਿਆਉਣ ਲਈ ਯੂਨੀਫਾਰਮ ਸਿਵਲ ਕੋਡ ਜਰੂਰੀ – ਮਨੋਹਰ ਲਾਲ
ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਨੂੰ ਪਦੋਓਨਤੀ ਵਿਚ ਰਾਖਵਾਂ ਦਾ ਲਾਭ ਦੇਣ ਲਈ ਕੀਤਾ ਜਾ ਰਿਹਾ ਹੈ ਕਮੇਟੀ ਦੀ ਰਿਪੋਰਟ ਦਾ ਅਧਿਐਨ
ਕਾਂਗਰਸ ਦੇ ਨੇਤਾ ਤਾ ਆਪਸ ਵਿਚ ਹੀ ਉਲਝ ਰਹੇ ਹਨ
ਸਾਡੀ ਸਰਕਾਰ ਆਪਣੇ ਕਾਰਜਕਾਲ ਵਿਚ ਕਾਂਗਰਸ ਸਰਕਾਰ ਦੌਰਾਨ ਹੋਈ ਭਰਤੀਆਂ ਤੋਂ ਦੁਗਣੀਆਂ ਭਰਤੀਆਂ ਕਰੇਗੀ
ਚੰਡੀਗੜ੍ਹ, 4 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਹ ਸਮਾਨ ਨਾਗਰਿਕ ਸੰਹਿਤਾ (ਯੂਨੀਫਾਰਮ ਸਿਵਲ ਕੋਡ) ਤੋਂ ਸਹਿਮਤ ਹਨ। ਇਹ ਰਾਸ਼ਟਰ ਵਿਚ ਇਕਰੂਪਤਾ ਅਤੇ ਸਮਰਸਤਾ ਲਿਆਉਣ ਦੇ ਲਈ ਜਰੂਰੀ ਹੈ। ਮੁੱਖ ਮੰਤਰੀ ਅੱਜ ਇੱਥੇ ਹੋਈ ਕੈਬੀਨੇਟ ਮੀਟਿੰਗ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਸੰਯੁਕਤ ਯੋਗਤਾ ਪ੍ਰੀਖਿਆ (ਸੀਈਟੀ) ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਮੀਦਵਾਰ ਨੂੰ ਇਹ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਵਿਦਿਅਕ ਯੋਗਤਾ ਅਨੁਸਾਰ ਅਹੁਦਿਆਂ ਦੇ ਵਿਕਲਪ ਚੁਣ ਸਕਦਾ ਹੈ।
ਕਾਂਗਰਸ ਦੇ ਸਾਲ 2005 ਤੋਂ 2014 ਤਕ ਦੇ ਲਗਭਗ 10 ਸਾਲ ਦੇ ਕਾਰਜਕਾਲ ਵਿਚ 88 ਹਜਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਸਨ, ਜਦੋਂ ਕਿ ਸਾਡੀ ਸਰਕਾਰ ਦੇ ਸਾਢੇ ਅੱਠ ਸਾਲ ਦੇ ਕਾਰਜਕਾਲ ਵਿਚ ਲਗਭਗ 1 ਲੱਖ 10 ਹਜਾਰ ਅਹੁਦਿਆਂ ‘ਤੇ ਭਰਤੀਆਂ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਲਗਭਗ 60 ਹਜਾਰ ਅਹੁਦਿਆਂ ‘ਤੇ ਭਰਤੀ ਪ੍ਰਕ੍ਰਿਆ ਜਾਰੀ ਹੈ। ਇੰਨ੍ਹਾਂ ਅਹੁਦਿਆਂ ਵਿਚ ਗਰੁੱਪ ਸੀ ਦੇ 32 ਹਜਾਰ, ਗਰੁੱਪ ਡੀ ਦੇ 15 ਹਜਾਰ ਅਤੇ ਇਸ ਤੋਂ ਇਲਾਵਾ, ਪੁਲਿਸ ਤੇ ਅਧਿਆਪਕਾਂ ਦੇ ਅਹੁਦਿਆਂ ‘ਤੇ ਵੱਖ ਤੋਂ ਭਰਤੀ ਕੀਤੀ ਜਾਣੀ ਹੈ। ਇਸ ਤਰ੍ਹਾ, ਸਾਡੀ ਸਰਕਾਰ ਕੁੱਲ 1 ਲੱਖ 70 ਹਜਾਰ ‘ਤੇ ਭਰਤੀਆਂ ਪੂਰੀਆਂ ਕਰ ਲਵੇਗੀ ਜੋ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਈ ਭਰਤੀਆਂ ਤੋਂ ਦੁਗਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਤਾਂ ਆਪਸ ਵਿਚ ਹੀ ਉਲਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੱਥ ਕੰਗਨ ਕੋ ਆਰਸੀ ਕਿਆ, ਪੜ੍ਹੇ ਲਿਖੇ ਕੋ ਫਾਰਸੀ ਕਿਆ।
ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਨੂੰ ਪਦੋਓਨਤੀ ਵਿਚ ਰਾਖਵਾਂ ਦਾ ਲਾਭ ਦੇਣ ਬਾਰੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਸ੍ਰੀ ਪੀ. ਰਾਘਵੇਂਦਰ ਰਾਓ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਦਾ ਅਧਿਐਨ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਵਿਚ ਹਰਿਆਣਾ ਦੇ ਕਾਲਜਾਂ ਦੇ ਏਫਲੀਏਸ਼ਨ ਦੇ ਬਾਰੇ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਬਾਹਰ ਹਨ ਅਤੇ ਉਨ੍ਹਾਂ ਦੇ ਆਉਣ ਦੇ ਬਾਅਦ ਹੀ ਉਨ੍ਹਾਂ ਨਾਲ ਮੁੜ ਗਲਬਾਤ ਕੀਤੀ ਜਾਵੇਗੀ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਵੀ ਮੌਜੂਦ ਸਨ।

